ਭਲਕੇ ਸਿਰਫ਼ 99 ਰੁਪਏ ’ਚ ਮਿਲੇਗੀ ਕਿਸੇ ਵੀ ਫ਼ਿਲਮ ਦੀ ਟਿਕਟ, ਖਾਣ-ਪੀਣ ’ਤੇ ਵੀ ਭਾਰੀ ਛੋਟ

10/12/2023 5:54:31 PM

ਮੁੰਬਈ (ਬਿਊਰੋ)– ਤੁਸੀਂ ਕਈ ਵਾਰ ਸਿਨੇਮਾਹਾਲ ਜਾ ਕੇ ਫ਼ਿਲਮ ਦੇਖੀ ਹੋਵੇਗੀ, ਕਦੇ 300 ਰੁਪਏ ਦੇ ਕੇ ਤਾਂ ਕਦੇ 500 ਰੁਪਏ ਦੇ ਕੇ ਪਹਿਲੇ ਦਿਨ ਦਾ ਪਹਿਲਾ ਸ਼ੋਅ। ਅਜਿਹੇ ’ਚ ਜਦੋਂ ਕੋਈ ਫ਼ਿਲਮ ਪੈਸਾ ਵਸੂਲ ਨਹੀਂ ਨਿਕਲਦੀ ਤਾਂ ਪੈਸੇ ਦੀ ਬਰਬਾਦੀ ਦਾ ਦਰਦ ਆਮ ਲੋਕਾਂ ਤੋਂ ਬਿਹਤਰ ਹੋਰ ਕੋਈ ਨਹੀਂ ਜਾਣ ਸਕਦਾ ਪਰ ਸ਼ਾਇਦ ਹੁਣ ਤੁਹਾਨੂੰ ਨਾ ਤਾਂ ਪੈਸੇ ਦਾ ਦੁੱਖ ਹੋਵੇਗਾ ਤੇ ਨਾ ਹੀ ਬੇਕਾਰ ਫ਼ਿਲਮਾਂ ਦੇਖਣ ਦਾ। ਜੀ ਹਾਂ ਕਿਉਂਕਿ ਰਾਸ਼ਟਰੀ ਸਿਨੇਮਾ ਦਿਵਸ 13 ਅਕਤੂਬਰ, 2023 ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਤੁਸੀਂ ਪੂਰੇ ਭਾਰਤ ’ਚ ਸਿਰਫ਼ 99 ਰੁਪਏ ’ਚ ਕੋਈ ਵੀ ਮਨਪਸੰਦ ਫ਼ਿਲਮ ਦੇਖ ਸਕਦੇ ਹੋ।

ਰਾਸ਼ਟਰੀ ਸਿਨੇਮਾ ਦਿਵਸ 2023 ਮਨਾਉਣ ਲਈ ਇਹ ਮੈਗਾ ਆਫਰ ‘ਦਿ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ’ ਵਲੋਂ ਲਾਂਚ ਕੀਤਾ ਗਿਆ ਹੈ। ਇਹ ਫ਼ੈਸਲਾ ਭਾਰਤ ਭਰ ਦੀਆਂ 4,000 ਤੋਂ ਵੱਧ ਸਕ੍ਰੀਨਾਂ ’ਤੇ ਲਾਗੂ ਹੋਵੇਗਾ, ਜਿਸ ’ਚ ਪੀ. ਵੀ. ਆਰ. ਆਈਨੌਕਸ, ਸਿਨੇਪੋਲਿਸ, ਸਿਟੀਪ੍ਰਾਈਡ, ਮਿਰਾਜ, ਵੇਵ, ਮੁਕਤਾ ਏ2, ਮੂਵੀ ਟਾਈਮ, ਡੀਲਾਈਟ, ਐੱਮ2ਕੇ ਤੇ ਏਸ਼ੀਅਨ ਸ਼ਾਮਲ ਹਨ। ਜੇਕਰ ਤੁਸੀਂ ਫ਼ਿਲਮ ਦੇਖਣ ਜਾਣਾ ਚਾਹੁੰਦੇ ਹੋ ਤਾਂ ਇਸ ਲੇਖ ਰਾਹੀਂ ਜਾਣੋ ਕੁਝ ਹੋਰ ਜਾਣਕਾਰੀ।

ਆਨਲਾਈਨ ਟਿਕਟਾਂ ਕਿਵੇਂ ਬੁੱਕ ਕਰੀਏ?
ਜੋ ਲੋਕ ਰਾਸ਼ਟਰੀ ਸਿਨੇਮਾ ਦਿਵਸ ਦੀ ਪੇਸ਼ਕਸ਼ ਦਾ ਲਾਭ ਉਠਾਉਣਾ ਚਾਹੁੰਦੇ ਹਨ, ਉਹ BookMyShow, Paytm ਤੇ ਅਧਿਕਾਰਤ ਸਿਨੇਮਾ ਦੀ ਵੈੱਬਸਾਈਟ ’ਤੇ ਜਾ ਕੇ ਆਪਣੇ ਸ਼ਹਿਰ ਤੇ 13 ਅਕਤੂਬਰ ਦੀ ਮਿਤੀ ਦੀ ਚੋਣ ਕਰਕੇ ਆਨਲਾਈਨ ਟਿਕਟਾਂ ਬੁੱਕ ਕਰ ਸਕਦੇ ਹਨ। ਇਹ ਪੇਸ਼ਕਸ਼ ਸਿਰਫ਼ ਬਾਲੀਵੁੱਡ ਫ਼ਿਲਮਾਂ ਖ਼ਾਸ ਕਰਕੇ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ ‘ਜਵਾਨ’ ਲਈ ਹੈ। ਅਕਸ਼ੇ ਕੁਮਾਰ ਸਟਾਰਰ ਮਿਸ਼ਨ ਰਾਣੀਗੰਜ ਦਾ ਵਿਕਲਪ ਵੀ ਹੈ। ਨਾਲ ਹੀ ਤੁਸੀਂ ‘ਫੁਕਰੇ 3’ ਨੂੰ 99 ਰੁਪਏ ’ਚ ਦੇਖ ਸਕਦੇ ਹੋ। ਧਿਆਨ ਰਹੇ ਕਿ ਇਸ ਦਿਨ ਕੋਈ ਵੀ ਨਵੀਂ ਫ਼ਿਲਮ ਰਿਲੀਜ਼ ਨਹੀਂ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ‘ਮੂਸਟੇਪ’ ਐਲਬਮ ਦਾ ਯੂਟਿਊਬ ’ਤੇ ਦਬਦਬਾ, 2 ਬਿਲੀਅਨ ਵਿਊਜ਼ ਕੀਤੇ ਪਾਰ

ਖਾਣ-ਪੀਣ ਦੀਆਂ ਚੀਜ਼ਾਂ ’ਤੇ ਵੀ ਛੋਟ
ਐਸੋਸੀਏਸ਼ਨ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਖਾਣ-ਪੀਣ ’ਤੇ ਵਧੀਆ ਆਫਰ ਵੀ ਦਿੱਤੇ ਜਾਣਗੇ। ਟਿਕਟਾਂ ਤੇ ਖਾਣ ਪੀਣ ਦੀਆਂ ਚੀਜ਼ਾਂ ਦੀ ਬੁਕਿੰਗ ਕਰਦੇ ਸਮੇਂ ਤੁਹਾਨੂੰ ਦਿਲਚਸਪ ਪੇਸ਼ਕਸ਼ਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ਪੇਸ਼ਕਸ਼ਾਂ ਨੂੰ ਸਿਨੇਮਾ ਦੀਆਂ ਵੈੱਬਸਾਈਟਾਂ ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਚੈਨਲਾਂ ’ਤੇ ਜਾ ਕੇ ਦੇਖਿਆ ਜਾ ਸਕਦਾ ਹੈ। 99 ਰੁਪਏ ਦੀ ਕੀਮਤ ’ਚ ਵਾਧੂ ਖ਼ਰਚੇ (ਸੁਵਿਧਾ ਫੀਸ + ਜੀ. ਐੱਸ. ਟੀ.) ਸ਼ਾਮਲ ਨਹੀਂ ਹੋਣਗੇ। ਹਾਲਾਂਕਿ ਸਿਨੇਮਾ ਕਾਊਂਟਰ ’ਤੇ ਪਹਿਲਾਂ ਤੋਂ ਖ਼ਰੀਦੀਆਂ ਗਈਆਂ ਟਿਕਟਾਂ ’ਤੇ ਸੁਵਿਧਾ ਫੀਸ ਲਾਗੂ ਨਹੀਂ ਹੁੰਦੀ ਹੈ।

PunjabKesari

ਇਨ੍ਹਾਂ ਸੂਬਿਆਂ ’ਚ ਟਿਕਟਾਂ ਉਪਲੱਬਧ ਨਹੀਂ ਹੋਣਗੀਆਂ
ਇਕ ਟਵੀਟ ’ਚ ਪੀ. ਵੀ. ਆਰ. ਆਈਨੌਕਸ ਨੇ ਦੱਸਿਆ ਕਿ ਐਲਾਨ ਦੇ ਬਾਵਜੂਦ ਰਾਸ਼ਟਰੀ ਸਿਨੇਮਾ ਦਿਵਸ ਦੀ ਪੇਸ਼ਕਸ਼ ਸਿਰਫ ਕੁਝ ਸ਼ਹਿਰਾਂ ’ਚ ਉਪਲੱਬਧ ਹੋ ਸਕਦੀ ਹੈ। ਰਾਜ ਦੇ ਨਿਯਮਾਂ ਦੇ ਕਾਰਨ, ਅਜਿਹਾ ਲੱਗਦਾ ਹੈ ਕਿ 99 ਰੁਪਏ ਦੀ ਟਿਕਟ ਦੱਖਣੀ ਭਾਰਤੀ ਖੇਤਰਾਂ ਤਾਮਿਲਨਾਡੂ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ’ਚ ਸਥਿਤ ਸਿਨੇਮਾਘਰਾਂ ’ਚ ਉਪਲੱਬਧ ਨਹੀਂ ਹੋਵੇਗੀ।

ਇਨ੍ਹਾਂ ਸਿਨੇਮਾਘਰਾਂ ਨੂੰ ਸ਼ਾਮਲ ਕੀਤਾ ਜਾਵੇਗਾ
ਪਿਛਲੇ ਸਾਲ ਰਾਸ਼ਟਰੀ ਸਿਨੇਮਾ ਦਿਵਸ ਨੇ 6.5 ਮਿਲੀਅਨ ਦਾ ਸਭ ਤੋਂ ਉੱਚਾ ਰਿਕਾਰਡ ਕੀਤਾ ਸੀ। ਇਸ ਸਾਲ ਇਹ ਫ਼ਿਲਮਾਂ 4000 ਤੋਂ ਵੱਧ ਸਕ੍ਰੀਨਜ਼ ’ਤੇ ਦਿਖਾਈਆਂ ਜਾਣਗੀਆਂ। ਇਸ ’ਚ PVR INOX, CINEPOLIS, MIRAJ, CITYPRIDE, ASIAN, MUKTA A2, MOVIE TIME, WAVE, M2K, DELITE ਤੇ ਹੋਰ ਬਹੁਤ ਸਾਰੇ ਮਸ਼ਹੂਰ ਸਿਨੇਮਾ ਸ਼ਾਮਲ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News