Interesting : ਕਰਨ ਸਿੰਘ ਗਰੋਵਰ ਦੀ EX-WIFE ਕਰ ਰਹੀ ਹੈ ਇਸ ਅਦਾਕਾਰ ਨੂੰ ਡੇਟ! (PICS)
Saturday, Apr 30, 2016 - 11:34 AM (IST)

ਮੁੰਬਈ : ਅੱਜ ਬਾਲੀਵੁੱਡ ਦੀ ਹੌਟ ਜੋੜੀ ਬਿਪਾਸ਼ਾ-ਕਰਨ ਦਾ ਵਿਆਹ ਹੈ। ਬਿਪਾਸ਼ਾ-ਕਰਨ ਦੇ ਪ੍ਰਸ਼ੰਸਕਾਂ ਇਨ੍ਹਾਂ ਦੇ ਵਿਆਹ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਜਾਣਕਾਰੀ ਅਨੁਸਾਰ ਕਰਨ ਸਿੰਘ ਗਰੋਵਰ ਤਲਾਕਸ਼ੁਦਾ ਹਨ ਅਤੇ ਤਿੰਨ ਵਾਰ ਵਿਆਹ ਕਰ ਚੁੱਕੇ ਹਨ। ਹੁਣੇ ਜਿਹੇ ਇਕ ਖਬਰ ਸਾਹਮਣੇ ਆਈ ਹੈ ਕਿ ਕਰਨ ਦੀ ਸਾਬਕਾ ਪਤਨੀ ਜੈਨੀਫਰ ਵਿੰਗੇਟ ਆਪਣੇ ਸਹਿ-ਅਦਾਕਾਰ ਸਹਿਬਾਨ ਅਜ਼ੀਮ ਨੂੰ ਡੇਟ ਕਰ ਰਹੀ ਹੈ। ਜਾਣਾਕਰੀ ਅਨੁਸਾਰ ਜੈਨੀਫਰ, ਕਰਨ ਅਤੇ ਸਹਿਬਾਨ ਇਕੱਠੇ ਸੀਰੀਅਲ ''ਦਿਲ ਮਿਲ ਗਏ'' ''ਚ ਕੰਮ ਕਰ ਚੁੱਕੇ ਹਨ। ਇਹ ਤਿੰਨੋਂ ਚੰਗੇ ਦੋਸਤ ਹਨ।
ਜਦੋਂ ਸਹਿਬਾਨ ਤੋਂ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''''ਕਰਨ ਮੇਰੇ ਬਹੁਤ ਚੰਗੇ ਦੋਸਤ ਹਨ ਅਤੇ ਇਸ ਸਮੇਂ ਉਹ ਆਪਣੀ ਲਵ ਲਾਈਫ ''ਚ ਰੁੱਝੇ ਹੋਏ ਹਨ। ਜਿੱਥੋਂ ਤੱਕ ਜੈਨੀਫਰ ਦੀ ਗੱਲ ਹੈ ਤਾਂ ਉਹ ਵੀ ਬਹੁਤ ਮਜ਼ਬੂਤ ਲੜਕੀ ਹੈ। ਉਹ ਕਰਨ ਨਾਲ ਹੋਏ ਤਲਾਕ ਨੂੰ ਭੁੱਲ ਕੇ ਅੱਗੇ ਵੱਧ ਰਹੀ ਹੈ ਅਤੇ ਮੈਨੂੰ ਉਨ੍ਹਾਂ ''ਤੇ ਮਾਣ ਹੈ। ਚਾਹੇ ਜੋ ਵੀ ਹੋਵੇ ਕਰਨ ਮੇਰੇ ਚੰਗੇ ਦੋਸਤ ਰਹਿਣਗੇ। ਕਰਨ ਨੇ ਮੈਨੂੰ ਆਪਣੇ ਵਿਆਹ ''ਚ ਵੀ ਸੱਦਿਆ ਹੈ ਅਤੇ ਮੈਂ ਜ਼ਰੂਰ ਜਾਵਾਂਗਾ।''''
ਜ਼ਿਕਰਯੋਗ ਹੈ ਕਿ ਸਹਿਬਾਨ-ਜੈਨੀਫਰ ਨੇ ਆਪਣੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ''ਚ ਇਨ੍ਹਾਂ ਦੋਹਾਂ ਦੀ ਵੱਧ ਰਹੀ ਨੇੜਤਾ ਸਾਫ ਨਜ਼ਰ ਆ ਰਹੀ ਹੈ।