4 ਲੱਖ ਦੇ ਸੈਂਡਲ ਪਾ ਕੇ ਪਾਰਟੀ ''ਚ ਪਹੁੰਚੀ ਅਨੁਸ਼ਕਾ, ਗਾਊਨ ਦੀ ਕੀਮਤ ਵੀ ਉਡਾਵੇਗੀ ਹੋਸ਼

1/16/2021 9:33:18 AM

ਮੁੰਬਈ (ਬਿਊਰੋ) : ਸਾਲ 2020 ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਅਨੁਸ਼ਕਾ ਸ਼ਰਮਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਸਵਿਟਜ਼ਰਲੈਂਡ ਦੇ ਜੀਸਟਾਡ ਪੈਲੇਸ 'ਚ ਰੁਕੀ ਸੀ। ਉਨ੍ਹਾਂ ਨਾਲ ਕਰੀਨਾ ਕਪੂਰ ਖ਼ਾਨ, ਸੈਫ ਅਲੀ ਖ਼ਾਨ, ਵਰੁਣ ਧਵਨ ਤੇ ਨਤਾਸ਼ਾ ਦਲਾਲ ਵੀ ਸਨ। ਨਵੇਂ ਸਾਲ 2020 ਦੀ ਪਾਰਟੀ 'ਚ ਮਹਿਲਾਵਾਂ ਆਪਣੇ ਪਤੀ ਦੇ ਨਾਲ ਰਹੀਆਂ। ਇਸ ਪਾਰਟੀ ਲਈ ਕਰੀਨਾ ਕਪੂਰ ਖ਼ਾਨ ਤੇ ਨਤਾਸ਼ਾ ਦਲਾਲ ਨੇ ਪ੍ਰਿਸਿਟਨ ਸਫੇਦ ਰੰਗ ਦਾ ਆਊਟਫਿੱਟ ਪਹਿਨੀ ਸੀ। ਜਦੋਂਕਿ ਅਨੁਸ਼ਕਾ ਸ਼ਰਮਾ ਨੇ ਚਾਰਕੋਲ ਗ੍ਰੇਅ ਰੰਗ ਦਾ ਆਊਟਫਿੱਟ ਪਹਿਨੀ ਸੀ। ਇਹ ਆਊਟਫਿੱਟ ਰੋਹਿਤ ਗਾਂਧੀ ਤੇ ਰਾਹੁਲ ਖੰਨਾ ਨੇ ਤਿਆਰ ਕੀਤਾ ਸੀ। ਚਾਰਕੋਲ ਗ੍ਰੇਅ ਆਊਟਫਿੱਟ ਨਾਲ ਅਨੁਸ਼ਕਾ ਨੇ ਨੈੱਕਪੀਸ ਪਹਿਨਿਆ ਹੋਇਆ ਸੀ। ਉਨ੍ਹਾਂ ਦੇ ਇਸ ਗਾਊਨ ਦੀ ਕਾਫ਼ੀ ਚਰਚਾ ਹੋਈ।
ਦੱਸ ਦਈਏ ਕਿ ਅਨੁਸ਼ਕਾ ਨੇ ਗਾਊਨ ਨਾਲ ਮਿਲਦੇ ਜੁਲਦੇ ਰੰਗ ਦਾ ਸਟ੍ਰੈਪੀ ਹੀਲਸ ਪਹਿਨੀ ਹੋਈ ਸੀ। ਇਸ ਹੀਲਸ ਦੀ ਕੀਮਤ ਇਕ ਬਜਟ ਕਾਰ ਦੀ ਕੀਮਤ ਤੋਂ ਵੀ ਜ਼ਿਆਦਾ ਹੈ। ਇਸ ਹੀਲਸ ਦੀ ਕੀਮਤ ਲਗਪਗ ਚਾਰ ਲੱਖ ਰੁਪਏ ਯਾਨੀ 3,80,000 ਰੁਪਏ ਹੈ। ਇਸ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਨੇ ਜੋ ਗਾਊਨ ਪਹਿਨਿਆ ਸੀ ਇਸ ਦੀ ਕੀਮਤ ਵੀ ਲਗਪਗ ਢਾਈ ਲੱਖ ਰੁਪਏ ਸੀ। ਇਸ ਗਾਊ ਨੂੰ ਰੋਹਿਤ ਗਾਂਧੀ ਤੇ ਰਾਹੁਲ ਗਾਂਧੀ ਤੇ ਰਾਹੁਲ ਖੰਨਾ ਤਿਆਰ ਕੀਤਾ ਸੀ।

PunjabKesari

11 ਜਨਵਰੀ ਨੂੰ ਅਨੁਸ਼ਕਾ ਨੇ ਦਿੱਤਾ ਧੀ ਨੂੰ ਜਨਮ 
ਦੱਸਣਯੋਗ ਹੈ ਕਿ 11 ਜਨਵਰੀ ਨੂੰ ਮਾਂ ਬਣੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਇਸੇ ਹਫ਼ਤੇ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਰਿਪੋਰਟ ਦੀ ਮੰਨੀਏ ਤਾਂ ਉਹ ਰਾਤ ਦੇ ਸਮੇਂ ਹਸਪਤਾਲ ਤੋਂ ਘਰ ਲਈ ਰਵਾਨਾ ਹੋਵੇਗੀ ਤਾਂ ਕਿ ਮਾਂ-ਬੇਟੀ ਮੀਡੀਆ ਤੋਂ ਬਚ ਸਕਣ। ਮੀਡੀਆ ਫੋਟੋਗ੍ਰਾਫਰ ਜ਼ਿਆਦਾ ਤਸਵੀਰਾਂ ਨਾ ਖਿੱਚ ਸਕਣ, ਇਸ ਲਈ ਉਹ ਅਲੱਗ ਕਾਰ ਤੋਂ ਘਰ ਜਾਣ ਦੀ ਪਲਾਨਿੰਗ ਕਰ ਰਹੇ ਹਨ। ਇੰਨਾ ਹੀ ਨਹੀਂ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਨੁਸ਼ਕਾ ਬ੍ਰੀਚ ਕੈਂਡੀ ਹਸਪਤਾਲ ਦੇ ਪਿਛਲੇ ਦਰਵਾਜ਼ੇ ਤੋਂ ਘਰ ਲਈ ਰਵਾਨਾ ਹੋ ਸਕਦੀ ਹੈ। ਇਸ ਦੌਰਾਨ ਉਥੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾਣਗੇ ਤਾਂ ਕਿ ਸਭ ਕੁਝ ਬਿਨਾਂ ਪ੍ਰੇਸ਼ਾਨੀ ਦੇ ਹੋ ਸਕੇ।

PunjabKesari

ਵਿਰਾਟ ਕਰ ਚੁੱਕੇ ਨੇ ਧੀ ਦੀ ਤਸਵੀਰ ਨਾ ਖਿੱਚਣ ਦੀ ਅਪੀਲ
ਬੁੱਧਵਾਰ ਨੂੰ ਅਨੁਸ਼ਕਾ ਤੇ ਵਿਰਾਟ ਨੇ ਮੁੰਬਈ ਦੇ ਫੋਟੋਗ੍ਰਾਫਰਾਂ ਨੂੰ ਇਕ ਸੁਨੇਹਾ ਭੇਜਿਆ ਸੀ, ਜਿਸ ’ਚ ਉਨ੍ਹਾਂ ਲਿਖਿਆ ਸੀ, ‘ਇੰਨੇ ਸਾਲਾਂ ’ਚ ਤੁਸੀਂ ਸਾਨੂੰ ਜੋ ਪਿਆਰ ਦਿੱਤਾ, ਉਸ ਲਈ ਧੰਨਵਾਦ। ਸਾਨੂੰ ਇਸ ਖਾਸ ਮੌਕੇ ਦਾ ਜਸ਼ਨ ਤੁਹਾਡੇ ਨਾਲ ਮਨਾਉਂਦਿਆਂ ਖੁਸ਼ੀ ਹੋ ਰਹੀ ਹੈ। ਅਸੀਂ ਤੁਹਾਨੂੰ ਇਕ ਸਾਧਾਰਨ ਜਿਹੀ ਅਪੀਲ ਕਰਦੇ ਹਾਂ। ਅਸੀਂ ਆਪਣੀ ਬੇਟੀ ਦੀ ਨਿੱਜਤਾ ਦੀ ਰੱਖਿਆ ਕਰਨਾ ਚਾਹੁੰਦੇ ਹਾਂ ਤੇ ਇਸ ’ਚ ਤੁਹਾਡੀ ਮਦਦ ਤੇ ਸਮਰਥਨ ਚਾਹੀਦਾ ਹੈ। ਜਿਥੇ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਤੁਹਾਨੂੰ ਸਾਡੇ ’ਤੇ ਫੀਚਰ ਕਰਨ ਲਈ ਜ਼ਰੂਰੀ ਕੰਟੈਂਟ ਮਿਲ ਜਾਵੇਗਾ, ਉਥੇ ਅਸੀਂ ਤੁਹਾਡੇ ਕੋਲੋਂ ਇਹ ਮੰਗ ਵੀ ਕਰ ਰਹੇ ਹਾਂ ਕਿ ਸਾਡੀ ਬੇਟੀ ਨਾਲ ਜੁੜਿਆ ਕੰਟੈਂਟ ਨਾ ਲਓ ਤੇ ਨਾ ਹੀ ਉਸ ਨੂੰ ਪਬਲਿਸ਼ ਕਰੋ। ਸਾਨੂੰ ਪਤਾ ਹੈ ਕਿ ਤੁਸੀਂ ਇਹ ਸਮਝੋਗੇ ਕਿ ਅਸੀਂ ਕਿਥੋਂ ਆਉਂਦੇ ਹਾਂ। ਇਸ ਲਈ ਧੰਨਵਾਦ।’

PunjabKesari

ਨਕਲੀ ਤਸਵੀਰ ਵੀ ਹੋ ਚੁੱਕੀ ਹੈ ਵਾਇਰਲ
ਸੋਸ਼ਲ ਮੀਡੀਆ ’ਤੇ ਇਕ ਅਜਿਹੀ ਤਸਵੀਰ ਵਾਇਰਲ ਹੋ ਚੁੱਕੀ ਹੈ, ਜਿਸ ’ਚ ਨਵਜੰਮੀ ਨੂੰ ਸੰਭਾਲਦੀ ਮਾਂ ਬਿਲਕੁਲ ਅਨੁਸ਼ਕਾ ਵਾਂਗ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਸੀ ਕਿ ਅਨੁਸ਼ਕਾ ਸ਼ਰਮਾ ਆਪਣੀ ਨੰਨ੍ਹੀ ਪਰੀ ਨਾਲ ਨਜ਼ਰ ਆ ਰਹੀ ਹੈ। ਹਾਲਾਂਕਿ ਸੱਚਾਈ ਇਹ ਹੈ ਕਿ ਹਸਪਤਾਲ ਤੋਂ ਅਨੁਸ਼ਕਾ ਦੀ ਕੋਈ ਵੀ ਤਸਵੀਰ ਹੁਣ ਤਕ ਸਾਹਮਣੇ ਨਹੀਂ ਆਈ ਹੈ। ਵਾਇਰਲ ਤਸਵੀਰ 9 ਜੁਲਾਈ 2018 ਨੂੰ ਇਕ ਆਰਟੀਕਲ ਨਾਲ ਛਪੀ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦਿਓ ਆਪਣੀ ਰਾਏ।


sunita

Content Editor sunita