ਅਨੁਸ਼ਕਾ ਸ਼ਰਮਾ ਦੀ 2022 ''ਚ ਖੁੱਲ੍ਹੀ ਕਿਸਮਤ, 3 ਫ਼ਿਲਮਾਂ ਨਾਲ ਬਾਲੀਵੁੱਡ ''ਚ ਕਰੇਗੀ ਵਾਪਸੀ

Saturday, Jan 01, 2022 - 10:42 AM (IST)

ਅਨੁਸ਼ਕਾ ਸ਼ਰਮਾ ਦੀ 2022 ''ਚ ਖੁੱਲ੍ਹੀ ਕਿਸਮਤ, 3 ਫ਼ਿਲਮਾਂ ਨਾਲ ਬਾਲੀਵੁੱਡ ''ਚ ਕਰੇਗੀ ਵਾਪਸੀ

ਮੁੰਬਈ (ਬਿਊਰੋ) : ਕਿੰਗ ਖ਼ਾਨ ਯਾਨੀਕਿ ਸ਼ਾਹਰੁਖ ਖ਼ਾਨ ਨਾਲ ਫ਼ਿਲਮ 'ਰਬ ਨੇ ਬਣਾ ਦੀ ਜੋੜੀ' (2008) ਦੇ ਜ਼ਰੀਏ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਵੱਡੇ ਪਰਦੇ 'ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜ਼ਿਕਰਯੋਗ ਹੈ ਕਿ ਅਨੁਸ਼ਕਾ ਸ਼ਰਮਾ ਜਿਨ੍ਹਾਂ ਤਿੰਨ ਫ਼ਿਲਮਾਂ 'ਚ ਨਜ਼ਰ ਆਵੇਗੀ, ਉਨ੍ਹਾਂ 'ਚੋਂ 2 ਫ਼ਿਲਮਾਂ ਸਿਨੇਮਾ ਘਰਾਂ 'ਚ ਰਿਲੀਜ਼ ਹੋਣਗੀਆਂ, ਫਿਰ ਇਕ ਫ਼ਿਲਮ ਸਿੱਧੇ ਓ. ਟੀ. ਟੀ. ਪਲੇਟਫਾਰਮ 'ਤੇ ਸਟ੍ਰੀਮ ਕੀਤੀ ਜਾਵੇਗੀ।

PunjabKesari
ਇਸ ਸਾਲ 11 ਜਨਵਰੀ ਨੂੰ ਬੇਟੀ ਵਾਮਿਕਾ ਨੂੰ ਜਨਮ ਦੇਣ ਵਾਲੀ ਅਨੁਸ਼ਕਾ ਸ਼ਰਮਾ ਦੇ ਮਾਂ ਬਣਨ ਤੋਂ ਬਾਅਦ ਤੋਂ ਹੀ 13 ਸਾਲ ਤੱਕ ਉਸ ਦੀ ਲੰਬੀ ਐਕਟਿੰਗ ਪਾਰੀ ਨੂੰ ਲੈ ਕੇ ਕਾਫ਼ੀ ਕਿਆਸ ਲਗਾਏ ਜਾ ਰਹੇ ਸਨ ਪਰ ਇੱਕ ਨਜ਼ਦੀਕੀ ਸੂਤਰ ਨੇ ਨਿਊਜ਼ ਏਜੰਸੀ ਨੂੰ ਦੱਸਿਆ, "ਅਨੁਸ਼ਕਾ ਸ਼ਰਮਾ ਇੱਕ ਨਹੀਂ ਸਗੋਂ ਤਿੰਨ ਫ਼ਿਲਮਾਂ 'ਚ ਨਜ਼ਰ ਆਵੇਗੀ। ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀਆਂ 2 ਫ਼ਿਲਮਾਂ ਤੋਂ ਇਲਾਵਾ ਜੋ ਫ਼ਿਲਮਾਂ ਸਿੱਧੇ ਓ. ਟੀ. ਟੀ. 'ਤੇ ਆਵੇਗੀ, ਇਸ ਨੂੰ ਬਹੁਤ ਵੱਡੇ ਪੈਮਾਨੇ 'ਤੇ ਬਣਾਇਆ ਜਾਵੇਗਾ।

PunjabKesari
 
ਸੂਤਰ ਨੇ ਅੱਗੇ ਕਿਹਾ ਕਿ ਅਨੁਸ਼ਕਾ ਨੇ ਹਮੇਸ਼ਾ ਇਹ ਫ਼ੈਸਲਾ ਕੀਤਾ ਸੀ ਕਿ ਵਿਆਹ ਕਰਵਾਉਣ ਅਤੇ ਮਾਂ ਬਣਨ ਤੋਂ ਬਾਅਦ ਵੀ ਉਹ ਐਕਟਿੰਗ ਕਰੀਅਰ 'ਤੇ ਧਿਆਨ ਕੇਂਦਰਤ ਕਰਨਾ ਚਾਹੁੰਦੀ ਹੈ ਅਤੇ ਅਜਿਹੀ ਸਥਿਤੀ 'ਚ ਉਹ ਵੱਖ-ਵੱਖ ਤਰ੍ਹਾਂ ਦੇ ਸਿਨੇਮਾ ਦੇ ਨਾਲ-ਨਾਲ ਮਨੋਰੰਜਕ ਕਿਸਮ ਦੀਆਂ ਫ਼ਿਲਮਾਂ 'ਚ ਕੰਮ ਕਰਨ ਲਈ ਉਤਸੁਕ ਹੈ। ਸੂਤਰ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਫ਼ਿਲਮਾਂ ਦਾ ਅਧਿਕਾਰਤ ਤੌਰ 'ਤੇ ਸਾਲ 2022 'ਚ ਐਲਾਨ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਦਾ ਵੀ ਖੁਲਾਸਾ ਕੀਤਾ ਜਾਵੇਗਾ। ਸੂਤਰ ਨੇ ਦੱਸਿਆ ਕਿ ਅਨੁਸ਼ਕਾ ਤਿੰਨੋਂ ਫ਼ਿਲਮਾਂ 'ਚ ਕੰਮ ਕਰਨ ਲਈ ਕਾਫ਼ੀ ਉਤਸੁਕ ਹੈ।

PunjabKesari

ਦੱਸਣਯੋਗ ਹੈ ਕਿ ਅਨੁਸ਼ਕਾ ਸ਼ਰਮਾ ਪਹਿਲਾਂ ਹੀ ਇੱਕ ਇੰਟਰਵਿਊ 'ਚ ਆਖ ਚੁੱਕੀ ਹੈ ਕਿ ਉਸ ਨੂੰ ਮਰਦੇ ਦਮ ਤੱਕ ਐਕਟਿੰਗ ਕਰਨੀ ਚਾਹੀਦੀ ਹੈ ਕਿਉਂਕਿ ਉਸ ਨੂੰ ਐਕਟਿੰਗ ਨਾਲ ਬਹੁਤ ਪਿਆਰ ਹੈ।


author

sunita

Content Editor

Related News