ਸੇਲ ਟੈਕਸ ਮਾਮਲੇ ''ਚ ਅਨੁਸ਼ਕਾ ਸ਼ਰਮਾ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

Friday, Jan 13, 2023 - 11:01 AM (IST)

ਸੇਲ ਟੈਕਸ ਮਾਮਲੇ ''ਚ ਅਨੁਸ਼ਕਾ ਸ਼ਰਮਾ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਮਹਾਰਾਸ਼ਟਰ ਵੈਲਿਊ ਐਡਿਡ ਟੈਕਸ ਐਕਟ ਦੇ ਤਹਿਤ ਵਿੱਤੀ ਸਾਲ 2012-13 ਅਤੇ 2013-14 ਲਈ ਵਿਕਰੀ ਕਰ ਦੇ ਡਿਪਟੀ ਕਮਿਸ਼ਨਰ ਦੁਆਰਾ ਪਾਸ ਕੀਤੇ ਦੋ ਆਦੇਸ਼ਾਂ ਨੂੰ ਬੰਬੇ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਇਸ ਮਾਮਲੇ 'ਚ ਵੀਰਵਾਰ ਨੂੰ ਬੰਬੇ ਹਾਈ ਕੋਰਟ ਨੇ ਟੈਕਸ ਵਿਭਾਗ ਤੋਂ ਜਵਾਬ ਮੰਗਿਆ ਹੈ। ਜਸਟਿਸ ਨਿਤਿਨ ਐੱਮ. ਜਮਦਾਰ ਅਤੇ ਜਸਟਿਸ ਅਭੈ ਆਹੂਜਾ ਦੀ ਡਿਵੀਜ਼ਨ ਬੈਂਚ ਨੇ ਵੀਰਵਾਰ ਨੂੰ ਸੇਲਜ਼ ਟੈਕਸ ਵਿਭਾਗ ਨੂੰ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਪਟੀਸ਼ਨ 'ਤੇ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ 6 ਫਰਵਰੀ 'ਤੇ ਪਾ ਦਿੱਤੀ। ਅਨੁਸ਼ਕਾ ਸ਼ਰਮਾ ਨੇ ਅਦਾਲਤ ਨੂੰ ਸੇਲ ਟੈਕਸ ਵਿਭਾਗ ਵੱਲੋਂ ਦਿੱਤੇ ਹੁਕਮਾਂ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ। ਉਸ ਨੇ ਮੁਲਾਂਕਣ ਸਾਲ 2012-13, 2013-14, 2014-15 ਅਤੇ 2015-16 ਲਈ ਚਾਰ ਪਟੀਸ਼ਨਾਂ ਦਾਇਰ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੇ ਅੰਮ੍ਰਿਤਸਰ ਫੇਰੀ ਦੀਆਂ ਪਿਆਰੀਆਂ ਯਾਦਾਂ ਕੀਤੀਆਂ ਸਾਂਝੀਆਂ, ਤੁਸੀਂ ਵੀ ਦੇਖੋ ਵੀਡੀਓ

ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਨੇ ਪਿਛਲੇ ਹਫ਼ਤੇ ਇਹ ਪਟੀਸ਼ਨ ਦਾਇਰ ਕੀਤੀ ਸੀ ਜਦੋਂ ਹਾਈ ਕੋਰਟ ਨੇ ਸ਼ਰਮਾ ਦੇ ਟੈਕਸ ਸਲਾਹਕਾਰ ਸ਼੍ਰੀਕਾਂਤ ਵੇਲੇਕਰ ਦੁਆਰਾ ਦਸੰਬਰ 2022 'ਚ ਸੇਲ ਟੈਕਸ ਵਿਭਾਗ ਦੇ ਆਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਹਾਈ ਕੋਰਟ ਨੇ ਕਿਹਾ ਸੀ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਪ੍ਰਭਾਵਿਤ ਵਿਅਕਤੀ ਖ਼ੁਦ ਪਟੀਸ਼ਨ ਦਾਇਰ ਨਾ ਕਰ ਸਕੇ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਨੇ ਅੰਮ੍ਰਿਤਸਰ ਫੇਰੀ ਦੀਆਂ ਪਿਆਰੀਆਂ ਯਾਦਾਂ ਕੀਤੀਆਂ ਸਾਂਝੀਆਂ, ਤੁਸੀਂ ਵੀ ਦੇਖੋ ਵੀਡੀਓ

ਅਨੁਸ਼ਕਾ ਸ਼ਰਮਾ ਦੀਆਂ ਪਟੀਸ਼ਨਾਂ ਅਨੁਸਾਰ, ਉਸ ਨੇ ਸਮਝੌਤੇ ਦੇ ਤਹਿਤ ਇੱਕ ਕਲਾਕਾਰ ਵਜੋਂ ਫ਼ਿਲਮਾਂ ਅਤੇ ਐਵਾਰਡ ਫੰਕਸ਼ਨਾਂ 'ਚ ਪ੍ਰਦਰਸ਼ਨ ਕੀਤਾ। ਇਹ ਸਮਝੌਤਾ ਉਸ ਦੇ ਏਜੰਟ ਯਸ਼ਰਾਜ ਫਿਲਮਜ਼ ਪ੍ਰਾਈਵੇਟ ਲਿਮਟਿਡ ਅਤੇ ਨਿਰਮਾਤਾਵਾਂ/ਈਵੈਂਟ ਪ੍ਰਬੰਧਕਾਂ ਵਿਚਕਾਰ ਹੋਇਆ ਸੀ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਧਿਕਾਰੀ ਨੇ ਫ਼ਿਲਮ ਨੂੰ ਧਿਆਨ 'ਚ ਰੱਖ ਕੇ ਸੇਲ ਟੈਕਸ ਨਹੀਂ ਲਗਾਇਆ ਹੈ, ਸਗੋਂ ਉਤਪਾਦ ਦੀ ਮਸ਼ਹੂਰੀ ਅਤੇ ਐਵਾਰਡ ਫੰਕਸ਼ਨ 'ਚ ਕੀਤੇ ਗਏ ਪ੍ਰਦਰਸ਼ਨ ਦੇ ਆਧਾਰ 'ਤੇ ਲਗਾਇਆ ਹੈ। ਵਿਭਾਗ ਨੇ ਸਾਲ 2012-13 12.3 ਕਰੋੜ ਰੁਪਏ ਤੇ 1.2 ਕਰੋੜ ਰੁਪਏ ਵਿਆਜ ਸਮੇਤ ਸੇਲ ਟੈਕਸ, ਜਦੋਂ ਕਿ ਸਾਲ 2013-14 ਲਈ  17 ਕਰੋੜ ਰੁਪਏ ਤੇ 1.6 ਕਰੋੜ ਰੁਪਏ ਦਾ ਸੇਲ ਟੈਕਸ ਕਰੀਬ ਤੈਅ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News