ਅਨੁਸ਼ਕਾ ਸ਼ਰਮਾ ਨੇ ਨਵੇਂ ਗੁਆਂਢੀਆਂ ਵਿੱਕੀ-ਕੈਟਰੀਨਾ ਨੂੰ ਇੰਝ ਦਿੱਤੀ ਵਿਆਹ ਦੀ ਵਧਾਈ

12/10/2021 1:47:05 PM

ਮੁੰਬਈ (ਬਿਊਰੋ)– ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ 9 ਦਸੰਬਰ ਨੂੰ ਵਿਆਹ ਕਰਵਾ ਲਿਆ ਹੈ। ਬਾਲੀਵੁੱਡ ਦੀ ਇਸ ਮਸ਼ਹੂਰ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਜਲਦ ਹੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੇ ਗੁਆਂਢੀ ਬਣਨ ਜਾ ਰਹੇ ਹਨ, ਇਸ ਦੀ ਪੁਸ਼ਟੀ ਖ਼ੁਦ ਅਨੁਸ਼ਕਾ ਸ਼ਰਮਾ ਨੇ ਕੀਤੀ ਹੈ।

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਾਥੀ ਕਲਾਕਾਰਾਂ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ’ਚ ਪਾਕਿ ਅਦਾਕਾਰਾ ਖ਼ਿਲਾਫ਼ ਮਾਮਲਾ ਦਰਜ

ਬਾਲੀਵੁੱਡ ਦੇ ਕਈ ਸਿਤਾਰੇ ਦੋਵਾਂ ਨੂੰ ਵਧਾਈ ਦੇ ਰਹੇ ਹਨ। ਹਾਲ ਹੀ ’ਚ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਵਿੱਕੀ ਤੇ ਕੈਟਰੀਨਾ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਕੈਪਸ਼ਨ ’ਚ ਲਿਖਿਆ, ‘ਇਸ ਖ਼ੂਬਸੂਰਤ ਜੋੜੇ ਨੂੰ ਵਿਆਹ ਲਈ ਬਹੁਤ-ਬਹੁਤ ਵਧਾਈਆਂ, ਤੁਹਾਡੇ ’ਚ ਹਮੇਸ਼ਾ ਪਿਆਰ ਤੇ ਅੰਡਰਸਟੈਂਡਿੰਗ ਬਣੀ ਰਹੇ। ਵਿਆਹ ਤੋਂ ਬਾਅਦ ਤੁਸੀਂ ਜਲਦ ਹੀ ਆਪਣੇ ਨਵੇਂ ਘਰ ’ਚ ਸ਼ਿਫਟ ਹੋ ਜਾਵੋਗੇ। ਹੁਣ ਸਾਨੂੰ ਕੰਸਟ੍ਰਕਸ਼ਨ ਦੀ ਆਵਾਜ਼ ਨਹੀਂ ਸੁਣਨੀ ਪਵੇਗੀ। ਤੁਹਾਨੂੰ ਦੋਵਾਂ ਨੂੰ ਜ਼ਿੰਦਗੀ ਦੇ ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ।’

PunjabKesari

ਆਪਣੀ ਇਸ ਇੰਸਟਾਗ੍ਰਾਮ ਸਟੋਰੀ ਰਾਹੀਂ ਅਨੁਸ਼ਕਾ ਸ਼ਰਮਾ ਨੇ ਆਪਣੇ ਨਵੇਂ ਗੁਆਂਢੀਆਂ ਦਾ ਸਵਾਗਤ ਕੀਤਾ ਹੈ। ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਘਰ ਮੁੰਬਈ ਦੇ ਪਾਸ਼ ਇਲਾਕੇ ਜੁਹੂ ਦੇ ਸੀ-ਫੇਸਿੰਗ ’ਚ ਸਥਿਤ ਹੈ। ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਜਲਦ ਹੀ ਅਨੁਸ਼ਕਾ ਤੇ ਵਿਰਾਟ ਕੋਹਲੀ ਦੇ ਗੁਆਂਢ ’ਚ 8ਵੀਂ ਮੰਜ਼ਿਲ ਦੇ ਇਕ ਅਪਾਰਟਮੈਂਟ ’ਚ ਰਹਿਣ ਆ ਰਹੇ ਹਨ। ਦੋਵਾਂ ਨੇ ਇਹ ਅਪਾਰਟਮੈਂਟ 9 ਲੱਖ ਰੁਪਏ ਕਿਰਾਏ ’ਤੇ 6 ਸਾਲਾਂ ਲਈ ਖਰੀਦਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News