ਸਵੀਮਿੰਗ ਪੂਲ ’ਚ ਅਨੁਸ਼ਕਾ ਸ਼ਰਮਾ ਨੇ ਫਲਾਂਟ ਕੀਤਾ ਬੇਬੀ ਬੰਪ, ਤਸਵੀਰ ਵਾਇਰਲ

09/22/2020 8:56:35 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਮਾਂ ਬਣਨ ਵਾਲੀ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਨੇ ਕੁਝ ਦਿਨ ਪਹਿਲਾਂ ਹੀ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਕਿ ਅਦਾਕਾਰਾ ਗਰਭਵਤੀ ਹੈ। ਅਨੁਸ਼ਕਾ ਤੇ ਵਿਰਾਟ ਅਗਲੇ ਸਾਲ ਆਪਣੇ ਪਹਿਲੇ ਬੱਚੇ ਦਾ ਇਸ ਦੁਨੀਆ ’ਚ ਸਵਾਗਤ ਕਰਨਗੇ। ਅਨੁਸ਼ਕਾ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਕਾਫ਼ੀ ਆਨੰਦ ਲੈ ਰਹੀ ਹੈ, ਜੋ ਉਨ੍ਹਾਂ ਦੀਆਂ ਹਾਲ ਹੀ ਵਿਚ ਸਾਂਝੀਆਂ ਕੀਤੀਆਂ ਤਸਵੀਰਾਂ ਤੋਂ ਸਾਫ ਜ਼ਾਹਰ ਹੁੰਦਾ ਹੈ। ਅਨੁਸ਼ਕਾ ਸ਼ਰਮਾ ਨੇ ਕੁਝ ਦਿਨ ਪਹਿਲਾਂ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਉਹ ਬੀਚ ’ਤੇ ਖੜ੍ਹੀ ਸੀ ਤੇ ਆਪਣੇ ਬੇਬੀ ਬੰਪ ਨੂੰ ਬਹੁਤ ਪਿਆਰ ਨਾਲ ਦੇਖ ਰਹੀ ਸੀ।

 
 
 
 
 
 
 
 
 
 
 
 
 
 

"Acknowledging the good that you already have in your life is the foundation for all abundance" - Eckhart Tolle Gratitude to all those who showed me kindness and made me believe in goodness in this world , opening my heart enough to practice the same with the hope to pay it forward 💜 Because ... " After all , we are all just walking each other home " - Ram Dass #worldgratitudeday 💫

A post shared by AnushkaSharma1588 (@anushkasharma) on Sep 21, 2020 at 4:09am PDT

ਹੁਣ ਅਨੁਸ਼ਕਾ ਨੇ ਇੰਸਟਾਗ੍ਰਾਮ ’ਤੇ ਇਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਮਸਤੀ ਦੇ ਮੂਡ ’ਚ ਨਜ਼ਰ ਆ ਰਹੀ ਹੈ। ਇਸ ਤਸਵੀਰ ’ਚ ਅਨੁਸ਼ਕਾ ਸਵੀਮਿੰਗ ਪੂਲ ਦੇ ਅੰਦਰ ਖੜ੍ਹੀ ਹੈ। ਅਨੁਸ਼ਕਾ ਨੇ ਬਲੈਕ ਕਲਰ ਦੀ ਮੋਨੋਕਨੀ ਪਹਿਨ ਰੱਖੀ ਹੈ, ਜਿਸ ’ਚ ਉਨ੍ਹਾਂ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਤਸਵੀਰ ’ਚ ਅਨੁਸ਼ਕਾ ਇਕ ਲੰਬੀ ਮੁਸਕਾਨ ਨਾਲ ਦੂਰ ਕਿਤੇ ਦੇਖ ਰਹੀ ਹੈ। ਅਨੁਸ਼ਕਾ ਦੀ ਇਹ ਤਸਵੀਰ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਨੁਸ਼ਕਾ ਨੇ ਜਿਹੜੀ ਤਸਵੀਰ ਸਾਂਝੀ ਕੀਤੀ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਸੀ, ਤੁਹਾਡੇ ਅੰਦਰ ਇਕ ਨਵੀਂ ਜ਼ਿੰਦਗੀ ਦੇ ਨਿਰਮਾਣ ਨਾਲ ਜ਼ਿਆਦਾ ਕੁਝ ਵੀ ਅਸਲ ਨਹੀਂ ਹੈ। ਜਦੋਂ ਇਹ ਤੁਹਾਡੇ ਕੰਟਰੋਲ ’ਚ ਨਹੀਂ ਹੈ ਤਾਂ ਅਸਲ ’ਚ ਕੀ ਹੈ? ਅਨੁਸ਼ਕਾ ਦੀ ਇਸ ਤਸਵੀਰ ’ਤੇ ਉਨ੍ਹਾਂ ਦੇ ਪਤੀ ਵਿਰਾਟ ਕੋਹਲੀ ਨੇ ਕੁਮੈਂਟ ਕਰਦੇ ਹੋਏ ਲਿਖਿਆ ਸੀ, ਮੇਰੀ ਪੂਰੀ ਦੁਨੀਆ ਇਕ ਹੀ ਫਰੇਮ ’ਚ ਹੈ।

 
 
 
 
 
 
 
 
 
 
 
 
 
 

#Repost @googleindia Be it boops with a long-distance doggo friend or catch-up calls on the weekend, @virat.kohli and I always find ways to stay close to the ones we love the most 🤗🥰

A post shared by AnushkaSharma1588 (@anushkasharma) on Sep 18, 2020 at 10:30pm PDT

ਦੱਸਣਯੋਗ ਹੈ ਕਿ ਅਨੁਸ਼ਕਾ ਨੇ 27 ਅਗਸਤ ਨੂੰ ਇਸ ਖੁਸ਼ਖਬਰੀ ਦਾ ਖ਼ੁਲਾਸਾ ਕੀਤਾ ਸੀ। ਅਨੁਸ਼ਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਇਹ ਗੁੱਡ ਨਿਊਜ਼ ਦਿੱਤੀ ਸੀ। ਇਸ ਤੋਂ ਬਾਅਦ ਵਿਰਾਟ ਕੋਹਲੀ ਤੇ ਅਨੁਸ਼ਕਾ ਲਈ ਵਧਾਈਆਂ ਦਾ ਤਾਂਤਾ ਲੱਗ ਗਿਆ ਸੀ।

 
 
 
 
 
 
 
 
 
 
 
 
 
 

Nothing is more real & humbling than experiencing creation of life in you . When this is not in your control then really what is ?

A post shared by AnushkaSharma1588 (@anushkasharma) on Sep 13, 2020 at 3:49am PDT


sunita

Content Editor

Related News