ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ’ਤੇ ਕੀਤਾ ਡਾਂਸ, ਕਿਹਾ- ‘ਜ਼ਿੰਦਗੀ ਦਾ ਸਭ ਤੋਂ ਵਧੀਆ ਮੈਚ’

10/24/2022 11:35:33 AM

ਮੁੰਬਈ: ਦੀਵਾਲੀ ਹਰ ਭਾਰਤੀ ਲਈ ਸਭ ਤੋਂ ਵਧੀਆ ਰਹੀ ਕਿਉਂਕਿ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਟੀ-20 ਵਿਸ਼ਵ ਕੱਪ ਮੈਚ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਵਿਰਾਟ ਕੋਹਲੀ ਨੇ ਇਸ ਮੈਚ ’ਚ 82 ਦੌੜਾਂ ਦੀ ਅਜੇਤੂ ਪਾਰੀ ਖੇਡੀ। ਭਾਰਤ ਦੀ ਇਸ ਜਿੱਤ ਨਾਲ ਪੂਰੇ ਦੇਸ਼ 'ਚ ਖੁਸ਼ੀ ਦਾ ਮਾਹੌਲ ਹੈ।

PunjabKesari

ਇਹ ਵੀ ਪੜ੍ਹੋ : ਸੋਨਮ ਕਪੂਰ ਦਿਖਾਇਆ ਖੂਬਸੂਰਤੀ ਦਾ ਜਾਦੂ, ਇੰਟਰਨੈੱਟ ’ਤੇ ਛਾਈਆਂ ਦੀਵਾਲੀ ਲੁੱਕ ਦੀਆਂ ਤਸਵੀਰਾਂ

ਹੁਣ ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਕਾਫ਼ੀ ਭਾਵੁਕ ਹੋ ਗਈ ਹੈ। ਉਸ ਨੇ ਇੰਸਟਾਗ੍ਰਾਮ 'ਤੇ ਆਪਣੇ ਪਤੀ ਵਿਰਾਟ ਕੋਹਲੀ ਲਈ ਇਕ ਲੰਮਾ ਨੋਟ ਲਿਖਿਆ ਹੈ, ਜਿਸ ਨੂੰ ਪੜ੍ਹ ਕੇ ਕੋਈ ਵੀ ਖੁਸ਼ ਹੋ ਜਾਵੇਗਾ। ਆਪਣੇ ਪਿਆਰ ਲਈ ਇਕ ਨੋਟ ਲਿਖਣ ਦੇ ਨਾਲ ਅਨੁਸ਼ਕਾ ਸ਼ਰਮਾ ਨੇ ਵਿਰਾਟ ਦੇ ਮੈਚ ਦੇ ਕਈ ਸਕ੍ਰੀਨਸ਼ੌਟਸ ਵੀ ਲਏ।

PunjabKesari

ਆਪਣੇ ਨੋਟ ’ਚ ਉਸਨੇ ਲਿਖਿਆ ਕਿ ਉਹ ‘ਕਮਰੇ ’ਚ ਨੱਚ ਰਹੀ ਸੀ ਅਤੇ ਚੀਕ ਰਹੀ ਸੀ’ ਜਦਕਿ ਉਸਦੀ ਧੀ ਵਾਮਿਕਾ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਅਨੁਸ਼ਕਾ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ‘ਬੈਸਟ ਮੈਚ’ ਦੱਸਿਆ।

PunjabKesari

ਅਨੁਸ਼ਕਾ ਨੇ ਲਿਖਿਆ ਕਿ ‘ਤੁਸੀਂ ਖੂਬਸੂਰਤ ਹੋ !! ਤੁਸੀਂ ਅੱਜ ਰਾਤ ਲੋਕਾਂ ਦੇ ਜੀਵਨ ’ਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏ ਅਤੇ ਉਹ ਵੀ ਦੀਵਾਲੀ ਦੇ ਮੌਕੇ ’ਤੇ! ਤੁਸੀਂ ਇਕ ਸ਼ਾਨਦਾਰ ਵਿਅਕਤੀ ਹੋ ਮੇਰੇ ਪਿਆਰੇ। ਤੁਹਾਡਾ ਸਬਰ, ਇਰਾਦਾ ਅਤੇ ਵਿਸ਼ਵਾਸ ਅਦਭੁਤ ਹੈ। ਮੈਂ ਹੁਣੇ ਹੀ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਮੈਚ ਦੇਖਿਆ ਜੋ ਮੈਂ ਕਹਿ ਸਕਦੀ ਹਾਂ ਅਤੇ ਸਾਡੀ ਧੀ ਇਹ ਸਮਝਣ ਲਈ ਬਹੁਤ ਛੋਟੀ ਹੈ ਕਿ ਉਸਦੀ ਮਾਂ ਕਮਰੇ ’ਚ ਕਿਉਂ ਨੱਚ ਰਹੀ ਸੀ ਅਤੇ ਚੀਕ ਰਹੀ ਸੀ। ਇਕ ਦਿਨ ਉਹ ਸਮਝੇਗੀ ਕਿ ਉਸਦੇ ਪਿਤਾ ਨੇ ਉਸਦੀ ਸਭ ਤੋਂ ਵਧੀਆ ਪਾਰੀ ਖੇਡੀ ਹੈ। ਉਹ ਰਾਤ ਜੋ ਉਸ ਸਮੇਂ ਤੋਂ ਬਾਅਦ ਆਈ ਜੋ ਉਸ ਲਈ ਔਖੀ ਸੀ ਪਰ ਉਹ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ​​ਅਤੇ ਸਮਝਦਾਰ ਨਿਕਲੇ।’

PunjabKesari

ਇਹ ਵੀ ਪੜ੍ਹੋ : ਦੀਵਾਲੀ ਪਾਰਟੀ ’ਚ ਸ਼ਹਿਨਾਜ਼ ਗਿੱਲ ਦਾ ਵੱਖਰਾ ਅੰਦਾਜ਼, ਬੇਜ ਰੰਗ ਦੇ ਲਹਿੰਗੇ ’ਚ ਦਿਖਾਏ ਜਲਵੇ

ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਨੁਸ਼ਕਾ ਇਨ੍ਹੀਂ ਦਿਨੀਂ ਕੋਲਕਾਤਾ ’ਚ ਹੈ ਅਤੇ ਆਪਣੀ ਆਉਣ ਵਾਲੀ ਫ਼ਿਲਮ 'ਚੱਕਦਾ ਐਕਸਪ੍ਰੈੱਸ' ਦੀ ਸ਼ੂਟਿੰਗ ਕਰ ਰਹੀ ਹੈ। ਫ਼ਿਲਮ 'ਚ ਉਹ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।


Shivani Bassan

Content Editor

Related News