ਅਮਿਤਾਭ ਬੱਚਨ ਤੇ ਅਨੁਸ਼ਕਾ ਸ਼ਰਮਾ ਨੂੰ 'ਲਿਫਟ' ਲੈਣੀ ਪਈ ਮਹਿੰਗੀ, ਲੱਗਾ ਭਾਰੀ ਜੁਰਮਾਨਾ

Thursday, May 18, 2023 - 10:34 AM (IST)

ਅਮਿਤਾਭ ਬੱਚਨ ਤੇ ਅਨੁਸ਼ਕਾ ਸ਼ਰਮਾ ਨੂੰ 'ਲਿਫਟ' ਲੈਣੀ ਪਈ ਮਹਿੰਗੀ, ਲੱਗਾ ਭਾਰੀ ਜੁਰਮਾਨਾ

ਮੁੰਬਈ (ਭਾਸ਼ਾ) - ਮੁੰਬਈ ਪੁਲਸ ਨੇ ਸ਼ਹਿਰ 'ਚ ਅਮਿਤਾਭ ਬੱਚਨ ਅਤੇ ਅਨੁਸ਼ਕਾ ਸ਼ਰਮਾ ਨੂੰ ‘ਲਿਫਟ’ ਦੇਣ ਸਮੇਂ 2 ਮੋਟਰਸਾਈਕਲ ਚਾਲਕਾਂ ਨੂੰ ਹੈਲਮੇਟ ਨਾ ਪਾਉਣ ’ਤੇ ਜੁਰਮਾਨਾ ਲਾਇਆ ਹੈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਬੁੱਧਵਾਰ ਦੱਸਿਆ ਕਿ ਮੁੰਬਈ ਦੀਆਂ ਸੜਕਾਂ ’ਤੇ ਬਿਨਾਂ ਹੈਲਮੇਟ ਤੋਂ ਮੋਟਰਸਾਈਕਲ ਦੀ ਸਵਾਰੀ ਕਰਨ ਲਈ ਅਮਿਤਾਭ ਅਤੇ ਅਨੁਸ਼ਕਾ ਨੂੰ ਵੀ ਉਨ੍ਹਾਂ ਦੇ ਚਾਲਕਾਂ ਰਾਹੀਂ ਜੁਰਮਾਨਾ ਲਾਇਆ ਗਿਆ ਹੈ।

PunjabKesari

ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਨਿਯਮਾਂ ਦੀ ਉਲੰਘਣਾ ਦਾ ਮੁੱਦਾ ਉਠਾਉਣ ਤੋਂ ਬਾਅਦ ਦੋਵਾਂ ਮਾਮਲਿਆਂ ’ਚ ਇਹ ਕਾਰਵਾਈ ਕੀਤੀ ਗਈ ਹੈ। ਮੁੰਬਈ ਟ੍ਰੈਫਿਕ ਪੁਲਸ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ’ਤੇ ਦੋਵਾਂ ਸਵਾਰਾਂ ਵਿਰੁੱਧ ਮੰਗਲਵਾਰ ਜਾਰੀ ਕੀਤੇ ਚਲਾਨ ਦੀਆਂ ਕਾਪੀਆਂ ਸਾਂਝੀਆਂ ਕੀਤੀਆਂ।

PunjabKesari

ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਹਾਲ ਹੀ 'ਚ ਬਿਨਾਂ ਹੈਲਮੇਟ ਦੇ ਮੋਟਰਸਾਈਕਲ ਦੀ ਸਵਾਰੀ ਕਰਦੇ ਵੇਖਿਆ ਗਿਆ ਸੀ। ਚਲਾਨ ਦੀ ਕਾਪੀ ਨੂੰ ਸਾਂਝਾ ਕਰਦੇ ਹੋਏ ਮੁੰਬਈ ਟ੍ਰੈਫਿਕ ਪੁਲਸ ਨੇ ਟਵੀਟ ਕੀਤਾ ਕਿ ਡਰਾਈਵਰ ਨੂੰ 10,500 ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਸ ਦਾ ਭੁਗਤਾਨ ਉਲੰਘਣਾ ਕਰਨ ਵਾਲੇ ਨੂੰ ਕਰਨਾ ਪਵੇਗਾ।

PunjabKesari

ਅਮਿਤਾਭ ਬੱਚਨ ਨੇ ਹਾਲ ਹੀ ’ਚ ਸਮੇਂ ਸਿਰ ਸ਼ੂਟ ’ਤੇ ਪਹੁੰਚਣ ਲਈ ਮੋਟਰਸਾਈਕਲ ਸਵਾਰ ਤੋਂ ‘ਲਿਫਟ’ ਲਈ ਸੀ। ਉਨ੍ਹਾਂ ਮੋਟਰਸਾਈਕਲ ਸਵਾਰ ਨਾਲ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ ਵਿਚ ਦੋਵਾਂ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News