'ਆਦਿਪੁਰਸ਼' ਵਿਵਾਦ 'ਤੇ ਅਨੁਰਾਗ ਠਾਕੁਰ ਦਾ ਪਹਿਲਾ ਬਿਆਨ, ਫ਼ਿਲਮ 'ਚ ਬਦਲਾਅ ਕਰਨ ਬਾਰੇ ਕਹੀ ਇਹ ਗੱਲ

Tuesday, Jun 20, 2023 - 12:31 AM (IST)

'ਆਦਿਪੁਰਸ਼' ਵਿਵਾਦ 'ਤੇ ਅਨੁਰਾਗ ਠਾਕੁਰ ਦਾ ਪਹਿਲਾ ਬਿਆਨ, ਫ਼ਿਲਮ 'ਚ ਬਦਲਾਅ ਕਰਨ ਬਾਰੇ ਕਹੀ ਇਹ ਗੱਲ

ਮੁੰਬਈ (ਭਾਸ਼ਾ): ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਵਿਚਾਲੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹੱਕ ਨਹੀਂ ਹੈ। ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਹੰਗਾਮੇ ਤੋਂ ਬਾਅਦ ਕੁੱਝ ਬਦਲਾਅ ਕਰਨ ਲਈ ਤਿਆਰ ਹੋ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਪਰੌਂਠਿਆਂ ਦੀ ਥਾਂ ਲੈਣ ਲੱਗੀ ਬਰਿਆਨੀ ; ਹਰ ਮਿੰਟ 200 ਲੋਕ ਕਰਦੇ ਹਨ ਆਰਡਰ

ਦੱਸ ਦੇਈਏ ਕਿ ਰਾਮਾਇਣ 'ਤੇ ਅਧਾਰਿਤ ਤੇ ਓਮ ਰਾਊਤ ਵੱਲੋਂ ਨਿਰਦੇਸ਼ਤ ਫ਼ਿਲਮ 'ਆਦਿਪੁਰਸ਼' ਦਾ ਇਸ ਦੇ ਡਾਇਲਾਗ, ਖ਼ਰਾਬ ਵੀ.ਐੱਫ.ਐਕਸ. ਤੇ ਕੁੱਝ ਕਿਰਦਾਰਾਂ ਦੇ ਵਿਵਾਦਤ ਚਿੱਤਰਣ ਕਾਰਨ ਵਿਰੋਧ ਕੀਤਾ ਜਾ ਰਿਹਾ ਹੈ। ਵਿਵਾਦਤ ਫ਼ਿਲਮ 'ਤੇ ਕੇਂਦਰ ਸਰਕਾਰ ਦਾ ਰੁਖ ਪੁੱਛੇ ਜਾਣ 'ਤੇ ਠਾਕੁਰ ਨੇ ਪੱਤਰਕਾਰਾਂ ਨੂੰ ਕਿਹਾ, "ਕਿਸੇ ਨੂੰ ਵੀ ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਹੱਕ ਨਹੀਂ ਹੈ। ਸੈਂਸਰ ਬੋਰਡ ਨੇ ਇਸ ਮੁੱਦੇ 'ਤੇ ਫ਼ੈਸਲਾ ਲਿਆ ਹੈ, ਇਹ ਉਨ੍ਹਾਂ ਦਾ ਕੰਮ ਹੈ।" ਹਾਲਾਂਕਿ ਉਨ੍ਹਾਂ ਨੇ ਸੈਂਸਰ ਬੋਰਡ ਦੇ ਫ਼ੈਸਲੇ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ। 

ਇਹ ਖ਼ਬਰ ਵੀ ਪੜ੍ਹੋ - ਸੈਲਾਨੀਆਂ ਨੂੰ ਟਾਈਟੈਨਿਕ ਤਕ ਲਿਜਾਣ ਵਾਲੀ ਪਣਡੁੱਬੀ ਹੋਈ ਲਾਪਤਾ, ਭਾਲ ਜਾਰੀ

ਮੰਤਰੀ ਨੇ ਕਿਹਾ, "ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਨੇ ਵੀ ਕਿਹਾ ਹੈ ਕਿ ਉਹ (ਵਿਵਾਦ ਮਗਰੋਂ) ਲੋੜੀਂਦੇ ਬਦਲਾਅ ਕਰਨਗੇ।" ਪ੍ਰਭਾਸ਼, ਕ੍ਰਿਤੀ ਸੈਨਨ, ਸੈਫ਼ ਅਲੀ ਖ਼ਾਨ ਤੇ ਸਨੀ ਸਿੰਘ ਦੀ 3ਡੀ ਫ਼ਿਲਮ 16 ਜੂਨ ਨੂੰ ਸਾਰੇ ਦੇਸ਼ ਵਿਚ ਰਿਲੀਜ਼ ਹੋਈ ਸੀ। ਇਸ ਦੇ ਹਿੰਦੀ ਡਾਇਲਾਗ ਰਾਈਟਰ ਮਨੋਜ ਮੁੰਤਸ਼ਿਰ ਸ਼ੁਕਲਾ ਨੇ ਐਤਵਾਰ ਨੂੰ ਕਿਹਾ ਸੀ ਕਿ ਨਿਰਮਾਤਾਵਾਂ ਨੇ ਕੁੱਝ ਡਾਇਲਾਗਜ਼ ਵਿਚ ਸੋਧ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਸੋਧੀਆਂ ਗਈਆਂ ਲਾਈਨਾਂ ਨੂੰ ਇਸ ਹਫ਼ਤੇ ਤਕ ਫ਼ਿਲਮ ਵਿਚ ਜੋੜ ਦਿੱਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News