ਜਦੋਂ ‘ਅਨੁਪਮਾ’ ਦੇ ਅਨੁਜ ਕਪਾੜੀਆ ਦੀ ਅਖ਼ਬਾਰ ਨੂੰ ਲੱਗ ਗਈ ਅੱਗ, ਵੀਡੀਓ ਦੇਖ ਪ੍ਰਸ਼ੰਸਕ ਹੋਏ ਹੈਰਾਨ

Wednesday, Dec 08, 2021 - 11:59 AM (IST)

ਜਦੋਂ ‘ਅਨੁਪਮਾ’ ਦੇ ਅਨੁਜ ਕਪਾੜੀਆ ਦੀ ਅਖ਼ਬਾਰ ਨੂੰ ਲੱਗ ਗਈ ਅੱਗ, ਵੀਡੀਓ ਦੇਖ ਪ੍ਰਸ਼ੰਸਕ ਹੋਏ ਹੈਰਾਨ

ਮੁੰਬਈ (ਬਿਊਰੋ)– ਟੀ. ਵੀ. ਦੇ ਮਸ਼ਹੂਰ ਸ਼ੋਅ ‘ਅਨੁਪਮਾ’ ਦਾ ਹਾਈ ਡਰਾਮਾ ਬੁਖਾਰ ਲੋਕਾਂ ਦੇ ਸਿਰ ’ਤੇ ਹੈ। ਦਰਸ਼ਕ ਇਸ ਸ਼ੋਅ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਸੀਰੀਅਲ ’ਚ ਕੰਮ ਕਰਨ ਵਾਲਾ ਹਰ ਕਲਾਕਾਰ ਆਪਣੇ ਆਪ ’ਚ ਕਾਫੀ ਹੁਸ਼ਿਆਰ ਹੈ। ਸ਼ੋਅ ’ਚ ਆਏ ਦਿਨ ਕੋਈ ਨਾ ਕੋਈ ਟਵਿਸਟ ਦਰਸ਼ਕਾਂ ਨੂੰ ਕੀਲ ਕੇ ਰੱਖਦਾ ਹੈ। ਇਸ ਦੇ ਨਾਲ ਹੀ ਸ਼ੋਅ ’ਚ ਅਨੁਪਮਾ ਤੇ ਅਨੁਜ ਕਪਾੜੀਆ ਦੀ ਕੈਮਿਸਟਰੀ ਨੂੰ ਜ਼ਿਆਦਾਤਰ ਦਰਸ਼ਕ ਪਸੰਦ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸੋਨੀ ਮਾਨ ਦੇ ਘਰ ਦੇ ਬਾਹਰ ਫਾਇਰਿੰਗ, ਲੱਖਾ ਸਿਧਾਣਾ ’ਤੇ ਲਾਇਆ ਇਲਜ਼ਾਮ (ਵੀਡੀਓ)

ਸ਼ੋਅ ’ਚ ਅਨੁਜ ਕਪਾੜੀਆ ਦੀ ਭੂਮਿਕਾ ਗੌਰਵ ਖੰਨਾ ਨਿਭਾਅ ਰਹੇ ਹਨ। ਅਦਾਕਾਰੀ ਦੇ ਨਾਲ-ਨਾਲ ਗੌਰਵ ਸੋਸ਼ਲ ਮੀਡੀਆ ’ਤੇ ਵੀ ਕਾਫੀ ਸਰਗਰਮ ਰਹਿੰਦੇ ਹਨ। ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਕੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਦਾ ਇਕ ਵੀ ਮੌਕਾ ਨਹੀਂ ਛੱਡਦਾ। ਇਸ ਦੌਰਾਨ ਗੌਰਵ ਦੀ ਇਕ ਵੀਡੀਓ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ।

ਗੌਰਵ ਖੰਨਾ ਨੇ ਆਪਣੀ ਤਾਜ਼ਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਕੀਤੀ ਹੈ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਅਨੁਜ ਕਪਾੜੀਆ ਯਾਨੀ ਗੌਰਵ ਖੰਨਾ ਕੁਰਸੀ ’ਤੇ ਬੈਠੇ ਹਨ ਤੇ ਅਖ਼ਬਾਰ ਪੜ੍ਹਦੇ ਨਜ਼ਰ ਆ ਰਹੇ ਹਨ। ਫਿਰ ਅਚਾਨਕ ਜਿਵੇਂ ਹੀ ਉਹ ਆਪਣਾ ਅਖ਼ਬਾਰ ਖੋਲ੍ਹਦਾ ਹੈ, ਉਸ ਨੂੰ ਅੱਗ ਲੱਗ ਜਾਂਦੀ ਹੈ। ਇਸ ਦੌਰਾਨ ਗੌਰਵ ਦਾ ਟਸ਼ਨ ਦੇਖਣਯੋਗ ਹੈ।

ਅਦਾਕਾਰ ਦੀ ਇਸ ਵੀਡੀਓ ’ਚ ਉਨ੍ਹਾਂ ਦਾ ਰੁਆਬੀ ਐਕਸਪ੍ਰੈਸ਼ਨ ਪ੍ਰਸ਼ੰਸਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ। ਇਸ ਦੌਰਾਨ ਗੌਰਵ ਨੇ ਸਫੈਦ ਰੰਗ ਦਾ ਕੋਟ-ਪੈਂਟ ਪਹਿਨਿਆ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ’ਤੇ ਕੁਮੈਂਟ ਕਰਕੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News