ਸਟਾਰ ਪਰਿਵਾਰ ਐਵਾਰਡਜ਼ ’ਚ ਅਨੁਪਮਾ ਤੇ ਅਨੁਜ ਦਾ ਰੋਮਾਂਟਿਕ ਪ੍ਰਫਾਰਮੈਂਸ ਹੋਵੇਗਾ ਜ਼ਬਰਦਸਤ ਟ੍ਰੀਟ

Saturday, Sep 30, 2023 - 04:12 PM (IST)

ਸਟਾਰ ਪਰਿਵਾਰ ਐਵਾਰਡਜ਼ ’ਚ ਅਨੁਪਮਾ ਤੇ ਅਨੁਜ ਦਾ ਰੋਮਾਂਟਿਕ ਪ੍ਰਫਾਰਮੈਂਸ ਹੋਵੇਗਾ ਜ਼ਬਰਦਸਤ ਟ੍ਰੀਟ

ਜਲੰਧਰ (ਬਿਊਰੋ) - ਸਟਾਰ ਪਲੱਸ ਨੇ ਸਟਾਰ ਪਰਿਵਾਰ ਐਵਾਰਡਜ਼ ਦਾ ਐਲਾਨ ਕੀਤਾ ਤੇ ਪੰਜ ਸਾਲਾਂ ਦੇ ਵਕਫ਼ੇ ਤੋਂ ਬਾਅਦ, ਚਮਕਦਾਰ ਤੇ ਗਲੈਮਰ ਨਾਲ ਭਰੀ ਸ਼ਾਨ ਫਿਰ ਵਾਪਸ ਆਉਣ ਲਈ ਤਿਆਰ ਹੈ। ਐਵਾਰਡਜ਼ ’ਚ ਰੂਪਾਲੀ ਗਾਂਗੁਲੀ, ਪ੍ਰਣਾਲੀ ਰਾਠੌੜ ਤੇ ਸਯਾਲੀ ਸਲੂੰਖੇ ਨਾਲ ਵਿਜਯੇਂਦਰ ਕੁਮੇਰੀਆ, ਅਵਿਨਾਸ਼ ਮਿਸ਼ਰਾ, ਨੇਹਾ ਸੋਲੰਕੀ ਵਰਗੇ ਕਈ ਹੋਰ ਐਕਟਰ ਮੌਜੂਦ ਸਨ। 

ਇਹ ਖ਼ਬਰ ਵੀ ਪੜ੍ਹੋ : ਗਾਇਕ ਕਰਨ ਔਜਲਾ ਨੇ ਖਰੀਦੀ Rolls Royce, ਪੋਸਟ 'ਚ ਲਿਖਿਆ- ਪਿੰਡ ਮਸਾਂ ਸਾਈਕਲ ਹੀ ਜੁੜਿਆ ਸੀ ਤੇ ਹੁਣ...

ਇਸ ਦੌਰਾਨ ਅਨੁਪਮਾ ਤੇ ਅਨੁਜ ਦੀ ਸ਼ਾਨਦਾਰ ਪੇਸ਼ਕਾਰੀ ਸਮਾਗਮ ਦਾ ਮੁੱਖ ਆਕਰਸ਼ਣ ਬਣੀ। ਟੀ. ਵੀ. ਦੀ ਇਹ ਜੋੜੀ ‘ਦੇਖਾ ਏਕ ਖ਼ਵਾਬ ਤੋ ਯੇ ਸਿਲਸਿਲੇ ਹੁਏ’, ‘ਤੇਰੇ ਮੇਰੇ ਹੋਠੋਂ ਪੇ ਗੀਤ ਮਿਤਵਾ’ ਤੇ ‘ਤੁਝੇ ਦੇਖਾ ਤੋ ਯੇ ਜਾਨਾ ਸਨਮ’ ਵਰਗੇ ਗੀਤਾਂ ’ਤੇ ਰੋਮਾਂਟਿਕ ਡਾਂਸ ਪੇਸ਼ਕਾਰੀ ਦਿੰਦੀ ਨਜ਼ਰ ਆਈ। ਉਨ੍ਹਾਂ ਦੇ ਪ੍ਰਸ਼ੰਸਕ ਇਸ ਜੋੜੀ ਨੂੰ ‘ਮਾਨ’ ਕਹਿ ਕੇ ਬੁਲਾਉਂਦੇ ਹਨ। 

ਇਹ ਖ਼ਬਰ ਵੀ ਪੜ੍ਹੋ : ਇਕ ਸਿਨੇਮੈਟਿਕ ਪ੍ਰੇਰਣਾਤਮਕ ਫ਼ਿਲਮ ਹੈ ‘ਚਿੜੀਆਂ ਦਾ ਚੰਬਾ’, 13 ਅਕਤੂਬਰ ਨੂੰ ਹੋਵੇਗੀ ਰਿਲੀਜ਼

ਜੇਕਰ ਤੁਸੀਂ ‘ਮਾਨ’ ਦੇ ਜਾਦੂਈ ਰੋਮਾਂਸ ਤੇ ਉਨ੍ਹਾਂ ਦੇ ਪਿਆਰ ਭਰੇ ਪ੍ਰਦਰਸ਼ਨਾਂ ਨੂੰ ਨਹੀਂ ਗੁਆਉਣਾ ਚਾਹੁੰਦੇ, ਤਾਂ 1 ਅਕਤੂਬਰ ਨੂੰ ਸ਼ਾਮ 7 ਵਜੇ ਸਟਾਰ ਪਰਿਵਾਰ ਅੈਵਾਰਡਜ਼ ਦਾ ਹਿਸਾ ਬਣੋ ਜੋ ਸਟਾਰ ਪਲੱਸ ’ਤੇ ਪ੍ਰਸਾਰਿਤ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News