ਅਨੁਪਮ ਖੇਰ ਨੇ ‘ਪੁਸ਼ਪਾ’ ਦੇ ‘ਊ ਅੰਟਾਵਾ’ ਗੀਤ ’ਤੇ ਬਣਾਈ ਲਿਪਸਿੰਕ ਵੀਡੀਓ, ਦੇਖ ਤੁਸੀਂ ਵੀ ਹੱਸੋਗੇ

02/04/2022 6:40:03 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਸਿਨੇਮਾਈ ਪਰਦੇ ’ਤੇ ਆਪਣੀ ਜ਼ਬਰਦਸਤ ਅਦਾਕਾਰੀ ਦੀ ਛਾਪ ਛੱਡੀ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ’ਤੇ ਵੀ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕੀ ਹੈਕ ਹੋ ਗਿਆ ਸ਼ੈਰੀ ਮਾਨ ਦਾ ਫੇਸਬੁੱਕ ਪੇਜ, ਦੇਖਣ ਨੂੰ ਮਿਲ ਰਹੀਆਂ ਨੇ ਅਜਿਹੀਆਂ ਵੀਡੀਓਜ਼

ਆਏ ਦਿਨ ਉਹ ਕੋਈ ਨਾ ਕੋਈ ਪੋਸਟ ਸਾਂਝੀ ਕਰਦੇ ਹਨ। ਕਦੇ ਉਹ ਆਪਣੀ ਮਾਂ ਨਾਲ ਮਸਤੀ ਕਰਦੇ ਹਨ ਤਾਂ ਕਦੇ ਉਨ੍ਹਾਂ ਕੋਲੋਂ ਗਾਲ੍ਹਾਂ ਖਾਂਦੇ ਹਨ। ਉਥੇ ਹੁਣ ਉਨ੍ਹਾਂ ਨੇ ਇਕ ਕਮਾਲ ਦੀ ਵੀਡੀਓ ਸਾਂਝੀ ਕੀਤੀ ਹੈ, ਜੋ ਸੁਰਖ਼ੀਆਂ ’ਚ ਆ ਗਈ ਹੈ।

ਅਨੁਪਮ ਖੇਰ ਵਲੋਂ ਸਾਂਝੀ ਕੀਤੀ ਗਈ ਵੀਡੀਓ ਸੁਪਰਹਿੱਟ ਫ਼ਿਲਮ ‘ਹਮ ਆਪਕੇ ਹੈਂ ਕੌਨ’ ਦੀ ਹੈ, ਜਿਸ ’ਚ ਫ਼ਿਲਮ ਦੇ ਕਿਰਦਾਰ ‘ਗਾਨੇ ਬੈਠੇ ਗਾਨਾ ਸਾਮਨੇ ਸਮਧਨ ਹੈ...’ ਗੀਤ ਗਾਉਂਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਐਡਿਟ ਕਰਕੇ ਫ਼ਿਲਮ ‘ਪੁਸ਼ਪਾ’ ਦੇ ਆਈਟਮ ਗੀਤ ‘ਊ ਅੰਟਾਵਾ’ ਸੈੱਟ ਕਰ ਦਿੱਤਾ ਗਿਆ ਹੈ।

 
 
 
 
 
 
 
 
 
 
 
 
 
 
 

A post shared by Anupam Kher (@anupampkher)

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਫ਼ਿਲਮ ਦੇ ਕਲਾਕਾਰਾਂ ਦੀ ਲਿਪਸਿੰਕ ਵੀ ਇਸ ਗੀਤ ਨਾਲ ਮੈਚ ਕਰ ਰਹੀ ਹੈ। ਵੀਡੀਓ ਨਾਲ ਅਨੁਪਮ ਖੇਰ ਨੇ ਕੈਪਸ਼ਨ ’ਚ ਲਿਖਿਆ, ‘ਟਰੈਂਡ ਨਾਲ ਜਾਂਦੇ ਹੋਏ। ਆਪਣੀ ਵੱਖਰੀ ਕਲਾ ਨਾਲ ‘ਪੁਸ਼ਪਾ’ ਦੇ ਮਸ਼ਹੂਰ ਗੀਤ ਦੀ ਤਾਰੀਫ਼ ਕਰਦਿਆਂ ਇੰਜੁਆਏ ਕਰੋ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News