IPL ਸਟੇਬਾਜ਼ੀ ਐਪ 'ਚ ਅਨੁਪਮ ਖੇਰ ਦੀ ਆਵਾਜ਼ ਦਾ ਹੋਇਆ ਗਲਤ ਇਲਤੇਮਾਲ, ਦਰਜ ਕਰਵਾਈ ਸ਼ਿਕਾਇਤ

Thursday, May 23, 2024 - 12:00 PM (IST)

IPL ਸਟੇਬਾਜ਼ੀ ਐਪ 'ਚ ਅਨੁਪਮ ਖੇਰ ਦੀ ਆਵਾਜ਼ ਦਾ ਹੋਇਆ ਗਲਤ ਇਲਤੇਮਾਲ, ਦਰਜ ਕਰਵਾਈ ਸ਼ਿਕਾਇਤ

ਮੁੰਬਈ (ਬਿਊਰੋ): ਅਨੁਪਮ ਖੇਰ ਦਾ ਇੱਕ AI ਜਨਰੇਟਿਡ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਨ੍ਹਾਂ ਦੀ ਆਵਾਜ਼ ਨੂੰ ਬਦਲਿਆ ਗਿਆ ਹੈ। ਵੀਡੀਓ 'ਚ ਉਹ ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਦੇ ਨਜ਼ਰ ਆ ਰਹੇ ਹਨ। ਹੁਣ ਅਦਾਕਾਰ ਨੇ ਇਸ ਦੇ ਖਿਲਾਫ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ।

 

ਦੱਸ ਦਈਏ ਕਿ ਬਾਲੀਵੁੱਡ ਸੈਲੀਬ੍ਰਿਟੀਜ਼ ਲਗਾਤਾਰ ਡੀਪਫੇਕ ਵੀਡੀਓਜ਼ ਦਾ ਸ਼ਿਕਾਰ ਹੋ ਰਹੇ ਹਨ।  ਹੁਣ ਇਸ ਸੂਚੀ 'ਚ ਅਨੁਪਮ ਖੇਰ ਦਾ ਨਾਂ ਵੀ ਜੁੜ ਗਿਆ ਹੈ। ਅਦਾਕਾਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਉਨ੍ਹਾਂ ਨੇ ਇਸ ਦੇ ਖਿਲਾਫ ਕਾਰਵਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਸ਼ਾਹਰੁਖ ਖ਼ਾਨ ਦੀ ਤਬੀਅਤ ਨੂੰ ਲੈ ਕੇ ਜੂਹੀ ਚਾਵਲਾ ਨੇ ਦਿੱਤੀ ਹੈਲਥ ਅਪਡੇਟ

ਦੱਸਣਯੋਗ ਹੈ ਕਿ ਅਨੁਪਮ ਖੇਰ ਦੀ ਆਵਾਜ਼ ਦੀ ਦੁਰਵਰਤੋਂ ਕੀਤੀ ਗਈ ਹੈ। ਵਾਇਰਲ ਹੋ ਰਹੀ ਇਸ ਡੀਪਫੇਕ ਵੀਡੀਓ 'ਚ ਉਹ ਸੱਟੇਬਾਜ਼ੀ ਐਪ ਨੂੰ ਪ੍ਰਮੋਟ ਕਰਦੇਨਜ਼ਰ ਆ ਰਹੇ ਹਨ। ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ, ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਅਦਾਕਾਰ ਦੀ ਏ.ਆਈ.ਕਲੋਨ ਆਵਾਜ਼ ਸੁਣਾਈ ਦਿੰਦੀ ਹੈ। ਇਸ 'ਚ ਅਦਾਕਾਰ ਇੱਕ ਟੈਲੀਗ੍ਰਾਮ ਚੈਨਲ ਨਾਲ ਜੁੜਨ ਲਈ ਕਹਿ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Anuradha

Content Editor

Related News