ਅਨੁਪਮ ਖੇਰ ਨੇ ਪਿਤਾ ਨੂੰ ਸਮਰਪਿਤ ਕੀਤੀ ''ਦਿ ਕਸ਼ਮੀਰ ਫਾਈਲਸ''

Friday, Apr 01, 2022 - 10:45 AM (IST)

ਅਨੁਪਮ ਖੇਰ ਨੇ ਪਿਤਾ ਨੂੰ ਸਮਰਪਿਤ ਕੀਤੀ ''ਦਿ ਕਸ਼ਮੀਰ ਫਾਈਲਸ''

ਮੁੰਬਈ- ਅਦਾਕਾਰਾ ਅਨੁਪਮ ਖੇਰ ਦੀ ਫਿਲਮ 'ਦਿ ਕਸ਼ਮੀਰ ਫਾਈਲਸ' 11 ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ 'ਚ ਅਨੁਪਮ ਖੇਰ, ਪੱਲਵੀ ਜੋਸ਼ੀ, ਦਰਸ਼ਨ ਕੁਮਾਰ ਵਰਗੇ ਸਿਤਾਰੇ ਮੁੱਖ ਭੂਮਿਕਾ 'ਚ ਨਜ਼ਰ ਆਏ। ਰਿਲੀਜ਼ ਦੇ 20 ਦਿਨ ਬਾਅਦ ਵੀ ਫਿਲਮ ਚੰਗੀ ਕਮਾਈ ਕਰ ਰਹੀ ਹੈ। ਸਭ ਸਿਤਾਰਿਆਂ ਦੇ ਕੰਮ ਨੂੰ ਖੂਬ ਪਸੰਦ ਕੀਤਾ ਗਿਆ। ਉਧਰ ਅਨੁਪਮ ਖੇਰ ਨੇ ਹਾਲ ਹੀ 'ਚ ਆਪਣੇ ਪਿਤਾ ਪੁਸ਼ਕਰ ਨਾਥ ਦੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਹੈ ਅਤੇ ਆਪਣਾ ਕੰਮ ਉਨ੍ਹਾਂ ਨੂੰ ਸਮਰਪਿਤ ਕੀਤਾ ਹੈ। 

PunjabKesari
ਤਸਵੀਰ 'ਚ ਅਨੁਪਮ ਖੇਰ ਦੇ ਪਿਤਾ ਕੁਰਸੀ 'ਤੇ ਬੈਠੇ ਹੋਏ ਹਨ ਅਤੇ ਬੀਮਾਰ ਲੱਗ ਰਹੇ ਹਨ। ਅਦਾਕਾਰ ਨੇ ਉਨ੍ਹਾਂ ਨੂੰ ਪਿੱਛੇ ਤੋਂ ਫੜਿਆ ਹੋਇਆ ਹੈ। ਦੋਵੇਂ ਪਿਓ-ਪੁੱਤ 'ਚ ਜ਼ਬਰਦਸਤ ਬਾਡਿੰਗ ਦੇਖਣ ਨੂੰ ਮਿਲ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਅਨੁਪਮ ਨੇ ਲਿਖਿਆ-'ਮੇਰੇ ਪਿਤਾ ਪੁਸ਼ਕਰ ਨਾਥ ਜੀ ਦੇ ਨਾਲ ਇਹ ਮੇਰੀ ਆਖ਼ਿਰੀ ਤਸਵੀਰ ਹੈ। 11 ਦਿਨ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਇਸ ਪ੍ਰਿਥਵੀ 'ਤੇ ਸਭ ਤੋਂ ਸਰਲ ਆਤਮਾ। ਉਨ੍ਹਾਂ ਨੇ ਕਿਸਾ ਦਾ ਦਿਲ ਨਹੀਂ ਦੁਖਾਇਆ।

PunjabKesari

ਉਨ੍ਹਾਂ ਨੇ ਆਪਣੀ ਦਯਾ ਨਾਲ ਸਭ ਦਾ ਦਿਲ ਛੂਹ ਲਿਆ। ਇਕ ਆਮ ਇਨਸਾਨ। ਪਰ ਇਕ ਆਸਾਧਾਰਨ ਪਿਤਾ। ਉਹ ਕਸ਼ਮੀਰ 'ਚ ਆਪਣੇ ਘਰ ਜਾਣਾ ਚਾਹੁੰਦੇ ਸਨ। ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ। 'ਦਿ ਕਸ਼ਮੀਰ ਫਾਈਲਸ' 'ਚ ਮੇਰਾ ਕੰਮ ਉਨ੍ਹਾਂ ਨੂੰ ਸਮਰਪਿਤ ਹੈ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ 'ਦਿ ਕਸ਼ਮੀਰ ਫਾਈਲਸ' 'ਚ ਅਨੁਪਮ ਨੇ ਪੰਡਿਤ ਪੁਸ਼ਕਰਨਾਥ ਦਾ ਕਿਰਦਾਰ ਨਿਭਾਇਆ, ਜਿਸ ਨੇ ਆਪਣੀ ਆਖਿਰੀ ਸਾਹ ਤੱਕ ਕਸ਼ਮੀਰ ਨਾਲ ਆਰਟੀਕਲ 370 ਹਟਾਉਣ ਦੀ ਮੰਗ ਕੀਤੀ ਸੀ। ਅਦਾਕਾਰ ਦੇ ਇਸ ਕਿਰਦਾਰ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ। ਫਿਲਮ ਨੇ ਲਗਭਗ 253 ਕਰੋੜ ਦੀ ਕਮਾਈ ਕਰ ਲਈ ਹੈ।


author

Aarti dhillon

Content Editor

Related News