ਗਰਬੇ ਦੀ ਧੁਨ ''ਤੇ ਰੋਮਾਂਟਿਕ ਹੋਣਗੇ ਅਨੁਜ ਅਤੇ ਅਨੁਪਮਾ, ਤਸਵੀਰਾਂ ਆਈਆਂ ਸਾਹਮਣੇ

Sunday, Oct 17, 2021 - 03:26 PM (IST)

ਗਰਬੇ ਦੀ ਧੁਨ ''ਤੇ ਰੋਮਾਂਟਿਕ ਹੋਣਗੇ ਅਨੁਜ ਅਤੇ ਅਨੁਪਮਾ, ਤਸਵੀਰਾਂ ਆਈਆਂ ਸਾਹਮਣੇ

ਮੁੰਬਈ : ਸੀਰੀਅਲ ਅਨੁਪਮਾ 'ਚ ਆ ਰਹੇ ਰੋਜ਼ ਨਵੇਂ ਟਵਿਸਟ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੇ ਹਨ। ਅਨੁਪਮਾ ਦੀ ਜ਼ਿੰਦਗੀ 'ਚ ਦੋਸਤ ਬਣ ਕੇ ਆਏ ਅਨੁਜ ਕਪਾਡੀਆ ਕਾਫੀ ਖਾਸ ਬਣ ਰਹੇ ਹਨ ਤੇ ਦੂਜੇ ਪਾਸੇ ਨਵਰਾਜ ਨੂੰ ਇਹ ਸਮਝ ਆ ਰਿਹਾ ਹੈ ਕਿ ਹੁਣ ਅਨੁਪਮਾ 'ਤੇ ਉਸ ਦਾ ਕੋਈ ਹੱਕ ਨਹੀਂ ਹੈ।

PunjabKesari

ਦੂਜੇ ਪਾਸੇ ਬਿਜਨੈੱਸ ਪਾਰਟਨਰ ਅਨੁਜ ਨਾਲ ਅਨੁਪਮਾ ਦੀਆਂ ਨਜ਼ਦੀਕੀਆਂ ਵਧ ਰਹੀਆਂ ਹਨ। ਉਧਰ ਆਉਣ ਵਾਲੇ ਹਫ਼ਤਿਆਂ 'ਚ ਅਨੁਜ-ਅਨੁਪਮਾ ਦੇ ਫੈਨਜ਼ ਨੂੰ ਕੁਝ ਸਰਪ੍ਰਾਈਜ ਦੇਖਣ ਨੂੰ ਮਿਲੇਗਾ।

Anupama Spoiler Alert: Anuj and Anupama will get romantic to the tunes of  Garba | Anupama Spoiler Alert: गरबा की धुनों पर रोमांटिक होंगे Anuj और  Anupama! PHOTOS ने खोला राज |
ਗਰਬਾ ਨਾਈਟ 'ਚ ਹੋਵੇਗਾ ਡਾਂਸ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਦੀ ਮੰਨੀਏ ਤਾਂ ਜਲਦ ਹੀ ਅਸੀਂ ਅਨੁਜ-ਅਨੁਪਮਾ ਨੂੰ ਤਾਲ ਨਾਲ ਤਾਲ ਮਿਲਾਉਂਦੇ ਦੇਖ ਸਕਦੇ ਹਾਂ। ਸ਼ੋਅ 'ਚ ਗਰਬਾ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਨਾਲ ਹੀ ਸ਼ੁਰੂ ਹੋਵੇਗੀ ਲੀਡ ਕੈਟੇਕਟਰਜ਼ ਦੀ ਲਵਸਟੋਰੀ। ਕੁੱਲ ਮਿਲਾ ਕੇ ਆਉਣ ਵਾਲੇ ਹਫ਼ਤੇ 'ਚ ਅਨੁਜ ਅਤੇ ਅਨੁਪਮਾ ਨੂੰ ਇਕੱਠੇ ਗਰਬਾ ਦੀਆਂ ਧੁਨਾਂ 'ਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਕਿਉਂਕਿ ਦੋਵੇਂ ਅਦਾਕਾਰ ਦੀ ਸੋਸ਼ਲ ਮੀਡੀਆ ਵਾਲ 'ਤੇ ਕੁਝ ਅਜਿਹੀ ਹਿੰਟ ਦੇਣ ਵਾਲੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ।

PunjabKesari
ਹੋਰ ਕਰੀਬ ਆਉਣਗੇ ਅਨੁਜ-ਅਨੁਪਮਾ
ਜ਼ਿਕਰਯੋਗ ਹੈ ਕਿ ਅਨੁਪਮਾ ਭਾਵ ਰੁਪਾਲੀ ਗਾਂਗੁਲੀ ਨੇ ਇੰਸਟਾਗ੍ਰਾਮ 'ਤੇ ਆਪਣੇ ਗਰਬਾ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੇ ਬਿਜਨੈੱਸ ਪਾਰਟਨਰ ਅਨੁਜ ਭਾਵ ਗੌਰਵ ਖੰਨਾ ਨਾਲ ਤਿਆਰ ਖੜ੍ਹੀ ਹੈ। ਇਨ੍ਹਾਂ ਤਸਵੀਰਾਂ 'ਚ ਦੋਵਾਂ ਦੀ ਲੁੱਕ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

PunjabKesari


author

Aarti dhillon

Content Editor

Related News