ਖਰਾਬ ਸਿਹਤ ਕਾਰਨ ਹਸਪਤਾਲ ''ਚ ਦਾਖਲ ਹਨ ਇਹ ਮਸ਼ਹੂਰ ਸੰਗੀਤਕਾਰ

05/30/2016 7:47:51 AM

ਮੁੰਬਈ : ਬਾਲੀਵੁੱਡ ਦੇ ਪ੍ਰਸਿੱਧ ਸੰਗੀਤ ਨਿਰਦੇਸ਼ਕ ਅਨੂ ਮਲਿਕ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਇਥੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮਲਿਕ ਦੀ ਬੇਟੀ ਅਨਮੋਲ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਮੰਗਲਵਾਰ ਦੀ ਸਵੇਰੇ ਪੇਟ ਵਿਚ ਤੇਜ਼ ਦਰਦ ਹੋਇਆ ਅਤੇ ਰਾਤ ਨੂੰ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੀ ਸ਼ੁੱਕਰਵਾਰ ਨੂੰ ''ਪੈਨਕ੍ਰਿਏਟਿਟਿਸ'' ਦੀ ਸਰਜਰੀ ਹੋਈ। ਮਲਿਕ ਨੂੰ ਵੀਰਵਾਰ ਛੁੱਟੀ ਮਿਲਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਅਨੂ ਮਲਿਕ ਦੀ ਪਤਨੀ ਨੇ ਇਸ ਗੱਲ ਦੀ ਜਾਣਕਾਰੀ ਬੀਤੇ ਦਿਨੀਂ ਹੀ ਦਿੱਤੀ ਹੈ। ਉਨ੍ਹਾਂ ਦੀ ਪਤਨੀ  ਨੇ ਅੰਜੂ ਮਲਿਕ ਨੇ ਫੇਸਬੁੰਕ ਅਕਾਊਂਟ ''ਤੇ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ''ਚ ਅਨੂ ਹਸਪਤਾਲ ਦੇ ਬੈੱਡ ''ਤੇ ਪਏ ਹੋਏ ਹਨ। ਉਨ੍ਹਾਂ ਦੇ ਕੋਲ ਉਨ੍ਹਾਂ ਦੀ ਮਾਂ ਅਤੇ ਭੈਣ ਖੜ੍ਹੀਆਂ ਹਨ। ਇਸ ਤਸਵੀਰ ਨਾਲ ਲਿਖਿਆ ਹੈ, ''''ਮੇਰੇ ਪਤੀ ਦੋ ਮਜ਼ਬੂਤ ਸਤੰਭ— ਲਵ ਯੂ ਮੰਮੀ ਐਂਡ ਛੋਟੀ ਮੰਮੀ।''''
ਜ਼ਿਕਰਯੋਗ ਹੈ ਕਿ ਅਨੂ ਮਲਿਕ ਨੇ 350 ਤੋਂ ਵੀ ਵੱਧ ਫਿਲਮਾਂ ਨੂੰ ਸੰਗੀਤ ਦੇ ਚੁੱਕੇ ਹਨ। ਉਨ੍ਹਾਂ ਦੀ ਆਖਰੀ ਰਿਲੀਜ਼ ਫਿਲਮ ''ਦਮ ਲਗਾ ਕੇ ਹਈਸ਼ਾ'' ਸੀ, ਜਿਸ ਨੂੰ ਯਸ਼ਰਾਜ ਫਿਲਮਸ ਨੇ ਪ੍ਰੋਡਿਊਸ ਕੀਤਾ ਸੀ।


Related News