MCU Phase 5 ਦੀ ਪਹਿਲੀ ਫ਼ਿਲਮ ‘ਐਂਟ ਮੈਨ ਐਂਡ ਦਿ ਵਾਸਪ : ਕੁਆਂਟਮੇਨੀਆ’ ਦਾ ਟਰੇਲਰ ਰਿਲੀਜ਼ (ਵੀਡੀਓ)

Tuesday, Jan 10, 2023 - 11:57 AM (IST)

MCU Phase 5 ਦੀ ਪਹਿਲੀ ਫ਼ਿਲਮ ‘ਐਂਟ ਮੈਨ ਐਂਡ ਦਿ ਵਾਸਪ : ਕੁਆਂਟਮੇਨੀਆ’ ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਮਾਰਵਲ ਸਿਨੇਮੈਟਿਕ ਯੂਨੀਵਰਸ ਯਾਨੀ ਐੱਮ. ਸੀ. ਯੂ. ਦੇ ਫੇਸ 5 ਦੀ ਸ਼ੁਰੂਆਤ ‘ਐਂਟ ਮੈਨ ਐਂਡ ਦਿ ਵਾਸਪ : ਕੁਆਂਟਮੇਨੀਆ’ ਨਾਲ ਹੋਣ ਜਾ ਰਹੀ ਹੈ। ਇਹ ਫ਼ਿਲਮ 17 ਫਰਵਰੀ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਹੈ, ਜਿਸ ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਸਨਮਾਨ 'ਚ ਭਾਰਤੀ ਫੌਜ ਨੇ ਕੀਤਾ ਇਹ ਕੰਮ, ਤਸਵੀਰਾਂ ਵਾਇਰਲ

ਟਰੇਲਰ ’ਚ ਫੇਸ 5 ਦੇ ਵਿਲੇਨ ਕੈਂਗ ਨੂੰ ਜ਼ਬਰਦਸਤ ਐਕਸ਼ਨ ਕਰਦੇ ਦੇਖਿਆ ਜਾ ਸਕਦਾ ਹੈ। ਸਕਾਟ ਲੈਂਗ ਯਾਨੀ ਐਂਟ ਮੈਨ ਨੂੰ ਕੈਂਗ ਦਾ ਮੁਕਾਬਲਾ ਕਰਦੇ ਦੇਖਿਆ ਜਾ ਸਕਦਾ ਹੈ ਪਰ ਉਸ ਨੂੰ ਟਰੇਲਰ ’ਚ ਹਾਰਦੇ ਹੀ ਦੇਖਿਆ ਜਾ ਰਿਹਾ ਹੈ।

ਦੱਸ ਦੇਈਏ ਕਿ ‘ਐਂਟ ਮੈਨ’ ਫਰੈਂਚਾਇਜ਼ੀ ਦੀ ਇਹ ਤੀਜੀ ਫ਼ਿਲਮ ਹੈ। ਐਂਟ ਮੈਨ ਦਾ ਕਿਰਦਾਰ ਐੱਮ. ਸੀ. ਯੂ. ’ਚ ਬੇਹੱਦ ਫਨੀ ਰਿਹਾ ਹੈ ਪਰ ਇਸ ਵਾਰ ਕੁਝ ਵੱਡਾ ਹੋਣ ਵਾਲਾ ਹੈ, ਜਿਸ ਦਾ ਡਰ ਐਂਟ ਮੈਨ ਦੇ ਚਿਹਰੇ ’ਤੇ ਸਾਫ ਦੇਖਿਆ ਜਾ ਸਕਦਾ ਹੈ।

ਫ਼ਿਲਮ ਭਾਰਤ ’ਚ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ 3ਡੀ ਤੇ ਆਈਮੈਕਸ 3ਡੀ ’ਚ ਰਿਲੀਜ਼ ਹੋਵੇਗੀ, ਜਿਸ ਨੂੰ ਲੈ ਕੇ ਹੁਣੇ ਤੋਂ ਚਰਚਾ ਹੋਣੀ ਸ਼ੁਰੂ ਹੋ ਗਈ ਹੈ।

ਨੋਟ– ਤੁਹਾਨੂੰ ‘ਐਂਟ ਮੈਨ ਐਂਡ ਦਿ ਵਾਸਪ : ਕੁਆਂਟਮੇਨੀਆ’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News