ਬਾਕਸ ਆਫਿਸ : ਭਾਰਤ ''ਚ ''ਐਂਟ ਮੈਨ ਐਂਡ ਦ ਵਾਸਪ'' ਦਾ ਕਮਾਲ, ਸ਼ਹਿਜ਼ਾਦਾ ਨੂੰ ਪਿੱਛੇ ਛੱਡਿਆ

02/20/2023 5:22:48 PM

ਮੁੰਬਈ (ਬਿਊਰੋ) : ਮਾਰਵਲ ਯੂਨੀਵਰਸ ਦੀ ਫ਼ਿਲਮ 'ਐਂਟ ਮੈਨ ਐਂਡ ਵੇਸਪ ਕੁਆਂਟਮੇਨੀਆ' ਇਨ੍ਹੀਂ ਦਿਨੀਂ ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਭਾਰਤ 'ਚ 'ਐਂਟ-ਮੈਨ ਐਂਡ ਦਿ ਵੈਸਪ ਕੁਆਂਟਮੇਨੀਆ' ਦਾ ਬਾਕਸ ਆਫਿਸ ਕਲੈਕਸ਼ਨ ਤੇਜ਼ੀ ਨਾਲ ਵਧ ਰਿਹਾ ਹੈ। ਹਾਲ ਹੀ 'ਚ ਇਸ ਫ਼ਿਲਮ ਦੇ ਓਪਨਿੰਗ ਵੀਕੈਂਡ ਲਈ ਬਾਕਸ ਆਫਿਸ ਕਲੈਕਸ਼ਨ ਦੇ ਅੰਕੜੇ ਸਾਹਮਣੇ ਆ ਗਏ ਹਨ। ਭਾਰਤ 'ਚ ਮਾਰਵਲ ਯੂਨੀਵਰਸ ਫ਼ਿਲਮਾਂ ਦਾ ਦਬਦਬਾ ਹਮੇਸ਼ਾ ਹੀ ਦੇਖਣ ਨੂੰ ਮਿਲਿਆ ਹੈ। ਇਸੇ ਆਧਾਰ 'ਤੇ 'ਐਂਟ ਮੈਨ ਐਂਡ ਵਾਸਪ ਕੁਆਂਟਮੇਨੀਆ' ਵੀ ਭਾਰਤ 'ਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਰਹੀ ਹੈ। ਆਪਣੀ ਰਿਲੀਜ਼ ਦੇ ਪਹਿਲੇ ਦੋ ਦਿਨਾਂ 'ਚ ਭਾਰਤ 'ਚ ਬਾਕਸ ਆਫਿਸ 'ਤੇ ਕਰੀਬ 18 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕਰਨ ਵਾਲੀ 'ਐਂਟ ਮੈਨ ਐਂਡ ਵਾਸਪ ਕੁਆਂਟਮੇਨੀਆ' ਓਪਨਿੰਗ ਵੀਕੈਂਡ 'ਤੇ ਸਫ਼ਲ ਸਾਬਤ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਮਿਲਣ ਲਈ ਫੈਨ ਨੇ ਤੋੜ ਦਿੱਤੇ ਬੈਰੀਕੇਡ, ਅੱਗੇ ਜੋ ਹੋਇਆ, ਉਸ ਨੂੰ ਦੇਖ ਹੈਰਾਨ ਹੋਏ ਲੋਕ

ਦੱਸ ਦਈਏ ਕਿ 'ਐਂਟ ਮੈਨ ਐਂਡ ਦਿ ਵੈਸਪ ਕੁਆਂਟਮੇਨੀਆ' ਦੇ ਪਹਿਲੇ ਤਿੰਨ ਦਿਨਾਂ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੇ ਸ਼ੁਰੂਆਤੀ ਵੀਕੈਂਡ 'ਤੇ ਕਰੀਬ 9.27 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਇਸ ਦੇ ਨਾਲ ਹੀ 'ਐਂਟ ਮੈਨ ਐਂਡ ਵਾਸਪ ਕੁਆਂਟਮੇਨੀਆ' ਦਾ ਕੁੱਲ ਕਲੈਕਸ਼ਨ ਭਾਰਤ 'ਚ ਰਿਲੀਜ਼ ਦੇ ਪਹਿਲੇ ਤਿੰਨ ਦਿਨਾਂ 'ਚ 27 ਕਰੋੜ ਨੂੰ ਪਾਰ ਕਰ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਧਾਨੁਸ਼ ਦੇ ਨਵੇਂ ਆਲੀਸ਼ਾਨ ਘਰ ਦੀ ਕੀਮਤ ਸੁਣ ਉੱਡ ਜਾਣਗੇ ਤੁਹਾਡੇ ਵੀ ਹੋਸ਼

ਦੱਸਣਯੋਗ ਹੈ ਕਿ ਬਾਕਸ ਆਫਿਸ ਕਲੈਕਸ਼ਨ ਦੇ ਮਾਮਲੇ 'ਚ 'ਐਂਟ ਮੈਨ ਐਂਡ ਵਾਸਪ ਕਾਂਟੋ ਮੇਨੀਆ' ਨੇ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਸਟਾਰਰ ਫ਼ਿਲਮ 'ਸ਼ਹਿਜ਼ਾਦਾ' ਨੂੰ ਵੀ ਪਿੱਛੇ ਛੱਡ ਦਿੱਤਾ ਹੈ। 'ਐਂਟ-ਮੈਨ ਐਂਡ ਦਿ ਵੈਸਪ ਕੁਆਂਟਮੇਨੀਆ' ਨੇ ਆਪਣੇ ਸ਼ਾਨਦਾਰ ਵੀਕੈਂਡ ਦੇ ਆਧਾਰ 'ਤੇ ਰਿਲੀਜ਼ ਦੇ 3 ਦਿਨਾਂ 'ਚ ਕਮਾਈ ਦੇ ਮਾਮਲੇ 'ਚ ਸੁਪਰਸਟਾਰ ਡਵੇਨ ਜਾਨਸਨ ਦੀ ਹਾਲੀਵੁੱਡ ਫ਼ਿਲਮ ਨੂੰ ਪਿੱਛੇ ਛੱਡ ਦਿੱਤਾ ਹੈ, ਜਿਸ 'ਚ ਓਪਨਿੰਗ ਵੀਕੈਂਡ 'ਤੇ 17.70 ਕਰੋੜ ਦੇ ਕਲੈਕਸ਼ਨ ਵਾਲੀ 'ਬਲੈਕ ਐਡਮ ਫ਼ਿਲਮ' ਵੀ ਸ਼ਾਮਲ ਹੈ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News