ਮਸ਼ਹੂਰ ਕਾਮੇਡੀਅਨ ਨੂੰ ਇਕ ਹੋਰ ਸੰਮਨ, 17 ਫਰਵਰੀ ਨੂੰ ਹੋਵੇਗੀ ਪੇਸ਼ੀ, ਜਾਣੋ ਪੂਰਾ ਮਾਮਲਾ
Friday, Feb 14, 2025 - 01:29 PM (IST)
![ਮਸ਼ਹੂਰ ਕਾਮੇਡੀਅਨ ਨੂੰ ਇਕ ਹੋਰ ਸੰਮਨ, 17 ਫਰਵਰੀ ਨੂੰ ਹੋਵੇਗੀ ਪੇਸ਼ੀ, ਜਾਣੋ ਪੂਰਾ ਮਾਮਲਾ](https://static.jagbani.com/multimedia/2025_2image_13_28_434376093raina.jpg)
ਐਂਟਰਟੇਨਮੈਂਟ ਡੈਸਕ - ਸਟੈਂਡਅੱਪ ਕਾਮੇਡੀਅਨ ਸਮੇਂ ਰੈਨਾ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮਹਾਰਾਸ਼ਟਰ ਸਾਈਬਰ ਸੈੱਲ ਨੇ ਇੰਡੀਆਜ਼ ਗੌਟ ਲੇਟੈਂਟ ਸ਼ੋਅ ‘ਚ ਮਾਤਾ-ਪਿਤਾ ‘ਤੇ ਭੱਦੀਆਂ ਟਿੱਪਣੀਆਂ ਕਰਨ ਦੇ ਮਾਮਲੇ ‘ਚ ਯੂਟਿਊਬਰ ਰੈਨਾ ਨੂੰ ਇਸ ਹਫ਼ਤੇ ਦੂਜੀ ਵਾਰ ਤਲਬ ਕੀਤਾ ਹੈ। ਨਾਲ ਹੀ ਸਾਈਬਰ ਸੈੱਲ ਨੇ ਸਮੇਂ ਰੈਨਾ ਨੂੰ ਸੋਮਵਾਰ 17 ਫਰਵਰੀ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਇਹ ਵੀ ਪੜ੍ਹੋ- ਰਣਵੀਰ ਦੀ ਵੱਢ ਲੈ ਆਓ ਜੀਭ ਤੇ ਲੈ ਜਾਓ 5 ਲੱਖ ਨਕਦ ਇਨਾਮ! ਅੰਸਾਰੀ ਨੇ ਦਿੱਤੀ ਧਮਕੀ
ਸਮੇਂ ਨੇ ਦਿੱਤਾ ਸਪੱਸ਼ਟੀਕਰਨ
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰੈਨਾ ਨੇ ਆਪਣੇ ਸ਼ੋਅ 'ਇੰਡੀਆਜ਼ ਗੌਟ ਲੇਟੈਂਟ' ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਸਪੱਸ਼ਟੀਕਰਨ ਦਿੱਤਾ ਸੀ। ਉਸ ਨੇ ਇੰਸਟਾਗ੍ਰਾਮ ‘ਤੇ ਦਾਅਵਾ ਕੀਤਾ ਸੀ ਕਿ ਉਸ ਨੇ ਆਪਣੇ ਸ਼ੋਅ ਦੇ ਸਾਰੇ ਵੀਡੀਓਜ਼ ਯੂਟਿਊਬ ਤੋਂ ਹਟਾ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਲੋਕਾਂ ਨੂੰ ਹਸਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ “ਮੈਂ ਸਾਰੀਆਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਤਾਂ ਜੋ ਜਾਂਚ ਸਹੀ ਢੰਗ ਨਾਲ ਹੋ ਸਕੇ।”
ਇਹ ਵੀ ਪੜ੍ਹੋ- ਵਿੱਕੀ ਕੌਸ਼ਲ ਦੀ 'Chhaava' ਲੀਕ, ਡਾਊਨਲੋਡ ਕਰਨ ਵਾਲੇ ਸਾਵਧਾਨ, ਭੁਗਤਣੇ ਪੈਣਗੇ ਇਹ ਨਤੀਜੇ
ਇੰਝ ਸ਼ੁਰੂ ਹੋਇਆ ਵਿਵਾਦ
ਦੱਸ ਦੇਈਏ ਕਿ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਯੂਟਿਊਬਰ ਰਣਵੀਰ ਅਲਾਹਬਾਦੀਆ ਨੇ ਸ਼ੋਅ ਦੇ ਹਾਲ ਹੀ ਦੇ ਇੱਕ ਐਪੀਸੋਡ ਵਿੱਚ ਇੱਕ ਅਣਉਚਿਤ ਟਿੱਪਣੀ ਕੀਤੀ ਸੀ, ਜਿਸ ਦੀ ਹਰ ਪਾਸੇ ਕਾਫੀ ਆਲੋਚਨਾ ਹੋਈ। ਇਸ ਘਟਨਾ ਤੋਂ ਬਾਅਦ ਕਈ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਅਤੇ ਅਧਿਕਾਰੀਆਂ ਨੂੰ ਕਾਰਵਾਈ ਕਰਨੀ ਪਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8