ਧਮਕੀਆਂ ਵਿਚਾਲੇ ਸਲਮਾਨ ਖ਼ਾਨ ਦਾ ਇਕ ਹੋਰ ਬਿਆਨ, ਇਸ ਦੇਸ਼ ਨੂੰ ਦੱਸਿਆ ਸੁਰੱਖਿਅਤ
Monday, May 01, 2023 - 02:20 PM (IST)
ਮੁੰਬਈ (ਬਿਊਰੋ)– ਪਿਛਲੇ ਦਿਨੀਂ ਸਲਮਾਨ ਖ਼ਾਨ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਈਮੇਲ ਤੇ ਫ਼ੋਨ ’ਤੇ ਵੀ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ ਧਮਕੀਆਂ ਬਾਰੇ ਸਲਮਾਨ ਖ਼ਾਨ ਨੇ ਕਿਹਾ ਹੈ ਕਿ ਦੁਬਈ ਸੁਰੱਖਿਅਤ ਹੈ ਤੇ ਉਹ ਭਾਰਤ ’ਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਦਰਅਸਲ ਸਲਮਾਨ ਖ਼ਾਨ ਨੇ ਇੰਡੀਆ ਟੀ. ਵੀ. ’ਤੇ ਇਕ ਇੰਟਰਵਿਊ ਦਿੱਤਾ ਹੈ। ਦੁਬਈ ’ਚ ਹੋਏ ਇਸ ਇੰਟਰਵਿਊ ’ਚ ਉਨ੍ਹਾਂ ਕਿਹਾ, “ਸੁਰੱਖਿਆ ਅਸੁਰੱਖਿਆ ਨਾਲੋਂ ਬਿਹਤਰ ਹੈ। ਹੁਣ ਸੜਕ ’ਤੇ ਸਾਈਕਲ ਚਲਾਉਣਾ ਤੇ ਇਕੱਲੇ ਕਿਤੇ ਵੀ ਜਾਣਾ ਸੰਭਵ ਨਹੀਂ ਹੈ। ਇਸ ਤੋਂ ਵੀ ਜ਼ਿਆਦਾ ਮੈਨੂੰ ਹੁਣ ਇਹ ਸਮੱਸਿਆ ਹੈ ਕਿ ਜਦੋਂ ਮੈਂ ਟ੍ਰੈਫਿਕ ’ਚ ਹੁੰਦਾ ਹਾਂ ਤਾਂ ਬਹੁਤ ਜ਼ਿਆਦਾ ਸੁਰੱਖਿਆ ਹੁੰਦੀ ਹੈ। ਅਜਿਹੇ ’ਚ ਹੋਰ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਹ ਮੈਨੂੰ ਵੀ ਦੇਖਦੇ ਹਨ। ਮੈਂ ਜੋ ਕਰ ਸਕਦਾ ਹਾਂ ਕਰ ਰਿਹਾ ਹਾਂ।’’
ਇਹ ਖ਼ਬਰ ਵੀ ਪੜ੍ਹੋ : ਆਰੀਅਨ ਖ਼ਾਨ ਦੇ ਲਗਜ਼ਰੀ ਬ੍ਰਾਂਡ ਦੇ ਕੱਪੜਿਆਂ ਦੇ ਰੇਟ ਦੇਖ ਉੱਡੇ ਲੋਕਾਂ ਦੇ ਹੋਸ਼, ਬਣ ਰਹੇ Funny Memes
ਸਲਮਾਨ ਨੇ ਅੱਗੇ ਕਿਹਾ ਕਿ ਹੁਣ ਦੁਬਈ ’ਚ ਹੋਣ ਕਾਰਨ ਉਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਉਹ ਦੁਬਈ ’ਚ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਹ ਜਿਥੇ ਚਾਹੇ ਜਾਣ ਦੇ ਸਮਰੱਥ ਹਨ। ਭਾਰਤ ’ਚ ਮਾਮੂਲੀ ਸਮੱਸਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਜਾਣਦੇ ਹਨ ਕਿ ਜੋ ਹੋਣਾ ਹੈ ਉਹ ਹੋਵੇਗਾ। ਉਹ ਉੱਪਰ ਵਾਲੇ ’ਤੇ ਭਰੋਸਾ ਕਰਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਖੁੱਲ੍ਹ ਕੇ ਘੁੰਮਣਾ ਸ਼ੁਰੂ ਕਰ ਦੇਣ। ਇੰਨਾ ਹੀ ਨਹੀਂ, ਉਨ੍ਹਾਂ ਨੇ ਆਪਣੇ ਸੁਰੱਖਿਆ ਗਾਰਡਾਂ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਹੁਣ ਉਨ੍ਹਾਂ ਦੇ ਆਲੇ-ਦੁਆਲੇ ਬਹੁਤ ਸਾਰੇ ਸ਼ੇਰਾ (ਉਸ ਦੇ ਮੁੱਖ ਬਾਡੀਗਾਰਡ ਦਾ ਨਾਂ) ਹਨ। ਉਨ੍ਹਾਂ ਕੋਲ ਇੰਨੀਆਂ ਬੰਦੂਕਾਂ ਹਨ ਕਿ ਲੋਕ ਉਨ੍ਹਾਂ ਤੋਂ ਡਰਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਲਗਾਤਾਰ ਧਮਕੀਆਂ ਦੇ ਵਿਚਕਾਰ ਸਲਮਾਨ ਖ਼ਾਨ ਨੇ ਇਕ ਨਵੀਂ ਬੁਲੇਟ ਪਰੂਫ ਕਾਰ ਵੀ ਖਰੀਦੀ ਹੈ। ਇਹ ਇਕ ਨਿਸਾਨ SUV ਹੈ, ਜਿਸ ਨੂੰ ਉਨ੍ਹਾਂ ਨੇ ਵਿਦੇਸ਼ ਤੋਂ ਭਾਰਤ ਲਿਆਂਦਾ ਹੈ। ਅਜੇ ਤੱਕ ਇਸ ਗੱਡੀ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਨਹੀਂ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।