ਕੋਲਕਾਤਾ ਦੀ ਇਕ ਹੋਰ ਮਾਡਲ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਪੂਜਾ ਸਰਕਾਰ ਦੀ ਲਾਸ਼
Tuesday, Jul 19, 2022 - 04:45 PM (IST)
ਮੁੰਬਈ: ਕੋਲਕਾਤਾ ’ਚ ਮਾਡਲ ਨੇ ਖ਼ੁਦਕੁਸ਼ੀ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਕ ਤੋਂ ਬਾਅਦ ਇਕ ਮਾਮਲਾ ਸਾਹਮਣੇ ਆ ਰਿਹਾ ਹੈ। ਹੁਣ ਇਕ ਪੂਜਾ ਸਰਕਾਰ ਨਾਂ ਦੀ ਮਾਡਲ ਨੇ ਆਪਣੇ ਕਿਰਾਏ ਦੇ ਘਰ ’ਚ ਮ੍ਰਿਤਕ ਪਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੂਜਾ ਨੇ ਖ਼ੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ : ਨਿਕ ਜੋਨਸ ਨੇ ਪ੍ਰਿਅੰਕਾ ਨੂੰ ਜਮਨਦਿਨ ਦੀ ਦਿੱਤੀ ਵਧਾਈ, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ
ਪੂਜਾ ਦੱਖਣੀ ਕੋਲਕਾਤਾ ਦੇ ਬਾਂਸਦਰੋਨੀ ਇਲਾਕੇ 'ਚ ਰਹਿੰਦੀ ਸੀ। ਸ਼ਨੀਵਾਰ ਸ਼ਾਮ ਨੂੰ ਆਪਣੇ ਦੋਸਤਾਂ ਨਾਲ ਇਕ ਰੈਸਟੋਰੈਂਟ ’ਚ ਗਈ ਸੀ। ਵਾਪਸ ਆਉਣ ਤੋਂ ਬਾਅਦ ਪੂਜਾ ਨੂੰ ਫ਼ੋਨ ਆਇਆ ਜਿਸ ਤੋਂ ਬਾਅਦ ਉਹ ਭੱਜ ਕੇ ਇਕ ਕਮਰੇ ’ਚ ਗਈ ਅਤੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਪੂਜਾ ਦੀ ਸਹੇਲੀ ਨੇ ਵੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਸ ਕੋਲੋਂ ਨਹੀਂ ਖੋਲ੍ਹਿਆ, ਫ਼ਿਰ ਉਸਦੇ ਦੋਸਤ ਨੇ ਪੁਲਸ ਨੂੰ ਬੁਲਾਇਆ ਅਤੇ ਪੁਲਸ ਨੇ ਆ ਕੇ ਦਰਵਾਜ਼ਾ ਤੋੜਿਆ ਤਾਂ ਪੂਜਾ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ।
ਇਹ ਵੀ ਪੜ੍ਹੋ : ਕਲਬ ’ਚ ਪਾਰਟੀ ਕਰਦੇ ਨਜ਼ਰ ਆਏ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ, ਵਾਇਰਲ ਹੋ ਰਹੀ ਵੀਡੀਓ
ਪੁਲਸ ਨੇ ਦੱਸਿਆ ਕਿ ਪੂਜਾ ਦੀ ਸਹੇਲੀ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਉਸ ਨੂੰ ਆਪਣੇ ਪ੍ਰੇਮੀ ਦਾ ਫ਼ੋਨ ਆਇਆ ਸੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਪੂਜਾ ਤੋਂ ਪਹਿਲਾਂ ਬਿਦਿਸ਼ਾ ਡੀ ਮਜੂਮਦਾਰ 24 ਮਈ ਨੂੰ ਦਮਦਮ ਸਥਿਤ ਆਪਣੇ ਫ਼ਲੈਟ ’ਚ ਲਟਕਦੀ ਮਿਲੀ ਸੀ। ਇਸ ਤੋਂ ਪਹਿਲਾਂ ਅਦਾਕਾਰਾ ਪੱਲਬੀ ਡੇ ਆਪਣੇ ਫ਼ਲੈਟ ’ਚ ਲਟਕਦੀ ਮਿਲੀ ਸੀ। ਇਸੇ ਤਰ੍ਹਾਂ ਸਰਸਵਤੀ ਦਾਸ ਨੇ ਵੀ ਖੁਦਕੁਸ਼ੀ ਕਰ ਲਈ ਸੀ।