‘ਲਾਲ ਸਿੰਘ ਚੱਢਾ’ ’ਤੇ ਸਵਾਲ ਪੁੱਛਣ ’ਤੇ ਅਨੂੰ ਕਪੂਰ ਨੇ ਕਿਹਾ ‘ਆਮਿਰ ਖ਼ਾਨ ਕੌਣ ਹੈ’, ਲੋਕਾਂ ਨੇ ਪਾਈ ਝਾੜ

Sunday, Aug 07, 2022 - 03:44 PM (IST)

‘ਲਾਲ ਸਿੰਘ ਚੱਢਾ’ ’ਤੇ ਸਵਾਲ ਪੁੱਛਣ ’ਤੇ ਅਨੂੰ ਕਪੂਰ ਨੇ ਕਿਹਾ ‘ਆਮਿਰ ਖ਼ਾਨ ਕੌਣ ਹੈ’, ਲੋਕਾਂ ਨੇ ਪਾਈ ਝਾੜ

ਮੁੰਬਈ (ਬਿਊਰੋ)– ਅਨੂੰ ਕਪੂਰ ਦਾ ਨਾਂ ਫ਼ਿਲਮ ਇੰਡਸਟਰੀ ਦੇ ਸੀਨੀਅਰ ਕਲਾਕਾਰਾਂ ਦੀ ਲਿਸਟ ’ਚ ਸ਼ਾਮਲ ਹੁੰਦਾ ਹੈ। ਅਨੂੰ ਕਪੂਰ ਕਾਫੀ ਸਾਲਾਂ ਤੋਂ ਇੰਡਸਟਰੀ ’ਚ ਹਨ ਤੇ ਉਨ੍ਹਾਂ ਨੇ ਆਪਣੇ ਅਭਿਨੈ ਦਾ ਲੋਹਾ ਵੀ ਕਈ ਫ਼ਿਲਮਾਂ ’ਚ ਮੰਨਵਾਇਆ ਹੈ। ਉਂਝ ਲੋਕ ਅਨੂੰ ਕਪੂਰ ਦੀ ਇੱਜ਼ਤ ਬਹੁਤ ਕਰਦੇ ਹਨ ਪਰ ਇਨ੍ਹੀਂ ਦਿਨੀਂ ਉਨ੍ਹਾਂ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਵੀਡੀਓ ’ਚ ਅਨੂੰ ਕਪੂਰ ਕਹਿੰਦੇ ਹਨ ਕਿ ਉਹ ਆਮਿਰ ਖ਼ਾਨ ਨੂੰ ਨਹੀਂ ਜਾਣਦੇ। ਇਸ ਵੀਡੀਓ ’ਚ ਉਨ੍ਹਾਂ ਨੇ ਆਮਿਰ ਖ਼ਾਨ ਦੀ ਆਗਾਮੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਕੁਝ ਅਜਿਹਾ ਕਹਿ ਦਿੱਤਾ ਹੈ ਕਿ ਲੋਕ ਉਨ੍ਹਾਂ ’ਤੇ ਹੀ ਚੁਟਕੀ ਲੈਣ ਲੱਗੇ ਹਨ।

ਇਹ ਖ਼ਬਰ ਵੀ ਪੜ੍ਹੋ : ਸਖ਼ਤ ਸੁਰੱਖਿਆ ਵਿਚਾਲੇ ਮੁੰਬਈ ਪਰਤੇ ਸਲਮਾਨ ਖ਼ਾਨ, ਪ੍ਰਸ਼ੰਸਕਾਂ ਨੇ ਕੀਤੀਆਂ ਦੁਆਵਾਂ

ਵਿਰਲ ਭਿਆਨੀ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਅਨੂੰ ਕਪੂਰ ਦੀ ਇਕ ਵੀਡੀਓ ਸਾਂਝੀ ਕੀਤੀ ਗਈ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਅਨੂੰ ਕਪੂਰ ਪੱਤਰਕਾਰਾਂ ਨਾਲ ਘਿਰੇ ਹੋਏ ਹਨ। ਉਸ ਦੌਰਾਨ ਇਕ ਪੱਤਰਕਾਰ ਉਸ ਨੂੰ ਪੁੱਛਦਾ ਹੈ ਕਿ ‘ਲਾਲ ਸਿੰਘ ਚੱਢਾ...’, ਜਿਸ ’ਤੇ ਅਨੂੰ ਕਪੂਰ ਵਿਚਾਲੇ ਉਸ ਨੂੰ ਰੋਕ ਕੇ ਪੁੱਛਹੇ ਹਨ ਕਿ ‘ਉਹ ਕੀ ਹੈ’।

ਫਿਰ ਪੱਤਰਕਾਰ ਕਹਿੰਦਾ ਹੈ ਕਿ ‘ਲਾਲ ਸਿੰਘ ਚੱਢਾ ਆਮਿਰ ਖ਼ਾਨ ਦੀ ਜੋ ਫ਼ਿਲਮ ਆਉਣ ਵਾਲੀ ਹੈ...’। ਇਸ ’ਤੇ ਅਨੂੰ ਕਪੂਰ ਕਹਿੰਦੇ ਹਨ, ‘‘ਮੈਂ ਫ਼ਿਲਮਾਂ ਨਹੀਂ ਦੇਖਦਾ, ਮੈਂ ਨਹੀਂ ਜਾਣਦਾ। ਮੈਂ ਤਾਂ ਫ਼ਿਲਮ ਹੀ ਨਹੀਂ ਦੇਖਦਾ, ਨਾ ਆਪਣੀ ਨਾ ਪਰਾਈ। ਗੱਲ ਖ਼ਤਮ, ਮੈਨੂੰ ਤਾਂ ਪਤਾ ਹੀ ਨਹੀਂ ਕਿ ਕੌਣ ਹੈ ਭਾਈ।’’

ਅਨੂੰ ਕਪੂਰ ਦੀ ਇਸ ਵੀਡੀਓ ’ਤੇ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਕ ਯੂਜ਼ਰ ਨੇ ਵੀਡੀਓ ’ਤੇ ਕੁਮੈਂਟ ਕਰਦਿਆਂ ਲਿਖਿਆ, ‘‘ਇਸ ਨੂੰ ਪਤਾ ਨਹੀਂ ਆਮਿਰ ਖ਼ਾਨ ਕੌਣ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਤਾਂ ਤੁਸੀਂ ਫ਼ਿਲਮਾਂ ’ਚ ਕੰਮ ਕਰਦੇ ਹੀ ਕਿਉਂ ਹੋ?’’ ਉਥੇ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਵਾਹ ਕੀ ਅਦਾਕਾਰੀ ਕਰ ਰਹੇ ਹੋ ਸਰ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਓਵਰ ਐਕਟਿੰਗ ਦੇ 200 ਰੁਪਏ ਕੱਟੋ।’’ ਉਥੇ ਇਕ ਹੋਰ ਨੇ ਲਿਖਿਆ, ‘‘ਅੰਤਾਕਸ਼ਰੀ ਖੇਡੋ ਬਸ ਤੁਸੀਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News