70 ਸਾਲ ਦੇ ਦਿੱਗਜ Actor ਨੇ 35 ਸਾਲ ਛੋਟੀ ਅਦਾਕਾਰਾ ''ਤੇ ਕੀਤਾ ''ਗੰਦਾ'' ਕਮੈਂਟ, ਕਿਹਾ- ''ਅੱਜ ਦੀ ਰਾਤ...''
Monday, Oct 13, 2025 - 02:34 PM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰ ਅਨੂੰ ਕਪੂਰ ਦੀ ਤਮੰਨਾ ਭਾਟੀਆ 'ਤੇ ਟਿੱਪਣੀ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਅਨੂੰ ਕਪੂਰ ਨੇ ਤਮੰਨਾ ਦੀ "ਗੋਰੇ ਸਰੀਰ" ਦੀ ਤਾਰੀਫ਼ ਕੀਤੀ ਅਤੇ ਉਸ ਗਾਣੇ "ਆਜ ਕੀ ਰਾਤ" ਨੂੰ ਲੈ ਕੇ ਉਸ ਦੇ ਦਾਅਵੇ ਦਾ ਮਜ਼ਾਕ ਉਡਾਇਆ ਕਿ ਬੱਚੇ ਇਸ ਗਾਣੇ ਨੂੰ ਸੁਣ ਕੇ ਸੌਂ ਜਾਂਦੇ ਹਨ। ਇਹ ਟਿੱਪਣੀ ਸੋਸ਼ਲ ਮੀਡੀਆ ਯੂਜ਼ਰਸ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਅਨੂੰ ਕਪੂਰ ਨੂੰ "ਅਸ਼ਲੀਲ" ਕਰਾਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਉਮਰ ਦੇ ਮੁਤਾਬਕ ਅਦਾਕਾਰ ਦੇ ਮੂੰਹ ਤੋਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ।
ਇਹ ਟਿੱਪਣੀ ਅਨੂੰ ਕਪੂਰ ਨੇ ਇਕ ਯੂਟਿਊਬ ਚੈਨਲ ਦੇ ਇੰਟਰਵਿਊ ਦੌਰਾਨ ਕੀਤੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਗਾਣਾ "ਆਜ ਕੀ ਰਾਤ" ਪਸੰਦ ਹੈ ਜਾਂ ਨਹੀਂ ਅਤੇ ਉਹ ਤਮੰਨਾ ਦੇ ਪ੍ਰਸ਼ੰਸਕ ਹਨ। ਇਸ 'ਤੇ ਉਤਸ਼ਾਹ ਹੋ ਕੇ ਅਨੂੰ ਕਿਹਾ, “ਮਾਸ਼ਾ ਅੱਲਾਹ, ਕੀ ਗੋਰਾ ਸਰੀਰ ਹੈ।” ਉਨ੍ਹਾਂ ਨੇ 'ਆਜ ਕੀ ਰਾਤ' ਗੀਤ ਦਾ ਜ਼ਿਕਰ ਕਰਦੇ ਹੋਏ ਕਿਹਾ,''ਕਿੰਨੀ ਉਮਰ ਦੇ ਬੱਚੇ ਸੌਂ ਜਾਂਦੇ ਹਨ, 70 ਸਾਲ ਦਾ ਆਦਮੀ ਵੀ ਸੌਂ ਜਾਂਦਾ ਹੈ ਕੀ? 70 ਸਾਲ ਦਾ ਬੱਚਾ ਵੀ ਹੋ ਸਕਦਾ ਹੈ, ਮੈਂ ਹੁੰਦਾ ਤਾਂ ਥੋੜ੍ਹਾ ਪੁੱਛਦਾ ਕਿੰਨੀ ਉਮਰ ਦੇ ਬੱਚੇ ਸੌਂ ਜਾਂਦੇ ਹਨ।''
ਅਦਾਕਾਰ ਨੇ ਅੱਗੇ ਕਿਹਾ,''ਇਹ ਭੈਣ ਤਮੰਨਾ ਭਾਟੀਆ ਆਪਣੇ ਗੀਤ ਨਾਲ ਜਾਂ ਸਰੀਰ ਨਾਲ, ਆਪਣੇ ਗੋਰੇ ਚਿਹਰੇ ਨਾਲ ਸਾਡੇ ਬੱਚਿਆਂ ਨੂੰ ਮਿੱਠੀ ਨੀਂਦ ਸੁਆ ਰਹੀ ਹੈ ਤਾਂ ਬਹੁਤ ਚੰਗਾ ਹੈ। ਇਸ ਦੇਸ਼ ਦੇ ਉੱਪਰ ਵੱਡੀ ਕਿਰਪਾ ਹੋਵੇਗੀ ਕਿ ਸਾਡੇ ਬੱਚੇ ਮਿੱਠੀ ਅਤੇ ਸਿਹਤਮੰਦ ਨੀਂਦ ਸੌਣ, ਬਹੁਤ ਚੰਗੀ ਗੱਲ ਹੈ।'' ਤਮੰਨਾ 'ਤੇ ਅਨੂੰ ਦੀ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੰਗਾਮਾ ਸ਼ੁਰੂ ਹੋ ਗਿਆ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੀ ਟਿੱਪਣੀ ਨੂੰ 'ਗੰਦਾ' ਦੱਸਿਆ। ਕਈ ਲੋਕਾਂ ਨੇ ਉਨ੍ਹਾਂ ਨੂੰ ਅਸ਼ਲੀਲ ਦੱਸਿਆ ਅਤੇ ਉਨ੍ਹਾਂ ਪ੍ਰਤੀ ਸਨਮਾਨ ਦਿਖਾਉਣ ਦੀ ਅਪੀਲ ਕੀਤੀ। ਇਕ ਨੇ ਲਿਖਿਆ,''ਕਿਰਪਾ ਸਨਮਾਨ ਨਾਲ ਪੇਸ਼ ਆਓ। ਕੀ ਤੁਹਾਡੀ ਕੋਈ ਧੀ ਜਾਂ ਦੋਹਤੀ-ਪੋਤੀ ਨਹੀਂ ਹੈ?'' ਇ ਹੋਰ ਨੇ ਲਿਖਿਆ,''ਕੰਟਰੋਲ ਕਰੋ ਅਨੂੰ ਸਾਹਿਬ ਕੰਟਰੋਲ ਕਰੋ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8