ਅਨਮੋਲ ਗਗਨ ਮਾਨ ਨੇ ਘੇਰੀ ਕੈਪਟਨ ਸਰਕਾਰ, ਨਾਜਾਇਜ਼ ਮਾਈਨਿੰਗ ਵਾਲੀ ਜਗ੍ਹਾ ’ਤੇ ਪਹੁੰਚ ਹੋਈ ਲਾਈਵ

04/01/2021 6:56:35 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਯੂਥ ਵਿੰਗ ਪ੍ਰਧਾਨ ਅਨਮੋਲ ਗਗਨ ਮਾਨ ਆਏ ਦਿਨ ਪੰਜਾਬ ਦੇ ਮੁੱਦਿਆਂ ’ਤੇ ਲਾਈਵ ਹੁੰਦੀ ਰਹਿੰਦੀ ਹੈ। ਅਨਮੋਲ ਗਗਨ ਮਾਨ ਨੇ ਹਾਲ ਹੀ ’ਚ ਇਕ ਲਾਈਵ ਵੀਡੀਓ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਾਂਝੀ ਕੀਤੀ ਹੈ, ਜਿਸ ’ਚ ਉਹ ਕੈਪਟਨ ਸਰਕਾਰ ’ਤੇ ਵੱਡੇ ਇਲਜ਼ਾਮ ਲਗਾ ਰਹੀ ਹੈ।

ਲਾਈਵ ਦੌਰਾਨ ਅਨਮੋਲ ਗਗਨ ਮਾਨ ਨਾਜਾਇਜ਼ ਮਾਈਨਿੰਗ ਵਾਲੀ ਜਗ੍ਹਾ ’ਤੇ ਨਜ਼ਰ ਆ ਰਹੀ ਹੈ, ਜਿਥੇ ਲੋਕਾਂ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਧਰਨਾ ਲਗਾਇਆ ਹੋਇਆ। ਅਨਮੋਲ ਨੇ ਕਿਹਾ ਕਿ ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ ਨੂੰ ਰੋਕਣ ’ਚ ਅਸਫਲ ਸਿੱਧ ਹੋਈ ਹੈ। ਇਥੋਂ ਤਕ ਕਿ ਉਨ੍ਹਾਂ ਦੇ ਆਪਣੇ ਲੀਡਰ ਇਸ ਗੱਲ ਨੂੰ ਮੰਨਦੇ ਹਨ ਕਿ ਉਨ੍ਹਾਂ ਕੋਲੋਂ ਭ੍ਰਿਸ਼ਟਾਚਾਰ ਕੰਟਰੋਲ ਨਹੀਂ ਹੋ ਰਿਹਾ।

ਉਥੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਜਹਾਜ਼ ’ਚ ਬੈਠ ਕੇ ਨਾਜਾਇਜ਼ ਮਾਈਨਿੰਗ ’ਤੇ ਇਕ ਟਵੀਟ ਕਰਨ ਨਾਲ ਇਹ ਮਸਲਾ ਹੱਲ ਨਹੀਂ ਹੋ ਜਾਂਦਾ। ਕੀ ਤੁਸੀਂ ਉਸ ਤੋਂ ਬਾਅਦ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੋਈ ਕਾਰਵਾਈ ਅਮਲ ’ਚ ਲਿਆਂਦੀ?

ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਅਨਮੋਲ ਨੇ ਕਿਹਾ ਕਿ ਮੋਤੀ ਮਹਿਲ ’ਚ ਬੈਠ ਕੇ ਗਰੀਬਾਂ ਦੇ ਦੁੱਖ-ਦਰਦ ਦਾ ਅਹਿਸਾਸ ਉਨ੍ਹਾਂ ਨੂੰ ਨਹੀਂ ਹੋ ਸਕਦਾ। ਉਥੇ ਜਦੋਂ ਕੋਈ ਕਿਸਾਨ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਖੇਤ ’ਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਤੇ ਕੋਈ ਪੱਤਰਕਾਰ ਵੀ ਬਿਨਾਂ ਸੁਰੱਖਿਆ ਦੇ ਇਸ ਚੀਜ਼ ਨੂੰ ਕਵਰ ਨਹੀਂ ਕਰ ਪਾਉਂਦਾ।

ਨੋਟ– ਅਨਮੋਲ ਗਗਨ ਮਾਨ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News