ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਕੰਗਨਾ ਰਣੌਤ ਤੇ ਅੰਕਿਤਾ ਲੋਖੰਡੇ ਨੇ ਸ਼ੁਰੂ ਕੀਤੀ ਇਹ ਮੁਹਿੰਮ

07/24/2020 12:40:30 PM

ਨਵੀਂ ਦਿੱਲੀ (ਵੈੱਬ ਡੈਸਕ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਉਨ੍ਹਾਂ ਦੇ ਪ੍ਰਸ਼ੰਸਕ ਤੇ ਕਰੀਬੀ ਇਸ ਸਦਮੇ 'ਚੋਂ ਬਾਹਰ ਨਹੀਂ ਆ ਪਾ ਰਹੇ। ਅੰਕਿਤਾ ਲੋਖੰਡੇ ਅਤੇ ਅਦਾਕਾਰਾ ਕੰਗਨਾ ਰਣੌਤ ਵੀ ਲਗਾਤਾਰ ਇਸ ਮਾਮਲੇ 'ਚ ਸ਼ਾਮਿਲ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਇਨ੍ਹਾਂ ਹੀਰੋਇਨਾਂ #ਕੈਂਡਲ4ਸਸਰ ਦੀ ਮੁਹਿੰਮ ਚਲਾਈ ਹੈ। ਇਸ ਦੇ ਤਹਿਤ ਉਹ ਸੁਸ਼ਾਂਤ ਲਈ ਨਿਆਂ ਦੀ ਮੰਗ ਕਰ ਰਹੀਆਂ ਹਨ। ਸੁਸ਼ਾਂਤ ਦੀ ਪ੍ਰੇਮਿਕਾ ਰਹਿ ਚੁੱਕੀ ਅੰਕਿਤਾ ਲੋਖੰਡੇ ਨੇ ਕੈਂਡਲ ਤਸਵੀਰ ਸਾਂਝੀ ਕੀਤੀ ਹੈ। ਅੰਕਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਸੁਸ਼ਾਂਤ ਦੀ ਯਾਦ 'ਚ ਇਹ ਪੋਸਟ ਸਾਂਝੀ ਕੀਤੀ।

ਅਦਾਕਾਰਾ ਦਾ ਇਹ ਪੋਸਟ ਸੁਸ਼ਾਂਤ ਨੂੰ ਸਮਰਪਿਤ ਹੈ। ਅੰਕਿਤਾ ਨੇ ਇਸ ਪੋਸਟ ਦੀ ਕੈਪਸ਼ਨ 'ਚ ਲਿਖਿਆ “ਆਸ਼ਾ, ਪ੍ਰਾਰਥਨਾ ਅਤੇ ਹਿੰਮਤ...ਮੁਸਕਰਾਉਂਦੇ ਰਹੋ ਜਿੱਥੇ ਵੀ ਤੁਸੀਂ ਹੋ।'' ਟੀ. ਵੀ. ਜਗਤ ਦੇ ਕਈ ਦੋਸਤਾਂ ਨੇ ਅੰਕਿਤਾ ਦੀ ਇਸ ਪੋਸਟ 'ਤੇ ਟਿੱਪਣੀ ਕਰਕੇ ਉਸ ਦਾ ਹੌਸਲਾ ਵਧਾਇਆ।

ਅੰਕਿਤਾ ਲੋਖੰਡੇ ਅਤੇ ਸੁਸ਼ਾਂਤ ਸਿੰਘ ਰਾਜਪੂਤ ਏਕਤਾ ਕਪੂਰ ਦੇ ਟੀ. ਵੀ. ਸੀਰੀਅਲ 'ਪਵਿੱਤਰ ਰਿਸ਼ਤਾ' 'ਚ ਇਕੱਠੇ ਨਜ਼ਰ ਆਏ ਸਨ। ਇਸ ਸ਼ੋਅ 'ਚ ਕੰਮ ਕਰਨ ਦੌਰਾਨ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਦੋਵੇਂ ਕਈ ਸਾਲ ਰਿਲੇਸ਼ਨਸ਼ਿਪ 'ਚ ਵੀ ਰਹੇ ਪਰ ਬਾਅਦ 'ਚ ਦੋਵਾਂ ਦੇ ਰਾਹ ਵੱਖ-ਵੱਖ ਹੋ ਗਏ। ਅੰਕਿਤਾ ਲੋਖੰਡੇ ਹੁਣ ਬਿਜ਼ਨੈਸਮੈਨ ਵਿੱਕੀ ਜੈਨ ਨਾਲ ਵਿਆਹ ਕਰਾਉਣ ਵਾਲੀ ਹੈ। ਉਨ੍ਹਾਂ ਦੀ ਮੰਗਣੀ ਦੀਆਂ ਤਸਵੀਰਾਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆ ਸਨ।


sunita

Content Editor

Related News