ਅੰਕਿਤਾ ਲੋਖੰਡੇ ਨੇ ਤੋੜੇ ਘਰ ਦੇ ਨਿਯਮ, ਮੁਨੱਵਰ ਨੇ ਦਿੱਤੀ ਸਜ਼ਾ, ਫੁੱਟ-ਫੁੱਟ ਕੇ ਰੋਣ ਲੱਗੀ ਅਦਾਕਾਰਾ

Thursday, Dec 14, 2023 - 04:24 PM (IST)

ਅੰਕਿਤਾ ਲੋਖੰਡੇ ਨੇ ਤੋੜੇ ਘਰ ਦੇ ਨਿਯਮ, ਮੁਨੱਵਰ ਨੇ ਦਿੱਤੀ ਸਜ਼ਾ, ਫੁੱਟ-ਫੁੱਟ ਕੇ ਰੋਣ ਲੱਗੀ ਅਦਾਕਾਰਾ

ਮੁੰਬਈ (ਬਿਊਰੋ)– ‘ਬਿੱਗ ਬੌਸ’ ’ਚ ਮੁਨੱਵਰ ਫਾਰੂਕੀ ਦੇ ਕਪਤਾਨ ਬਣਨ ’ਤੇ ਦੋਸਤ ਅੰਕਿਤਾ ਲੋਖੰਡੇ ਕਾਫ਼ੀ ਖ਼ੁਸ਼ ਸੀ। ਕਪਤਾਨ ਬਣਦਿਆਂ ਹੀ ਮੁਨੱਵਰ ਵੀ ਐਕਸ਼ਨ ’ਚ ਆ ਗਿਆ ਹੈ ਪਰ ਅੰਕਿਤਾ ਨੂੰ ਘੱਟ ਹੀ ਪਤਾ ਸੀ ਕਿ ਮੁਨੱਵਰ ਉਸ ਨੂੰ ਸਜ਼ਾ ਦੇਣ ਵਾਲਾ ਪਹਿਲਾ ਵਿਅਕਤੀ ਹੋਵੇਗਾ। ਦਰਅਸਲ ਹਾਲ ਹੀ ’ਚ ਅੰਕਿਤਾ ਦੀ ਤਬੀਅਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰ ਨੇ ਚੈੱਕ ਕੀਤਾ ਸੀ। ਹਾਲਾਂਕਿ ਅੰਕਿਤਾ ਡਾਕਟਰ ਤੋਂ ਬਾਹਰ ਦਾ ਹਾਲ-ਚਾਲ ਪੁੱਛਣ ਲੱਗੀ। ‘ਬਿੱਗ ਬੌਸ’ ਨੇ ਮੁਨੱਵਰ ਨੂੰ ਇਹ ਗੱਲਬਾਤ ਨਿੱਜੀ ਤੌਰ ’ਤੇ ਸੁਣਾਈ।

ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’

‘ਬਿੱਗ ਬੌਸ’ ਨੇ ਅੰਕਿਤਾ ਦੀ ਆਡੀਓ ਸੁਣਾਈ
ਸ਼ੋਅ ਦਾ ਇਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ’ਚ ‘ਬਿੱਗ ਬੌਸ’ ਕਹਿੰਦੇ ਹਨ ਕਿ ਮੈਂ ਤੁਹਾਨੂੰ ਇਕ ਆਡੀਓ ਕਲਿੱਪ ਸੁਣਾਉਂਦਾ ਹਾਂ, ਜੋ ਨਾ ਤਾਂ ਦਰਸ਼ਕਾਂ ਨੇ ਤੇ ਨਾ ਹੀ ਇਸ ਇਲਾਕੇ ਦੇ ਕਿਸੇ ਹੋਰ ਮੈਂਬਰ ਨੇ ਅੱਜ ਤੱਕ ਸੁਣਿਆ ਹੈ। ਇਸ ਤੋਂ ਬਾਅਦ ਮੁਨੱਵਰ ਨੇ ਆਡੀਓ ਨੂੰ ਧਿਆਨ ਨਾਲ ਸੁਣਿਆ। ‘ਬਿੱਗ ਬੌਸ’ ਫਿਰ ਪੁੱਛਦੇ ਹਨ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਫੀਡਬੈਕ ਹੈ? ਮੁਨੱਵਰ ਦਾ ਕਹਿਣਾ ਹੈ ਕਿ ਨਹੀਂ, ਇਹ ਜਾਣਕਾਰੀ ਲਈ ਜਾ ਰਹੀ ਹੈ। ਜੇਕਰ ਉਸ ਨੂੰ ਕੋਈ ਸਹੂਲਤ ਦਿੱਤੀ ਜਾ ਰਹੀ ਹੈ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਅੰਕਿਤਾ ਇਸ ਦਾ ਫ਼ਾਇਦਾ ਉਠਾ ਰਹੀ ਹੈ? ਮੁਨੱਵਰ ਨੇ ਕਿਹਾ ਹਾਂ ‘ਬਿੱਗ ਬੌਸ’। ਮੈਨੂੰ ਲੱਗਦਾ ਹੈ ਕਿ ਇਹ ਬੇਇਨਸਾਫ਼ੀ ਹੈ।

ਮੁਨੱਵਰ ਅੰਕਿਤਾ ਦੀ ਕਲਾਸ ਲੈਂਦਾ ਹੈ
ਦੂਜੇ ਪ੍ਰੋਮੋ ’ਚ ਮੁਨੱਵਰ ਲਿਵਿੰਗ ਏਰੀਆ ’ਚ ਸਾਰਿਆਂ ਨੂੰ ਬੁਲਾਉਂਦੇ ਹਨ ਤੇ ਕਹਿੰਦੇ ਹਨ ਕਿ ਵਿੱਕੀ ਭਾਈ, ਅੰਕਿਤਾ ਲੋਖੰਡੇ, ਜੋ ਕੋਈ ਵੀ ਤੁਹਾਡੇ ਕੋਲ ਮੈਡੀਕਲ ਲਈ ਆਉਂਦਾ ਹੈ, ਤੁਸੀਂ ਉਨ੍ਹਾਂ ਨਾਲ ਹੋਰ ਕੁਝ ਨਹੀਂ ਬੋਲ ਸਕਦੇ। ਕੀ ਇਹ ਮੇਰੇ ਨਾਲ ਵੀ ਬੇਇਨਸਾਫ਼ੀ ਹੈ? ਅੰਕਿਤਾ ਪੁੱਛਦੀ ਹੈ ਕਿ ਮੈਂ ਕੀ ਕਿਹਾ? ਮੁਨੱਵਰ ਕਹਿੰਦਾ ਹੈ ਕਿ ਮੈਂ ਸੁਣਿਆ ਹੈ ਤੇ ਇਸ ਲਈ ਮੈਂ ਬੋਲ ਰਿਹਾ ਹਾਂ। ਹਾਲਾਂਕਿ ਮੁਨੱਵਰ ਕੀ ਸਜ਼ਾ ਦੇਣਗੇ, ਇਸ ਬਾਰੇ ਪੂਰੀ ਜਾਣਕਾਰੀ ਨਹੀਂ ਮਿਲੀ ਹੈ।

ਰੋਣ ਲੱਗੀ ਅੰਕਿਤਾ
ਉਥੇ ਹੀ ਅਭਿਸ਼ੇਕ ਦਾ ਕਹਿਣਾ ਹੈ ਕਿ ਮੈਨੂੰ ਇਹ ਨਹੀਂ ਦਿਖਾਇਆ ਗਿਆ ਕਿ ਮਾਮਲਾ ਕੀ ਸੀ, ਇਸ ਲਈ ਮੈਂ ਇਸ ’ਤੇ ਵਿਸ਼ਵਾਸ ਨਹੀਂ ਕਰਦਾ। ਦੂਸਰੇ ਵੀ ਇਹ ਕਹਿੰਦੇ ਹਨ ਕਿ ਇਹ ਬੇਇਨਸਾਫ਼ੀ ਹੈ। ਅੰਕਿਤਾ ਫਿਰ ਫੁੱਟ-ਫੁੱਟ ਕੇ ਰੋਣ ਲੱਗ ਜਾਂਦੀ ਹੈ ਤੇ ਵਿੱਕੀ ਨੇ ਉਸ ਨੂੰ ਸ਼ਾਂਤ ਕੀਤਾ। ਹੁਣ ਦੇਖਦੇ ਹਾਂ ਅੱਜ ਦੇ ਐਪੀਸੋਡ ’ਚ ਮੁਨੱਵਰ ਉਨ੍ਹਾਂ ਨੂੰ ਕੀ ਸਜ਼ਾ ਦਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News