ਅੰਜਲੀ ਮੈਨਨ ਦੀ ‘ਵੰਡਰ ਵੂਮੈਨ’ ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

Friday, Nov 04, 2022 - 04:31 PM (IST)

ਅੰਜਲੀ ਮੈਨਨ ਦੀ ‘ਵੰਡਰ ਵੂਮੈਨ’ ਦਾ ਟਰੇਲਰ ਹੋਇਆ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ) - ਹਾਲ ਹੀ 'ਚ ਨਿਰਮਾਤਾਵਾਂ ਨੇ ਇਕ ਵਿਲੱਖਣ ਮੁਹਿੰਮ ਦੇ ਨਾਲ ਫ਼ਿਲਮ ‘ਵੰਡਰ ਵੂਮੈਨ’ ਦੀ ਘੋਸ਼ਣਾ ਕੀਤੀ, ਜਿੱਥੇ ਸਟਾਰ ਕਾਸਟ ਨੇ ਇਕ ਸਕਾਰਾਤਮਕ ਪ੍ਰੈਗਨੈਂਸੀ ਕਿੱਟ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ। ਹੁਣ ਮੇਕਰਸ ਨੇ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਸਾਨੂੰ ਸੁਮਾਨਾ ਨਾਮ ਦੀ ਗਰਭਵਤੀ ਮਾਵਾਂ ਲਈ ਜਨਮ ਤੋਂ ਪਹਿਲਾਂ ਦੀ ਕਲਾਸ ’ਚ ਲੈ ਜਾਂਦਾ ਹੈ, ਜਿੱਥੇ ਉਨ੍ਹਾਂ ਦਾ ਸੁਆਗਤ ਕੀਤਾ ਜਾਂਦਾ ਹੈ ਕਿਉਂਕਿ ਉਹ ਜਣੇਪੇ ਦੇ ਆਖਰੀ ਪੜਾਅ ’ਚੋਂ ਲੰਘਦੀਆਂ ਹਨ।

ਰੋਨੀ ਸਕੂਰਵਾਲਾ ਤੇ ਆਸ਼ੀ ਦੁਆ ਸਾਰਾ ਦੁਆਰਾ ਨਿਰਮਿਤ 'ਵੰਡਰ ਵੂਮੈਨ' 'ਚ ਨਾਦੀਆ ਮੋਇਡੂ, ਨਿਤਿਆ ਮੇਨਨ, ਪਾਰਵਤੀ ਤਿਰੂਵੋਥੂ, ਪਦਮਪ੍ਰਿਯਾ ਜਾਨਕੀਰਾਮਨ, ਸਯੋਨਾਰਾ ਫਿਲਿਪ, ਅਰਚਨਾ ਪਦਮਿਨੀ ਤੇ ਅੰਮ੍ਰਿਤਾ ਸੁਭਾਸ਼ ਮੁੱਖ ਭੂਮਿਕਾਵਾਂ ’ਚ ਹਨ। ਫਲਾਇੰਗ ਯੂਨੀਕੋਰਨ ਐਂਟਰਟੇਨਮੈਂਟ ਪ੍ਰਸਤੁਤੀ, ਰੋਨੀ ਸਕੂਰਵਾਲਾ ਤੇ ਆਸ਼ੀ ਦੁਆ ਸਾਰਾ ਦੁਆਰਾ ਨਿਰਮਿਤ, ਇਹ ਫ਼ਿਲਮ ਅੰਜਲੀ ਮੇਨਨ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ। 18 ਨਵੰਬਰ ਤੋਂ ਸੋਨੀ ਲਿਵ ’ਤੇ ਵਿਸ਼ੇਸ਼ ਤੌਰ ’ਤੇ ਸਟ੍ਰੀਮ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News