ਲੀਕ ਐੱਮ. ਐੱਮ. ਐੱਸ. ’ਤੇ ‘ਕੱਚਾ ਬਾਦਾਮ’ ਵਾਲੀ ਅੰਜਲੀ ਅਰੋੜਾ ਨੇ ਤੋੜੀ ਚੁੱਪੀ, ਰੋਂਦਿਆਂ ਆਖੀ ਇਹ ਗੱਲ

Saturday, Aug 13, 2022 - 11:42 AM (IST)

ਲੀਕ ਐੱਮ. ਐੱਮ. ਐੱਸ. ’ਤੇ ‘ਕੱਚਾ ਬਾਦਾਮ’ ਵਾਲੀ ਅੰਜਲੀ ਅਰੋੜਾ ਨੇ ਤੋੜੀ ਚੁੱਪੀ, ਰੋਂਦਿਆਂ ਆਖੀ ਇਹ ਗੱਲ

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਸਟਾਰ ਤੇ ਟੀ. ਵੀ. ਅਦਾਕਾਰਾ ਅੰਜਲੀ ਅਰੋੜਾ ਇਕ ਐੱਮ. ਐੱਮ. ਐੱਸ. ਨੂੰ ਲੈ ਕੇ ਸੁਰਖ਼ੀਆਂ ’ਚ ਬਣੀ ਹੋਈ ਹੈ। ਇੰਸਟਾਗ੍ਰਾਮ ’ਤੇ ਰੀਲਜ਼ ਬਣਾ ਕੇ ਅੰਜਲੀ ਨੇ ਤਗੜੀ ਫੈਨ ਫਾਲੋਇੰਗ ਬਣਾ ਲਈ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਆਏ ਦਿਨ ਇੰਟਰਨੈੱਟ ’ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲਾਂਕਿ ਹਾਲ ਹੀ ’ਚ ਉਸ ਦੀ ਇਕ ਵੀਡੀਓ ਵਾਇਰਲ ਹੋਣ ਕਾਰਨ ਅੰਜਲੀ ਖ਼ੁਸ਼ ਨਹੀਂ ਹੈ। ਇੰਨਾ ਹੀ ਨਹੀਂ, ਅੰਜਲੀ ਇਸ ਗੱਲ ਤੋਂ ਇੰਨੀ ਦੁਖੀ ਹੈ ਕਿ ਆਪਣੇ ਹੰਝੂ ਨਹੀਂ ਰੋਕ ਪਾਈ।

ਅਸਲ ’ਚ ਸੋਸ਼ਲ ਮੀਡੀਆ ’ਤੇ ਇਕ ਐੱਮ. ਐੱਮ. ਐੱਸ. ਵੀਡੀਓ ਲੀਕ ਹੋਈ ਹੈ। ਵੀਡੀਓ ’ਚ ਜਿਹੜੀ ਕੁੜੀ ਨਜ਼ਰ ਆ ਰਹੀ ਹੈ, ਉਸ ਨੂੰ ਅੰਜਲੀ ਅਰੋੜਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਅਦਾਕਾਰਾ ਨੂੰ ਬੁਰੀ ਤਰ੍ਹਾਂ ਨਾਲ ਟਰੋਲ ਵੀ ਕੀਤਾ ਗਿਆ। ਹਾਲਾਂਕਿ ਹੁਣ ਅੰਜਲੀ ਅਰੋੜਾ ਨੇ ਇਸ ਐੱਮ. ਐੱਮ. ਐੱਸ. ’ਤੇ ਆਪਣੀ ਸਫਾਈ ਪੇਸ਼ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ‘ਲਾਲ ਸਿੰਘ ਚੱਢਾ’, ਫੌਜ ਦਾ ਨਿਰਾਦਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਹਾਲ ਹੀ ’ਚ ਅੰਜਲੀ ਨੇ ਸਿਧਾਰਥ ਕਨਨ ਨਾਲ ਇਕ ਇੰਟਰਵਿਊ ’ਚ ਕਿਹਾ, ‘‘ਉਹ ਇਸ ਵਾਇਰਲ ਵੀਡੀਓ ’ਚ ਨਹੀਂ ਹੈ। ਨਹੀਂ ਪਤਾ ਲੋਕ ਕਿਉਂ ਅਜਿਹੀ ਗੱਲ ਫੈਲਾ ਰਹੇ ਹਨ।’’ ਅੰਜਲੀ ਨੇ ਅੱਗੇ ਕਿਹਾ, ‘‘ਲੋਕ ਮੇਰੀ ਤਸਵੀਰ ਤੇ ਨਾਂ ਲਗਾ ਕੇ ਪਤਾ ਨਹੀਂ ਇਹ ਕਿਉਂ ਕਹਿ ਰਹੇ ਹਨ। ਇਨ੍ਹਾਂ ਨੇ ਹੀ ਮੈਨੂੰ ਬਣਾਇਆ ਹੈ। ਇਹ ਸਾਰੀਆਂ ਵੀਡੀਓਜ਼ ਮੇਰਾ ਪਰਿਵਾਰ ਵੀ ਦੇਖਦਾ ਹੈ।’’

ਅੰਜਲੀ ਨੇ ਅੱਗੇ ਕਿਹਾ, ‘‘ਮੈਂ ਜਿਸ ਵੀਡੀਓ ’ਚ ਹੈ ਹੀ ਨਹੀਂ, ਫਿਰ ਉਸ ਨੂੰ ਕਿਉਂ ਫੈਲਾਇਆ ਜਾ ਰਿਹਾ ਹੈ। ਇਹ ਲੋਕ ਸਿਰਫ ਵਿਊਜ਼ ਪਾਉਣ ਲਈ ਇਹ ਸਭ ਲਿਖ ਰਹੇ ਹਨ ਕਿ ਇਹ ਮੇਰਾ ਐੱਮ. ਐੱਮ. ਐੱਸ. ਹੈ। ਮੇਰਾ ਵੀ ਪਰਿਵਾਰ ਹੈ। ਮੇਰੀ ਭੈਣ-ਭਰਾ ਵੀ ਸਭ ਦੇਖਦੇ ਹਨ। ਜੇਕਰ ਕਿਸੇ ਨੂੰ ਬਦਨਾਮ ਵੀ ਕਰਨਾ ਹੋਵੇ ਤਾਂ ਅਜਿਹਾ ਨਾ ਕਰੋ।’’

ਅੰਜਲੀ ਨੇ ਅੱਗੇ ਕਿਹਾ, ‘‘ਲੌਕਅੱਪ ਤੋਂ ਬਾਅਦ ਤੋਂ ਹੀ ਇਹ ਸਭ ਫੈਲ ਰਿਹਾ ਹੈ। ਮੇਰੇ ਮਾਤਾ-ਪਿਤਾ ਨੇ ਇਸ ਦੇ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇਸ ਬਾਰੇ ਮੈਨੂੰ ਉਨ੍ਹਾਂ ਨੇ ਪੁੱਛਿਆ ਤਕ ਨਹੀਂ ਪਰ ਫਿਰ ਇਹ ਸਭ ਸ਼ੁਰੂ ਹੋ ਗਿਆ। ਮੈਂ ਕੀ ਵਿਗਾੜਿਆ ਹੈ ਤੁਹਾਡਾ। ਲੋਕ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਪਹਿਲਾਂ ਸੋਚਦੇ ਨਹੀਂ ਹਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News