ਬੇਟੇ ਦੇ ਜਨਮ ਤੋਂ ਬਾਅਦ ਅਨੀਤਾ ਹਸਨੰਦਾਨੀ ਨੇ ਲਿਆ ਅਦਾਕਾਰੀ ਛੱਡਣ ਦਾ ਫ਼ੈਸਲਾ, ਪ੍ਰਸ਼ੰਸਕਾਂ ਨੂੰ ਦਿੱਤਾ ਝਟਕਾ

Saturday, Jun 12, 2021 - 02:47 PM (IST)

ਬੇਟੇ ਦੇ ਜਨਮ ਤੋਂ ਬਾਅਦ ਅਨੀਤਾ ਹਸਨੰਦਾਨੀ ਨੇ ਲਿਆ ਅਦਾਕਾਰੀ ਛੱਡਣ ਦਾ ਫ਼ੈਸਲਾ, ਪ੍ਰਸ਼ੰਸਕਾਂ ਨੂੰ ਦਿੱਤਾ ਝਟਕਾ

ਮੁੰਬਈ (ਬਿਊਰੋ)– ਆਪਣੀ ਅਦਾਕਾਰੀ ਨਾਲ ਸ਼ੋਅ ’ਚ ਜਾਨ ਪਾਉਣ ਵਾਲੀ ਅਦਾਕਾਰਾ ਅਨੀਤਾ ਹਸਨੰਦਾਨੀ ਹੁਣ ਤੁਹਾਨੂੰ ਆਪਣੇ ਹੁਨਰ ਦਾ ਜਲਵਾ ਦਿਖਾਉਂਦੀ ਹੋਈ ਨਹੀਂ ਮਿਲੇਗੀ। ਅਦਾਕਾਰਾ ਨੇ ਖ਼ੁਦ ਨੂੰ ਅਦਾਕਾਰੀ ਦੀ ਦੁਨੀਆ ਤੋਂ ਦੂਰ ਲਿਜਾਣ ਦਾ ਫ਼ੈਸਲਾ ਕੀਤਾ ਹੈ ਤੇ ਹੁਣ ਉਹ ਪੂਰੀ ਤਰ੍ਹਾਂ ਨਾਲ ਆਪਣਾ ਪਰਿਵਾਰ ਸੰਭਾਲਣਾ ਚਾਹੁੰਦੀ ਹੈ।

‘ਨਾਗਿਨ’, ‘ਯੇ ਹੈਂ ਮੋਹੱਬਤੇਂ’ ਸੀਰੀਅਲ ਦੀ ਮਸ਼ਹੂਰ ਅਦਾਕਾਰ ਅਨੀਤਾ ਹਾਲ ਹੀ ’ਚ ਮਾਂ ਬਣੀ ਹੈ ਤੇ ਅਦਾਕਾਰਾ ਇਸ ਦੌਰਾਨ ਸੋਸ਼ਲ ਮੀਡੀਆ ’ਤੇ ਰੱਜ ਕੇ ਸਰਗਰਮ ਰਹਿੰਦੀ ਹੈ ਤੇ ਆਪਣੇ ਬੇਟੇ ਤੇ ਪਤੀ ਨਾਲ ਰੱਜ ਕੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਪਿਤਾ ਨੂੰ ਲੈ ਕੇ ਕਰੀਨਾ ਕਪੂਰ ਦਾ ਵੱਡਾ ਖ਼ੁਲਾਸਾ, ਕਿਹਾ– ‘ਬਚਪਨ ’ਚ ਨਹੀਂ ਮਿਲਿਆ ਪਿਤਾ ਦਾ ਸਾਥ’

ਦੱਸਣਯੋਗ ਹੈ ਕਿ ਅਨੀਤਾ ਨੇ ਕਈ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ ਪਰ ਹੁਣ ਅਦਾਕਾਰਾ ਨੇ ਖ਼ੁਦ ਨੂੰ ਛੋਟੇ ਤੇ ਵੱਡੇ ਪਰਦੇ ਦੋਵਾਂ ਤੋਂ ਦੂਰ ਕਰਨ ਦਾ ਫ਼ੈਸਲਾ ਕਰ ਲਿਆ ਹੈ।

ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕੀ ਅਦਾਕਾਰਾ ਅਨੀਤਾ ਨੇ ਆਪਣੇ ਕਰੀਅਰ ਦਾ ਵੱਡਾ ਫ਼ੈਸਲਾ ਲਿਆ ਹੈ। ਅਨੀਤਾ ਨੇ ਹਾਲ ਹੀ ’ਚ ਇਕ ਇੰਟਰਵਿਊ ’ਚ ਕਿਹਾ ਕਿ ਪਿਛਲੇ ਇਕ ਸਾਲ ਤੋਂ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ, ਅਜਿਹੇ ’ਚ ਉਹ ਇਸ ਦੌਰਾਨ ਅਦਾਕਾਰੀ ਤੋਂ ਦੂਰ ਰਹਿਣਾ ਚਾਹੁੰਦੀ ਹੈ।

ਅਨੀਤਾ ਨੇ ਕਿਹਾ, ‘ਮੈਂ ਪਹਿਲਾਂ ਹੀ ਫ਼ੈਸਲਾ ਲਿਆ ਸੀ ਕਿ ਜਦੋਂ ਵੀ ਮੇਰਾ ਬੇਬੀ ਹੋਵੇਗਾ ਤਾਂ ਮੈਂ ਇੰਡਸਟਰੀ ਛੱਡ ਦੇਵਾਂਗੀ। ਮੈਂ ਹਮੇਸ਼ਾ ਤੋਂ ਇਕ ਮਾਂ ਬਣਨ ’ਤੇ ਧਿਆਨ ਦੇਣਾ ਚਾਹੁੰਦੀ ਸੀ ਤਾਂ ਇਹ ਮਹਾਮਾਰੀ ਨੂੰ ਲੈ ਕੇ ਨਹੀਂ ਹੈ। ਮੈਂ ਬੇਟੇ ਦੇ ਜਨਮ ਤੋਂ ਬਾਅਦ ਇੰਡਸਟਰੀ ਛੱਡ ਦਿੱਤੀ, ਫਿਰ ਭਾਵੇਂ ਮਹਾਮਾਰੀ ਹੁੰਦੀ ਜਾਂ ਨਹੀਂ। ਮੈਂ ਆਪਣੇ ਬੱਚੇ ਨਾਲ ਘਰ ’ਚ ਰਹਿਣਾ ਚਾਹੁੰਦੀ ਹਾਂ। ਸੱਚ ਕਹਾਂ ਤਾਂ ਇਸ ਸਮੇਂ ਕੰਮ ਮੇਰੇ ਦਿਮਾਗ ’ਚ ਸਭ ਤੋਂ ਅਖੀਰ ’ਚ ਆਉਂਦਾ ਹੈ। ਮੈਂ ਨਹੀਂ ਜਾਣਦੀ ਕਿ ਮੈਂ ਕਦੋਂ ਵਾਪਸੀ ਕਰਾਂਗੀ।’

ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਦਾ ‘ਕੇ. ਆਰ. ਕੇ. ਕੁੱਤਾ’ ਗੀਤ ਦੇਖ ਭੜਕਿਆਂ ਕੇ. ਆਰ. ਕੇ., ਦੇਖੋ ਕੀ ਲਿਖਿਆ

ਦੱਸਣਯੋਗ ਹੈ ਕਿ ਅਨੀਤਾ ਤੇ ਰੋਹਿਤ ਰੈੱਡੀ ਸਾਲ 2013 ’ਚ ਵਿਆਹ ਦੇ ਬੰਧਨ ’ਚ ਬੱਝੇ ਸਨ। ਦੋਵੇਂ ਫਰਵਰੀ ’ਚ ਮਾਤਾ-ਪਿਤਾ ਬਣੇ ਹਨ। ਅਨੀਤਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਅਨੀਤਾ ਆਪਣੇ ਬੇਟੇ ਆਰਵ ਨਾਲ ਸੋਸ਼ਲ ਮੀਡੀਆ ’ਤੇ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News