ਅਨਿਤਾ ਹਸਨੰਦਾਨੀ ਦੇ ਘਰ ਵੀ ਗੂੰਜਣ ਵਾਲੀਆਂ ਨੇ ਕਿਲਕਾਰੀਆਂ, ਵੀਡੀਓ ''ਚ ਫਲਾਂਟ ਕੀਤਾ ''ਬੇਬੀ ਬੰਪ''

10/11/2020 3:40:26 PM

ਨਵੀਂ ਦਿੱਲੀ (ਬਿਊਰੋ) : ਹਾਲ ਹੀ 'ਚ ਕਈ ਅਦਾਕਾਰਾਂ ਨੇ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਕੰਫਰਮ ਕੀਤੀ ਹੈ ਅਤੇ ਹੁਣ ਇਸ 'ਚ ਇਹ ਨਵਾਂ ਨਾਮ ਜੁੜ ਗਿਆ ਹੈ। ਜੀ ਹਾਂ, ਟੀ. ਵੀ. ਅਦਾਕਾਰਾ ਅਨਿਤਾ ਹਸਨੰਦਾਨੀ ਦੇ ਘਰ ਵੀ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਦਿੱਤੀ ਹੈ। ਅਦਾਕਾਰਾ ਨੇ ਆਪਣੇ ਪਤੀ ਰੋਹਿਤ ਰੈਡੀ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਨਾ ਸਿਰਫ਼ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਸਗੋਂ ਉਸ ਨੇ ਆਪਣੇ ਪਤੀ ਨਾਲ ਆਪਣੀ ਜਰਨੀ ਵੀ ਦਿਖਾਈ ਹੈ।

 
 
 
 
 
 
 
 
 
 
 
 
 
 

❤️+❤️=❤️❤️❤️ Love you @rohitreddygoa #gettingreadyforreddy

A post shared by Anita H Reddy (@anitahassanandani) on Oct 10, 2020 at 5:24am PDT

ਇਸ ਵੀਡੀਓ 'ਚ ਰੋਹਿਤ, ਅਨਿਤਾ ਦੇ ਬੇਬੀ ਬੰਪ 'ਤੇ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਦੋਵੇਂ ਕਾਫ਼ੀ ਖੁਸ਼ ਲੱਗ ਰਹੇ ਹਨ। ਉਨ੍ਹਾਂ ਦੀ ਸਾਂਝੀ ਕੀਤੀ ਵੀਡੀਓ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਪ੍ਰਸ਼ੰਸਕਾਂ ਤੋਂ ਲੈ ਕੇ ਫ਼ਿਲਮ ਇੰਡਸਟਰੀ ਦੇ ਲੋਕ ਵੀ ਅਦਾਕਾਰਾ ਨੂੰ ਵਧਾਈਆਂ ਦੇ ਰਹੇ ਹਨ। ਅਨਿਤਾ ਦੀ ਪੋਸਟ 'ਤੇ ਯੂਵਿਕਾ ਚੌਧਰੀ, ਕਿਸ਼ਵਰ ਮਾਰਚੈਂਟ, ਤੁਸ਼ਾਰ ਕਪੂਰ ਨੇ ਵੀ ਕੁਮੈਂਟ ਕੀਤੇ ਹਨ। ਉਥੇ ਹੀ ਅਨੀਤਾ ਹਸਨੰਦਾਨੀ ਨੇ ਵੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ, 'Getting ready for reddy' ਨਾਲ ਹੀ ਉਨ੍ਹਾਂ ਨੇ ਹਾਰਟ ਇਮੋਜ਼ੀ ਨਾਲ ਸਾਂਝਾ ਕੀਤਾ ਹੈ।

 
 
 
 
 
 
 
 
 
 
 
 
 
 

The journey to becoming parents will always be a special one for us. As parents-to-be, we want nothing but the best for our baby. The preparation for the arrival of the baby has gladly been the centre of our attention. We spent days researching about what to use during this time and we decided to use @themomsco's natural, certified toxin-free products during our pregnancy. In this video, I am answering all the questions about the beginning of our most memorable journey and more. Watch to find out. #themomsco #themomscoformoms #natureintoxinsout @themomsco @rohitreddygoa

A post shared by Anita H Reddy (@anitahassanandani) on Oct 10, 2020 at 10:28pm PDT

ਦੱਸ ਦੇਈਏ ਕਿ ਅਨਿਤਾ ਅਤੇ ਰੋਹਿਤ ਨੇ ਸਾਲ 2013 'ਚ ਵਿਆਹ ਕਰਵਾਇਆ ਸੀ ਅਤੇ ਦੋਵੇਂ 'ਨਚ ਬੱਲੀਏ' ਦੇ ਸੀਜ਼ਨ-9 'ਚ ਵੀ ਨਜ਼ਰ ਆਏ ਸੀ। ਅਨੀਤਾ ਕਈ ਫ਼ਿਲਮਾਂ ਅਤੇ ਟੀ. ਵੀ. ਸੀਰੀਅਲਜ਼ 'ਚ ਨਜ਼ਰ ਆ ਚੁੱਕੀ ਹੈ ਅਤੇ ਉਨ੍ਹਾਂ ਨੇ 'ਯੇ ਹੈ ਮੁਹੱਬਤੇ' ਤੇ 'ਨਾਗਿਨ' 'ਚ ਆਪਣੀ ਖ਼ਾਸ ਪਛਾਣ ਬਣਾਈ ਹੈ।

 
 
 
 
 
 
 
 
 
 
 
 
 
 

Tune in this Saturday at 4:00 PM on Triller to find out what’s cooking in the Reddy household ;) ;) Download #Triller and follow me on my triller id: @anitahassanandani to be the first in the world to know!! @triller @triller_india #gettingreadyforreddy @rohitreddygoa @raj.incognito

A post shared by Anita H Reddy (@anitahassanandani) on Oct 9, 2020 at 10:24am PDT


sunita

Content Editor sunita