'ਐਨੀਮਲ' 'ਚ ਰਣਬੀਰ ਕਪੂਰ ਨਾਲ ਇੰਟੀਮੇਟ ਹੋਣ ਵਾਲੀ ਕੌਣ ਹੈ ਤ੍ਰਿਪਤੀ ਡਿਮਰੀ ? ਸੀਨ ਦੇ ਕੇ ਉਡਾਏ ਸਭ ਦੇ ਹੋਸ਼

Tuesday, Dec 05, 2023 - 02:27 PM (IST)

'ਐਨੀਮਲ' 'ਚ ਰਣਬੀਰ ਕਪੂਰ ਨਾਲ ਇੰਟੀਮੇਟ ਹੋਣ ਵਾਲੀ ਕੌਣ ਹੈ ਤ੍ਰਿਪਤੀ ਡਿਮਰੀ ? ਸੀਨ ਦੇ ਕੇ ਉਡਾਏ ਸਭ ਦੇ ਹੋਸ਼

ਐਂਟਰਟੇਨਮੈਂਟ ਡੈਸਕ – ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦੇ ਚਲਦਿਆਂ ਫ਼ਿਲਮ ਕਮਾਈ ਦਾ ਤੂਫ਼ਾਨ ਲਿਆ ਰਹੀ ਹੈ। ਸੰਦੀਪ ਰੈਡੀ ਵਾਂਗਾ ਦੀ ਫ਼ਿਲਮ 'ਐਨੀਮਲ' ਦੇ ਸ਼ੋਅ ਹਾਊਸਫੁੱਲ ਹੋ ਰਹੇ ਹਨ। ਰਣਬੀਰ ਕਪੂਰ ਨੇ 'ਐਨੀਮਲ' ਨੂੰ ਲੈ ਕੇ ਸਭ ਤੋਂ ਜ਼ਿਆਦਾ ਸੁਰਖੀਆਂ ਬਟੋਰੀਆਂ ਪਰ ਉਸ ਤੋਂ ਵੀ ਜ਼ਿਆਦਾ ਲਾਈਮਲਾਈਟ ਇਕ ਹੋਰ ਸਟਾਰ ਬਟੋਰ ਰਿਹਾ ਹੈ। 'ਐਨੀਮਲ' 'ਚ ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਨਾਲ ਤ੍ਰਿਪਤੀ ਡਿਮਰੀ ਵੀ ਹੈ। ਜੀ ਹਾਂ, ਫ਼ਿਲਮ 'ਚ ਰਸ਼ਮਿਕਾ ਤੇ ਤ੍ਰਿਪਤੀ, ਰਣਬੀਰ ਦੀ ਪ੍ਰੇਮਿਕਾ ਦੇ ਰੂਪ 'ਚ ਨਜ਼ਰ ਆਈਆਂ।

PunjabKesari

ਇੰਟੀਮੇਟ ਸੀਨ ਨੂੰ ਲੈ ਕੇ ਹੋਇਆ ਹੰਗਾਮਾ
'ਐਨੀਮਲ' ਦੀ ਰਿਲੀਜ਼ਿੰਗ ਤੋਂ ਪਹਿਲਾਂ ਤ੍ਰਿਪਤੀ ਡਿਮਰੀ ਦਾ ਨਾਂ ਕਿਤੇ ਵੀ ਨਹੀਂ ਸੁਣਿਆ ਗਿਆ ਸੀ ਪਰ ਰਿਲੀਜ਼ਿੰਗ ਮਗਰੋਂ ਇਹ ਅਦਾਕਾਰਾ ਲਗਾਤਾਰ ਸੁਰਖੀਆਂ 'ਚ ਛਾਈ ਹੋਈ ਹੈ। ਇਸ ਫ਼ਿਲਮ 'ਚ ਉਸ ਨੇ ਰਣਬੀਰ ਕਪੂਰ ਨਾਲ ਇੰਟੀਮੇਟ ਸੀਨ ਦੇ ਕੇ ਪਰਦੇ 'ਤੇ ਅੱਗ ਲਗਾ ਦਿੱਤੀ। ਤ੍ਰਿਪਤੀ ਡਿਮਰੀ ਨੇ 'ਐਨੀਮਲ' 'ਚ ਜ਼ੋਇਆ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ 'ਚ ਉਹ ਰਣਵਿਜੇ ਸਿੰਘ (ਰਣਬੀਰ ਕਪੂਰ) ਨੂੰ ਖ਼ਤਮ ਕਰਨ ਲਈ ਖਲਨਾਇਕ ਅਬਰਾਰ ਹੱਕ (ਬੌਬੀ ਦਿਓਲ) ਵੱਲੋਂ ਜਾਂਦੀ ਹੈ ਪਰ ਇਸ ਲੜਾਈ 'ਚ ਜ਼ੋਇਆ ਆਪਣਾ ਦਿਲ ਰਣਵਿਜੇ 'ਤੇ ਹਾਰ ਬੈਠਦੀ ਹੈ।

PunjabKesari

ਰਾਤੋ-ਰਾਤ ਬਣੀ ਸਟਾਰ
'ਐਨੀਮਲ' 'ਚ ਰਣਬੀਰ ਕਪੂਰ ਤੇ ਤ੍ਰਿਪਤੀ ਡਿਮਰੀ ਵਿਚਾਲੇ ਜ਼ਬਰਦਸਤ ਕੈਮਿਸਟਰੀ ਹੈ। ਦੋਵਾਂ ਦੀ ਜੋੜੀ ਪਰਦੇ 'ਤੇ ਆਪਣਾ ਪੂਰਾ ਜੌਹਰ ਦਿਖਾਉਂਦੀ ਹੈ ਤੇ ਇਹੀ ਕਾਰਨ ਹੈ ਕਿ ਸਾਲਾਂ ਤੋਂ ਇੰਡਸਟਰੀ 'ਚ ਸੰਘਰਸ਼ ਕਰ ਰਹੀ ਤ੍ਰਿਪਤੀ ਡਿਮਰੀ ਨੂੰ ਇਕ ਫ਼ਿਲਮ ਰਾਹੀਂ ਰਾਤੋ-ਰਾਤ ਸਟਾਰ ਬਣਾ ਦਿੱਤਾ ਹੈ।

PunjabKesari

ਕੌਣ ਹੈ ਤ੍ਰਿਪਤੀ ਡਿਮਰੀ ?
23 ਫਰਵਰੀ 1994 ਨੂੰ ਜਨਮੀ ਤ੍ਰਿਪਤੀ ਡਿਮਰੀ ਉੱਤਰਾਖੰਡ ਦੀ ਰਹਿਣ ਵਾਲੀ ਹੈ। ਅਦਾਕਾਰਾ ਲੰਬੇ ਸਮੇਂ ਤੋਂ ਬਾਲੀਵੁੱਡ ਨਾਲ ਜੁੜੀ ਹੋਈ ਹੈ। ਤ੍ਰਿਪਤੀ ਅਕਸਰ ਸਟਾਰ ਕਿਡਜ਼ ਨਾਲ ਪਾਰਟੀ ਕਰਦੀ ਨਜ਼ਰ ਆਉਂਦੀ ਹੈ।

PunjabKesari

ਬਾਲੀਵੁੱਡ 'ਚ ਡੈਬਿਊ
ਤ੍ਰਿਪਤੀ ਡਿਮਰੀ ਦੇ ਬਾਲੀਵੁੱਡ ਡੈਬਿਊ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਪੋਸਟਰ ਬੁਆਏਜ਼' (2017) ਨਾਲ ਕੀਤੀ ਸੀ। 'ਐਨੀਮਲ' 'ਚ ਉਸ ਨਾਲ ਬੌਬੀ ਦਿਓਲ ਸਨ। ਇਸ ਦੀ ਅਦਾਕਾਰਾ ਨੇ ਲੋਕਾਂ ਦਾ ਧਿਆਨ ਖਿੱਚਿਆ ਜਦੋਂ ਉਹ ਨੈੱਟਫਲਿਕਸ ਫ਼ਿਲਮ 'ਬੁਲਬੁਲ' 'ਚ ਨਜ਼ਰ ਆਈ। ਇਸ ਤੋਂ ਇਲਾਵਾ ਤ੍ਰਿਪਤੀ ਹਾਲ ਹੀ 'ਚ ਫ਼ਿਲਮ 'ਕਲਾ' ਲਈ ਲਾਈਮਲਾਈਟ 'ਚ ਆਈ ਸੀ।

PunjabKesari


author

sunita

Content Editor

Related News