'ਐਨੀਮਲ' ਦੀ ਬੰਪਰ ਓਪਨਿੰਗ ਵਿਚਾਲੇ ਰਣਬੀਰ ਕਪੂਰ ਨੂੰ ਵੱਡਾ ਝਟਕਾ
Saturday, Dec 02, 2023 - 12:00 PM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫ਼ਿਲਮ ‘ਐਨੀਮਲ’ ਦੀ ਉਡੀਕ ਖ਼ਤਮ ਹੋ ਗਈ ਹੈ ਕਿਉਂਕਿ ਇਹ ਫ਼ਿਲਮ ਬੀਤੇ ਦਿਨੀਂ ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਇਸ ਫ਼ਿਲਮ ਨਾਲ ਰਣਬੀਰ ਕਪੂਰ ਪਹਿਲੀ ਵਾਰ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ’ਚ ਅਨਿਲ ਕਪੂਰ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਵੀ ਅਹਿਮ ਭੂਮਿਕਾਵਾਂ ’ਚ ਹਨ। ਇਸ ਫ਼ਿਲਮ ਨੂੰ ਪਹਿਲੇ ਦਿਨ ਹੀ ਦਰਸ਼ਕਾਂ ਦਾ ਸ਼ਾਨਦਾਰ ਹੁੰਗਾਰਾ ਮਿਲਿਆ। ਇਸੇ ਵਿਚਕਾਰ ਮੇਕਰਸ ਨੂੰ ਵੀ ਵੱਡਾ ਝਟਕਾ ਲੱਗਾ ਹੈ।
ਆਨਲਾਈਨ ਹੋਈ ਲੀਕ
ਦਰਅਸਲ, ਮੀਡੀਆ ਰਿਪੋਰਟਾਂ ਅਨੁਸਾਰ, ਰਣਬੀਰ ਕਪੂਰ ਸਟਾਰਰ ਫ਼ਿਲਮ 'ਐਨੀਮਲ' ਰਿਲੀਜ਼ਿੰਗ ਦੇ ਕੁਝ ਘੰਟਿਆਂ ਮਗਰੋਂ ਹੀ ਫੁੱਲ ਐੱਚ. ਡੀ. ਪ੍ਰਿੰਟ 'ਚ ਆਨਲਾਈਨ ਲੀਕ ਹੋ ਗਈ। ਅਜਿਹੇ 'ਚ ਇਸ ਦੀ ਕਮਾਈ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਫ਼ਿਲਮ ਟੈਲੀਗ੍ਰਾਮ, ਤਾਮਿਲਰੌਕਰਸ, ਮੂਵੀਰੂਲਜ਼, ਤਾਮਿਲਐਮਵੀ, ਫਿਲਮੀਜ਼ਿਲਾ, ਇਬੋਮਾ ਵਰਗੀਆਂ ਟੋਰੈਂਟ ਵੈੱਬਸਾਈਟਾਂ 'ਤੇ ਮੁਫਤ ਡਾਊਨਲੋਡ ਲਈ ਉਪਲਬਧ ਹੈ। ਮਨੋਰੰਜਨ ਪੋਰਟਲ ਦਾ ਦਾਅਵਾ ਹੈ ਕਿ ਫ਼ਿਲਮ ਨੂੰ ਰੈਗੂਲਰ ਫਾਰਵਰਡ ਵਾਂਗ WhatsApp 'ਤੇ ਵੀ ਸਾਂਝਾ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਆਲੀਆ ਨੇ ਕੀਤਾ ਰਣਬੀਰ ਦੀ 'ਐਨੀਮਲ' ਦਾ ਪਹਿਲਾ ਰਿਵਿਊ, ਚਰਚਾ 'ਚ ਹੈ ਦਿੱਤੀ ਪ੍ਰਤੀਕਿਰਿਆ
ਗੀਤਾਂ, ਟਰੇਲਰ ਤੇ ਟੀਜ਼ਰ ਨੂੰ ਮਿਲਿਆ ਭਰਵਾਂ ਹੁੰਗਾਰਾ
ਦੱਸ ਦਈਏ ਕਿ ਫ਼ਿਲਮ ਦੇ ਟਰੇਲਰ, ਟੀਜ਼ਰ ਤੋਂ ਲੈ ਕੇ ਇਸ ਦੇ ਗਾਣਿਆਂ ਤੱਕ ਨੂੰ ਵੀ ਖੂਬ ਪਿਆਰ ਮਿਲਿਆ। ਜਦੋਂ ਤੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਫੈਨਜ਼ ਆਖ ਰਹੇ ਹਨ ਕਿ ਇਹ ਫ਼ਿਲਮ ਇੱਕ ਤਬਾਹੀ ਹੈ। ਨਿਰਦੇਸ਼ਕ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਹੁਣ ਤੱਕ ਦੀ ਸਭ ਤੋਂ ਹਿੰਸਕ ਫ਼ਿਲਮ ਹੋਣ ਵਾਲੀ ਹੈ। ਫ਼ਿਲਮ 'ਚ ਬਾਪ-ਬੇਟੇ ਦਾ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਕਾਫੀ ਵੱਖਰਾ ਤੇ ਗੂੜ੍ਹਾ ਹੁੰਦਾ ਹੈ। ਇੰਨਾ ਗੂੜ੍ਹਾ ਕਿ ਰਣਬੀਰ ਆਪਣੇ ਪਿਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਬਦਲੇ ਦੀ ਅੱਗ ’ਚ ਉਹ ਅਜਿਹੀ ਖੂਨੀ ਖੇਡ ’ਚ ਉਤਰਦੇ ਹਨ, ਜਿੱਥੇ ਹਰ ਪਾਸੇ ਸਿਰਫ ਤੇ ਸਿਰਫ ਮਾਰ-ਧਾੜ ਅਤੇ ਡਰ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - 'ਖੂੰਖਾਰ' ਬਣ ਰਣਬੀਰ ਕਪੂਰ ਤੋੜੇਗਾ ਸਲਮਾਨ-ਸ਼ਾਹਰੁਖ ਦੇ ਰਿਕਾਰਡ? ਰੌਂਗਟੇ ਖੜ੍ਹੇ ਕਰਦੀ ਹੈ 'ਐਨੀਮਲ' ਦੀ ਕਹਾਣੀ
ਬਦਲੇ ਦੀ ਅੱਗ ’ਚ ਰਣਬੀਰ ਉਤਰਦਾ ਹੈ ਖੂਨੀ ਖੇਡ ’ਚ
'ਐਨੀਮਲ' ਇੱਕ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜਿਸ 'ਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ 'ਚ ਹਨ। ਇਸ ਫ਼ਿਲਮ ਨਾਲ ਰਣਬੀਰ ਕਪੂਰ ਪਹਿਲੀ ਵਾਰ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆ ਰਹੇ ਹਨ। ਫ਼ਿਲਮ 'ਚ ਬਾਪ-ਬੇਟੇ ਦਾ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਕਾਫੀ ਵੱਖਰਾ ਤੇ ਗੂੜ੍ਹਾ ਹੁੰਦਾ ਹੈ। ਇੰਨਾ ਗੂੜ੍ਹਾ ਕਿ ਰਣਬੀਰ ਆਪਣੇ ਪਿਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਬਦਲੇ ਦੀ ਅੱਗ ’ਚ ਉਹ ਅਜਿਹੀ ਖੂਨੀ ਖੇਡ ’ਚ ਉਤਰਦੇ ਹਨ, ਜਿੱਥੇ ਹਰ ਪਾਸੇ ਸਿਰਫ ਤੇ ਸਿਰਫ ਮਾਰ-ਧਾੜ ਅਤੇ ਡਰ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।