ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਕਰੇਗੀ ‘ਐਨੀਮਲ’, ਜਾਣੋ ਐਡਵਾਂਸ ਬੁਕਿੰਗ ਰਿਪੋਰਟ

Sunday, Nov 26, 2023 - 06:22 PM (IST)

ਮੁੰਬਈ (ਬਿਊਰੋ)– ਹਰ ਕੋਈ ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਫ਼ਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ ’ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਟਰੇਲਰ ਨੂੰ ਵਾਰ-ਵਾਰ ਦੇਖਿਆ ਹੈ, ਜਦਕਿ ਕਈਆਂ ਨੇ ਕਿਹਾ ਕਿ ਉਨ੍ਹਾਂ ਦੇ ਰੋਂਗਟੇ ਖੜ੍ਹੇ ਹੋ ਗਏ। ਟਰੇਲਰ ਦੀਆਂ ਛੋਟੀਆਂ-ਛੋਟੀਆਂ ਕਲਿੱਪਸ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਰਣਬੀਰ ਦੇ ਕਰੀਅਰ ਦੀ ਸਭ ਤੋਂ ਵਧ ਕਮਾਈ ਕਰਨ ਦੇ ਨਾਲ-ਨਾਲ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫ਼ਿਲਮ ਹੋਵੇਗੀ।

‘ਐਨੀਮਲ’ ਦੀ ਐਡਵਾਂਸ ਬੁਕਿੰਗ ਰਿਪੋਰਟ ਕਿਵੇਂ ਦੀ ਹੈ?
ਸੰਦੀਪ ਰੈੱਡੀ ਵਾਂਗਾ ਵਲੋਂ ਨਿਰਦੇਸ਼ਿਤ ‘ਐਨੀਮਲ’ ਇਕ ਪੈਨ ਇੰਡੀਆ ਫ਼ਿਲਮ ਹੈ ਤੇ ਹਿੰਦੀ ਦੇ ਨਾਲ-ਨਾਲ ਹੋਰ ਭਾਸ਼ਾਵਾਂ ’ਚ ਵੀ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ਦੀ ਐਡਵਾਂਸ ਬੁਕਿੰਗ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਾਬਕ ਕੁਲ 1 ਲੱਖ 11 ਹਜ਼ਾਰ 317 ਟਿਕਟਾਂ ਬੁੱਕ ਹੋ ਚੁੱਕੀਆਂ ਹਨ, ਜਿਸ ਨਾਲ 3.4 ਕਰੋੜ ਰੁਪਏ ਦੀ ਕਲੈਕਸ਼ਨ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ ਫ਼ਾਇਰਿੰਗ! ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ (ਵੀਡੀਓ)

ਹਿੰਦੀ ਟਿਕਟਾਂ– 3,06,12,366.32 ਰੁਪਏ ਦੀ ਕਲੈਕਸ਼ਨ
ਤੇਲਗੂ ਟਿਕਟਾਂ– 33,80,762 ਰੁਪਏ ਦੀ ਕਲੈਕਸ਼ਨ
ਤਾਮਿਲ ਟਿਕਟਾਂ– 13,510 ਰੁਪਏ ਦੀ ਕਲੈਕਸ਼ਨ

‘ਐਨੀਮਲ’ 1 ਦਸੰਬਰ ਨੂੰ ਰਿਲੀਜ਼ ਹੋਵੇਗੀ
ਜ਼ਿਕਰਯੋਗ ਹੈ ਕਿ ਫ਼ਿਲਮ ‘ਐਨੀਮਲ’ ’ਚ ਪਿਤਾ-ਪੁੱਤਰ ਦੇ ਰਿਸ਼ਤੇ ਨੂੰ ਬਹੁਤ ਹੀ ਵੱਖਰੇ ਤਰੀਕੇ ਨਾਲ ਦਿਖਾਇਆ ਗਿਆ ਹੈ। ਫ਼ਿਲਮ ’ਚ ਰਣਬੀਰ ਕਪੂਰ, ਅਨਿਲ ਕਪੂਰ, ਰਸ਼ਮਿਕਾ ਮੰਦਾਨਾ ਤੇ ਬੌਬੀ ਦਿਓਲ ਮੁੱਖ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ਸੰਦੀਪ ਰੈੱਡੀ ਵਾਂਗਾ ਵਲੋਂ ਨਿਰਦੇਸ਼ਿਤ ‘ਐਨੀਮਲ’ 1 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News