ਕੁਝ ਰਿਸ਼ਤੇ ਇਕ ਜਨਮ ਤੋਂ ਵੀ ਪਰੇ ਹੁੰਦੇ ਹਨ: ਅਨਿਲ ਕਪੂਰ ਨੇ ਜੈਕੀ ਸ਼ਰਾਫ ਲਈ ਲਿਖੀ ਭਾਵੁਕ ਪੋਸਟ

Sunday, Feb 01, 2026 - 11:18 AM (IST)

ਕੁਝ ਰਿਸ਼ਤੇ ਇਕ ਜਨਮ ਤੋਂ ਵੀ ਪਰੇ ਹੁੰਦੇ ਹਨ: ਅਨਿਲ ਕਪੂਰ ਨੇ ਜੈਕੀ ਸ਼ਰਾਫ ਲਈ ਲਿਖੀ ਭਾਵੁਕ ਪੋਸਟ

ਮੁੰਬਈ- ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨਿਲ ਕਪੂਰ ਨੇ ਆਪਣੇ ਸਭ ਤੋਂ ਪਿਆਰੇ ਦੋਸਤ ਅਤੇ ਸਹਿ-ਅਦਾਕਾਰ ਜੈਕੀ ਸ਼ਰਾਫ ਦੇ ਜਨਮਦਿਨ ’ਤੇ ਇਕ ਬਹੁਤ ਹੀ ਭਾਵੁਕ ਮੈਸੇਜ ਸਾਂਝਾ ਕੀਤਾ ਹੈ। ਐਤਵਾਰ ਨੂੰ ਜੈਕੀ ਸ਼ਰਾਫ ਦੇ ਜਨਮਦਿਨ ਮੌਕੇ ਅਨਿਲ ਕਪੂਰ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਪੁਰਾਣੀਆਂ ਯਾਦਾਂ ਦਾ ਇਕ ਫੋਟੋ ਕੋਲਾਜ ਸਾਂਝਾ ਕਰਦਿਆਂ ਲਿਖਿਆ ਕਿ ਉਹ ਹਰ ਜਨਮ ’ਚ ਆਪਣੇ ‘ਜੱਗੂ’ ਦਾਦਾ ਦੇ ਸ਼ੁਕਰਗੁਜ਼ਾਰ ਰਹਿਣਗੇ।

41 ਸਾਲ ਪੁਰਾਣੀ ਹੈ ਇਹ ਦੋਸਤੀ

ਅਨਿਲ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੀ ਦੋਸਤੀ ਦੀ ਨੀਂਹ 41 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ 'ਅੰਦਰ ਬਾਹਰ' (1984) ਦੇ ਸੈੱਟ 'ਤੇ ਰੱਖੀ ਗਈ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਸ਼ੁਰੂਆਤ ’ਚ ਉਨ੍ਹਾਂ ਦੇ ਵਿਚਕਾਰ ਇਕ ‘ਸਿਹਤਮੰਦ ਮੁਕਾਬਲਾ’ ਸੀ, ਜੋ ਸਮੇਂ ਦੇ ਨਾਲ ਇਕ ਅਟੁੱਟ ਪਿਆਰ ਅਤੇ ਸਤਿਕਾਰ ਵਿਚ ਬਦਲ ਗਿਆ। ਅਨਿਲ ਅਨੁਸਾਰ, ਕੁਝ ਰਿਸ਼ਤੇ ਇਕ ਜਨਮ ਤੋਂ ਵੀ ਪਰੇ ਹੁੰਦੇ ਹਨ।

ਪਰਦੇ ’ਤੇ ਸੁਪਰਹਿੱਟ ਰਹੀ ਹੈ ਇਹ ਜੋੜੀ

ਇਸ ਜੋੜੀ ਨੇ ਪਿਛਲੇ ਚਾਰ ਦਹਾਕਿਆਂ ’ਚ ਕਈ ਵੱਡੀਆਂ ਅਤੇ ਸੁਪਰਹਿੱਟ ਫਿਲਮਾਂ ’ਚ ਇਕੱਠੇ ਕੰਮ ਕੀਤਾ ਹੈ। ਇਨ੍ਹਾਂ ’ਚ ਪ੍ਰਮੁੱਖ ਤੌਰ 'ਤੇ 'ਰਾਮ ਲਖਨ', 'ਕਰਮਾ', 'ਪਰਿੰਦਾ', 'ਰੂਪ ਕੀ ਰਾਨੀ ਚੋਰੋਂ ਕਾ ਰਾਜਾ', '1942: ਏ ਲਵ ਸਟੋਰੀ', 'ਤ੍ਰਿਮੂਰਤੀ' ਅਤੇ 'ਸ਼ੂਟਆਊਟ ਐਟ ਵਡਾਲਾ' ਵਰਗੀਆਂ ਫਿਲਮਾਂ ਸ਼ਾਮਲ ਹਨ।

ਅਨਿਲ ਕਪੂਰ ਦੇ ਆਉਣ ਵਾਲੇ ਪ੍ਰੋਜੈਕਟ

ਪੇਸ਼ੇਵਰ ਪੱਧਰ ’ਤੇ ਅਨਿਲ ਕਪੂਰ ਜਲਦ ਹੀ ਸੁਰੇਸ਼ ਤ੍ਰਿਵੇਣੀ ਦੀ ਫਿਲਮ 'ਸੂਬੇਦਾਰ' ’ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ’ਚ ਉਹ ਅਰਜੁਨ ਸਿੰਘ ਨਾਮ ਦੇ ਇਕ ਸਾਬਕਾ ਸਿਪਾਹੀ ਦਾ ਕਿਰਦਾਰ ਨਿਭਾ ਰਹੇ ਹਨ, ਜੋ ਆਪਣੀ ਬੇਟੀ ਸ਼ਿਆਮਾ (ਜਿਸ ਦਾ ਕਿਰਦਾਰ ਰਾਧਿਕਾ ਮਦਾਨ ਨਿਭਾ ਰਹੀ ਹੈ) ਨਾਲ ਆਪਣੇ ਗੁੰਝਲਦਾਰ ਰਿਸ਼ਤੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ।


 


author

Sunaina

Content Editor

Related News