ਸ਼ੈਲੀ ਰੁੰਗਟਾ ਬਣ ਕੇ ‘ਦਿ ਨਾਈਟ ਮੈਨੇਜਰ-2’ ’ਚ ਅਨਿਲ ਕਪੂਰ ਨੇ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ

Saturday, Jul 01, 2023 - 12:31 PM (IST)

ਸ਼ੈਲੀ ਰੁੰਗਟਾ ਬਣ ਕੇ ‘ਦਿ ਨਾਈਟ ਮੈਨੇਜਰ-2’ ’ਚ ਅਨਿਲ ਕਪੂਰ ਨੇ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ

ਮੁੰਬਈ (ਬਿਊਰੋ) - ਥ੍ਰਿਲਰ ਡਰਾਮਾ ‘ਦਿ ਨਾਈਟ ਮੈਨੇਜਰ’ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਦੂਜੇ ਭਾਗ ਵਿਚ ਜੇਕਰ ਕਿਸੇ ਦੇ ਪ੍ਰਦਰਸ਼ਨ ਨੇ ਸਭ ਨੂੰ ਹੈਰਾਨ ਕੀਤਾ ਹੈ ਤਾਂ ਉਹ ਹੈ ਅਨਿਲ ਕਪੂਰ ਦਾ ਅਭਿਨੈ। ਇਸ ਦਿੱਗਜ ਅਦਾਕਾਰ ਨੇ ਸ਼ੈਲੀ ਰੁੰਗਟਾ ਦੇ ਕਿਰਦਾਰ ਵਿਚ ਇਕ ਵਾਰ ਫਿਰ ਸਾਡੇ ਦਿਲ ਅਤੇ ਦਿਮਾਗ਼ ’ਤੇ ਡੂੰਘੀ ਛਾਪ ਛੱਡੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕੀਤੀ ਰਿਕਾਰਡਤੋੜ ਕਮਾਈ, ਜਾਣੋ ਕਲੈਕਸ਼ਨ

ਅਨਿਲ ਕਪੂਰ ਨੇ ‘ਦਿ ਨਾਈਟ ਮੈਨੇਜਰ 2’ ’ਚ ਸਾਰਿਆਂ ਦੀਆਂ ਉਮੀਦਾਂ ਤੋਂ ਵੱਧ ਲੋਕਾਂ ਦਾ ਮਨੋਰੰਜਨ ਕਰਨ ਦੀ ਆਪਣੀ ਕਾਬਲੀਅਤ ਦਿਖਾਈ ਹੈ। ਇਕ ਕਾਰੋਬਾਰੀ ਟਾਈਕੂਨ ਦੇ ਮਨਮੋਹਕ ਚਿਹਰੇ ਤੋਂ ਇਕ ਖਤਰਨਾਕ ਵਿਰੋਧੀ ਵਿਚ ਬਦਲਣ ਦੀ ਉਸਦੀ ਯੋਗਤਾ ਅਸਾਧਾਰਣ ਤੋਂ ਘੱਟ ਨਹੀਂ ਹੈ। 

ਇਹ ਖ਼ਬਰ ਵੀ ਪੜ੍ਹੋ : ਜਾਣੋ ਦੋ ਦਿਨਾਂ ’ਚ ਕਾਰਤਿਕ-ਕਿਆਰਾ ਦੀ ‘ਸੱਤਿਆਪ੍ਰੇਮ ਕੀ ਕਥਾ’ ਫ਼ਿਲਮ ਨੇ ਕਿੰਨੀ ਕੀਤੀ ਕਮਾਈ

ਸ਼ੋਅ ਵਿਚ ਉਸ ਦੇ ਪ੍ਰਦਰਸ਼ਨ ਨੂੰ ਆਲੋਚਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਵੱਲੋਂ ਸਰਬਸੰਮਤੀ ਨਾਲ ਹੁਣ ਤੱਕ ਦਾ ਸਭ ਤੋਂ ਵਧੀਆ ਕੰਮ ਮੰਨਿਆ ਹੈ। ਅਭਿਨੇਤਾ ਦਾ ਸ਼ੈਲੀ ਰੁੰਗਟਾ ਦਾ ਕਿਰਦਾਰ ਸ਼ਾਨਦਾਰ ਹੈ, ਜੋ ਸੋਚੀ-ਸਮਝੀ ਚਾਲ ਅਤੇ ਭਿਆਨਕ ਮੁਸਕੁਰਾਹਟ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੰਦਾ ਹੈ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News