ਕੰਗਨਾ ਰਣੌਤ ਲਈ ਆਪਣੀ ਘਰਵਾਲੀ ਵੀ ਛੱਡ ਸਕਦੇ ਨੇ ਅਨਿਲ ਕਪੂਰ, ਖ਼ੁਦ ਕੀਤਾ ਸੀ ਖ਼ੁਲਾਸਾ

Tuesday, Dec 21, 2021 - 01:04 PM (IST)

ਕੰਗਨਾ ਰਣੌਤ ਲਈ ਆਪਣੀ ਘਰਵਾਲੀ ਵੀ ਛੱਡ ਸਕਦੇ ਨੇ ਅਨਿਲ ਕਪੂਰ, ਖ਼ੁਦ ਕੀਤਾ ਸੀ ਖ਼ੁਲਾਸਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਕੰਟਰੋਵਰਸੀ ਕੁਈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਸਮੇਂ-ਸਮੇਂ ’ਤੇ ਸੁਰਖ਼ੀਆਂ ’ਚ ਬਣੇ ਰਹਿਣ ਲਈ ਕੋਈ ਨਾ ਕੋਈ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ। ਹੁਣ ਇਕ ਵਾਰ ਮੁੜ ਕੰਗਨਾ ਸੁਰਖ਼ੀਆਂ ’ਚ ਬਣੀ ਹੋਈ ਹੈ ਪਰ ਇਸ ਵਾਰ ਵਜ੍ਹਾ ਕੁਝ ਹੋਰ ਹੈ। ਦਰਅਸਲ, ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਸਾਫ਼ ਕਹਿ ਦਿੱਤਾ ਕਿ ਉਹ ਕੰਗਨਾ ਦੇ ਪਿਆਰ ’ਚ ਗ੍ਰਿਫ਼ਤਾਰ ਹਨ ਤੇ ਕੰਗਨਾ ਲਈ ਉਹ ਆਪਣੀ ਪਤਨੀ ਨੂੰ ਵੀ ਛੱਡਣ ਲਈ ਤਿਆਰ ਹਨ।

ਇਹ ਖ਼ਬਰ ਵੀ ਪੜ੍ਹੋ : ਹੁਣ ਦਿਲਜੀਤ ਦੋਸਾਂਝ ਇਸ ਪਾਕਿਸਤਾਨੀ ਮੁਟਿਆਰ ਦੀ ਕਰਨਗੇ ਇੱਛਾ ਪੂਰੀ, ਪੜ੍ਹੋ ਪੂਰੀ ਖ਼ਬਰ

ਇਹ ਜਾਣ ਕੇ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ ਪਰ ਇਹ ਅਨਿਲ ਕਪੂਰ ਦਾ ਗੰਭੀਰਤਾ ਨਾਲ ਦਿੱਤਾ ਗਿਆ ਬਿਆਨ ਨਹੀਂ ਹੈ। ਦਰਅਸਲ, ਅਨਿਲ ਨੇ ਬਾਲੀਵੁੱੱਡ ਅਦਾਕਾਰ ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਨੂੰ ਦਿੱਤੇ ਇਕ ਇੰਟਰਵਿਊ ’ਚ ਇਹ ਕਿਹਾ ਹੈ। ਜਦੋਂ ਟਾਕ ਸ਼ੋਅ ’ਚ ਅਰਬਾਜ਼ ਨੇ ਅਨਿਲ ਨੂੰ ਪੁੱਛਿਆ ਕਿ ਜੇ ਉਨ੍ਹਾਂ ਨੂੰ ਮੌਕਾ ਮਿਲੇ ਕਿ ਉਨ੍ਹਾਂ ਨੂੰ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਉਹ ਕੌਣ ਹੋਵੇਗੀ।

ਇਸ ਦੇ ਨਾਲ ਅਰਬਾਜ਼ ਨੇ ਅਨਿਲ ਨੂੰ ਇਹ ਵੀ ਪੁੱਛਿਆ ਕਿ ਕੀ ਉਸ ਲੜਕੀ ਲਈ ਉਹ ਆਪਣੀ ਨੂੰ ਛੱਡ ਦੇਣਗੇ? ਇਸ ਦੇ ਜਵਾਬ ’ਚ ਅਨਿਲ ਨੇ ਹੱਸਦਿਆਂ ਕਿਹਾ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ’ਤੇ ਉਹ ਜਾਨ ਛਿੜਕਦੇ ਹਨ ਤੇ ਕੰਗਨਾ ਲਈ ਉਹ ਆਪਣੀ ਪਤਨੀ ਨੂੰ ਵੀ ਛੱਡ ਸਕਦੇ ਹਨ।

ਇਸ ਤੋਂ ਇਲਾਵਾ ਅਰਬਾਜ਼ ਨੇ ਅਨਿਲ ਨੂੰ ਇਹ ਵੀ ਪੁੱਛਿਆ ਕਿ ਆਖ਼ਿਰ ਅਨਿਲ ਦੀ ਜਵਾਨੀ ਦਾ ਕੀ ਰਾਜ਼ ਹੈ? ਇਸ ਦੇ ਜਵਾਬ ’ਚ ਅਨਿਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੇ ’ਤੇ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ। ਮੈਂ ਜ਼ਿੰਦਗੀ ਦੇ ਹਰ ਪਲ ਨੂੰ ਖੁੱੱਲ੍ਹ ਕੇ ਇੰਜੁਆਏ ਕਰਦਾ ਹਾਂ, ਭਾਵ ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮਾਣਦਾ ਹਾਂ। ਇਸ ਦੇ ਨਾਲ ਹੀ ਅਨਿਲ ਨੇ ਕਿਹਾ ਕਿ ਪ੍ਰਮਾਤਮਾ ਨੇ ਸਾਨੂੰ ਸਿਰਫ਼ ਇਕ ਜ਼ਿੰਦਗੀ ਦਿੱਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਦਾ ਆਨੰਦ ਮਾਨਣਾ ਚਾਹੀਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News