ਜਰਮਨੀ 'ਚ ਇਸ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ ਅਨਿਲ ਕਪੂਰ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

Saturday, Nov 27, 2021 - 10:56 AM (IST)

ਜਰਮਨੀ 'ਚ ਇਸ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ ਅਨਿਲ ਕਪੂਰ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਮੁੰਬਈ : ਮਸ਼ਹੂਰ ਫਿਲਮ ਅਦਾਕਾਰ ਅਨਿਲ ਕਪੂਰ ਇਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਦੀ ਫਿਟਨੈੱਸ ਨਵੇਂ-ਨਵੇਂ ਅਭਿਨੇਤਾਵਾਂ 'ਤੇ ਵੀ ਭਾਰੀ ਪੈ ਸਕਦੀ ਹੈ। ਧੀ-ਜਵਾਈ ਵਾਲੇ ਇਹ ਸਦਾਬਹਾਰ ਹੀਰੋ ਆਪਣੀ ਫਿਟਨੈੱਸ ਅਤੇ ਸਿਹਤ ਨੂੰ ਲੈ ਕੇ ਬਹੁਤ ਸਾਵਧਾਨ ਰਹਿੰਦੇ ਹਨ। 64 ਸਾਲ ਦੀ ਉਮਰ 'ਚ ਇਨ੍ਹਾਂ ਦੀ ਚੁਸਤੀ-ਫੁਰਤੀ ਦੇਖਦੇ ਹੀ ਬਣਦੀ ਹੈ। ਅਨਿਲ ਇਨ੍ਹੀਂ ਦਿਨੀਂ ਜਰਮਨੀ 'ਚ ਹਨ ਜਿਥੇ ਉਹ ਆਪਣੀ ਕਾਫੀ ਪੁਰਾਣੀ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਅਨਿਲ ਕਪੂਰ 10 ਸਾਲ ਤੋਂ ਅਕਿਲਿਸ ਟੇਂਡਨ (Achilles Tendon) ਨਾਲ ਜੂਝ ਰਹੇ ਹਨ। ਹਾਲਾਂਕਿ ਹੁਣ ਉਹ ਇਸ ਬੀਮਾਰੀ ਨੂੰ ਹਰਾ ਚੁੱਕੇ ਹਨ। ਇਹ ਬੀਮਾਰੀ ਇਨਸਾਨ ਦੇ ਪੈਰਾਂ ਦੇ ਹੇਠਲੇ ਹਿੱਸੇ ਨੂੰ ਜ਼ਖਮੀ ਕਰਦੀ ਹੈ ਜਿਸ ਨਾਲ ਉਸ ਨੂੰ ਚਲਣ-ਫਿਰਨ 'ਚ ਪਰੇਸ਼ਾਨੀ ਹੁੰਦੀ ਹੈ ਅਤੇ ਦਰਦ ਵੀ ਹੁੰਦੀ ਹੈ। ਇਸ ਸਮੱਸਿਆ ਨਾਲ ਸਰਜਰੀ ਦੀ ਨੌਬਤ ਵੀ ਆ ਜਾਂਦੀ ਹੈ ਪਰ ਅਨਿਲ ਬਿਨ੍ਹਾਂ ਸਰਜਰੀ ਦੇ ਹੀ ਠੀਕ ਹੋ ਗਏ ਹਨ। ਹੁਣ ਉਨ੍ਹਾਂ ਦਾ ਟ੍ਰੀਟਮੈਂਟ ਆਖਿਰੀ ਪੜਾਅ 'ਤੇ ਪਹੁੰਚ ਗਿਆ ਹੈ। ਆਪਣੇ ਜਰਮਨੀ ਵੀਜਿਟ ਦੇ ਆਖਰੀ ਦਿਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰਕੇ ਇਸ ਦੀ ਜਾਣਕਾਰੀ ਅਦਾਕਾਰ ਨੇ ਖ਼ੁਦ ਦਿੱਤੀ ਹੈ।

PunjabKesari
ਅਨਿਲ ਕਪੂਰ ਨੇ ਵੀਡੀਓ ਵਿਚ ਕਾਲੇ ਰੰਗ ਦੀ ਡਰੈੱਸ ਪਹਿਣੀ ਹੋਈ ਹੈl ਇਸ ਤੋਂ ਇਲਾਵਾ ਉਨ੍ਹਾਂ ਨੇ ਟੋਪੀ ਅਤੇ ਬਲੈਕ ਟਰਾਓਜ਼ਰ ਪਾਇਆ ਹੈ l

 
 
 
 
 
 
 
 
 
 
 
 
 
 
 

A post shared by anilskapoor (@anilskapoor)

ਅਨਿਲ ਕਪੂਰ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ, ਬਰਫ ਵਿਚ ਬਹੁਤ ਚੰਗੀ ਚਹਿਲ ਪਹਿਲ ਹੈ l ਜਰਮਨੀ ਵਿਚ ਡਾਕਟਰ ਮੁਲਰ ਨੂੰ ਟਰੀਟਮੈਂਟ ਦੇ ਆਖਰੀ ਦਿਨ ਮਿਲਣ ਜਾ ਰਿਹਾ ਹਾਂ l ਅਨਿਲ ਕਪੂਰ ਜਰਮਨੀ ਦੀਆਂ ਸੜਕਾਂ ਉੱਤੇ ਘੁੰਮਦੇ ਨਜ਼ਰ ਆ ਰਹੇ ਹਨ l ਅਨਿਲ ਕਪੂਰ ਨੇ ਇਸ ਵੀਡੀਓ ਵਿਚ ਫਿਲਮ ਰਾਕਸਟਾਰ ਦਾ ਗਾਣਾ ਲਾਇਆ ਹੈ। ਇਸ ਦੌਰਾਨ ਕਈ ਲੋਕ ਪੁੱਛ ਰਹੇ ਹਨ ਕਿ ਉਹ ਕਿਸ ਰੋਗ ਦਾ ਇਲਾਜ ਕਰਵਾ ਰਹੇ ਹਨ।


author

Aarti dhillon

Content Editor

Related News