ਕੰਗਨਾ ਖ਼ਿਲਾਫ਼ ਮਹਾਰਾਸ਼ਟਰ ਸਰਕਾਰ ਨੇ ਖੋਲ੍ਹਿਆ ਮੋਰਚਾ, ਸ਼ੁਰੂ ਕੀਤੀ ਡਰੱਗ ਕਨੈਕਸ਼ਨ ਦੀ ਜਾਂਚ

09/08/2020 5:22:56 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ 'ਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਤਲਖ਼ੀ ਵਧਦੀ ਹੀ ਜਾ ਰਹੀ ਹੈ। ਦੋਵਾਂ ਧਿਰਾਂ ਨੇ ਇੱਕ-ਦੂਜੇ ਖ਼ਿਲਾਫ਼ ਖ਼ੂਬ ਜ਼ਹਿਰ ਉਗਲਿਆ। ਹਾਲ ਹੀ 'ਚ ਕੰਗਨਾ ਰਣੌਤ ਮੁੰਬਈ ਲਈ ਰਵਾਨਾ ਹੋ ਗਈ। ਸੂਤਰਾਂ ਮੁਤਾਬਕ ਕੰਗਨਾ ਚੰਡੀਗੜ੍ਹ ਤੋਂ ਮੁੰਬਈ ਲਈ ਫਲਾਈਟ ਚੜ੍ਹੇਗੀ। ਇਸ ਦੌਰਾਨ ਖ਼ਬਰ ਆਈ ਹੈ ਕਿ ਮਹਾਰਾਸ਼ਟਰ ਸਰਕਾਰ ਦਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੁੰਬਈ ਪੁਲਸ ਨੂੰ ਹੁਕਮ ਜਾਰੀ ਕਰ ਕੰਗਨਾ ਖ਼ਿਲਾਫ਼ ਡਰੱਗ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਪਿੱਛੇ ਕਿਹਾ ਜਾ ਰਿਹਾ ਹੈ ਕਿ ਐਕਟਰ ਅਧਿਐਨ ਸੁਮਨ ਨੇ ਇੰਟਰਵਿਊ 'ਚ ਕਿਹਾ ਸੀ ਕਿ ਕੰਗਨਾ ਡਰੱਗ ਦਾ ਇਸਤੇਮਾਲ ਕਰਦੀ ਸੀ।

ਦੱਸ ਦਈਏ ਕਿ ਬੀਤੇ ਕਈ ਦਿਨਾਂ ਤੋਂ ਮਹਾਰਾਸ਼ਟਰ ਸਰਕਾਰ ਤੇ ਕੰਗਨਾ ਰਣੌਤ ਵੱਲੋਂ ਇੱਕ-ਦੂਜੇ ਨੂੰ ਖ਼ੂਬ ਖਰੀ-ਖਰੀ ਸੁਣਾਈ ਜਾ ਰਹੀ ਹੈ। ਇਸੇ ਦੌਰਾਨ ਬੀ. ਐਮ. ਸੀ. ਵਲੋਂ ਕੰਗਨਾ ਦੇ ਮੁੰਬਈ ਦਫ਼ਤਰ ਬਾਹਰ ਵੀ ਨੋਟਿਸ ਲਾ 24 ਘੰਟਿਆਂ 'ਚ ਜਵਾਬ ਦੀ ਮੰਗ ਕੀਤੀ ਹੈ।
 


sunita

Content Editor

Related News