ਪਤੀ ਤੋਂ ਵੱਖ ਹੋਈ 'ਅੰਗੂਰੀ ਭਾਬੀ', ਭਾਵੁਕ ਹੁੰਦਿਆਂ ਕਿਹਾ- ਹੁਣ ਪਿਆਰ ਨੂੰ ਨਹੀਂ ਦਿਆਂਗੀ ਦੂਜਾ ਮੌਕਾ

Thursday, Dec 14, 2023 - 12:46 PM (IST)

ਪਤੀ ਤੋਂ ਵੱਖ ਹੋਈ 'ਅੰਗੂਰੀ ਭਾਬੀ', ਭਾਵੁਕ ਹੁੰਦਿਆਂ ਕਿਹਾ- ਹੁਣ ਪਿਆਰ ਨੂੰ ਨਹੀਂ ਦਿਆਂਗੀ ਦੂਜਾ ਮੌਕਾ

ਮੁੰਬਈ (ਬਿਊਰੋ) : ਟੀ. ਵੀ. ਸੀਰੀਅਲ 'ਭਾਭੀ ਜੀ ਘਰ ਪਰ ਹੈ' 'ਚ 'ਅੰਗੂਰੀ ਭਾਬੀ' ਦਾ ਕਿਰਦਾਰ ਨਿਭਾ ਕੇ ਘਰ-ਘਰ 'ਚ ਮਸ਼ਹੂਰ ਹੋਈ ਸ਼ੁਭਾਂਗੀ ਅਤਰੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਉਸ ਨੇ ਆਪਣਾ 19 ਸਾਲ ਪੁਰਾਣਾ ਵਿਆਹ ਤੋੜ ਦਿੱਤਾ ਅਤੇ ਪਤੀ ਤੋਂ ਤਲਾਕ ਲੈ ਲਿਆ। ਪਤੀ ਪੀਯੂਸ਼ ਪੁਰੇ ਤੋਂ ਵੱਖ ਹੋ ਗਈ ਸ਼ੁਭਾਂਗੀ ਅਤਰੇ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਹੁਣ ਉਹ ਸਿਰਫ਼ ਆਪਣੇ ਕਰੀਅਰ 'ਤੇ ਧਿਆਨ ਦੇ ਰਹੀ ਹੈ।  

ਇਹ ਖ਼ਬਰ ਵੀ ਪੜ੍ਹੋ : ਮਲਾਇਕਾ ਨਾਲ ਤਲਾਕ ਮਗਰੋਂ ਅਰਬਾਜ਼ ਖ਼ਾਨ ਦਾ ਗਰਲਫਰੈਂਡ ਜਾਰਜੀਆ ਨਾਲ ਹੋਇਆ ਬ੍ਰੇਕਅੱਪ, ਜਾਣੋ ਵੱਖ ਹੋਣ ਦੀ ਵਜ੍ਹਾ

'ਅੰਗੂਰੀ ਭਾਬੀ' ਬਣ ਕੇ ਖੁਸ਼ ਹਾਂ
ਦੱਸ ਦਈਏ ਸ਼ੁਭਾਂਗੀ ਨੇ ਸ਼ਿਲਪਾ ਸ਼ਿੰਦੇ ਦੀ ਜਗ੍ਹਾ 'ਅੰਗੂਰੀ ਭਾਬੀ' ਦਾ ਕਿਰਦਾਰ ਨਿਭਾ ਰਹੀ ਹੈ। ਉਸ ਦਾ ਕਹਿਣਾ ਹੈ ਕਿ, 'ਮੈਨੂੰ ਸ਼ੋਅ 'ਚ ਭਾਬੀਜੀ ਦਾ ਕਿਰਦਾਰ ਨਿਭਾਏ 8 ਸਾਲ ਹੋ ਗਏ ਹਨ ਅਤੇ ਹੁਣ ਮੈਂ ਦੁਨੀਆ ਦੀ ਭਾਬੀਜੀ ਬਣ ਗਈ ਹਾਂ।' ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਅੰਗੂਰੀ ਭਾਬੀ ਬੋਲੀ, 'ਮੇਰੀ ਮਾਂ ਸਮੇਤ ਬਹੁਤ ਸਾਰੇ ਲੋਕਾਂ ਨੇ ਸੋਚਿਆ ਸੀ ਕਿ ਮੈਂ ਭਾਬੀ ਜੀ ਦਾ ਕਿਰਦਾਰ ਨਿਭਾਵਾਂਗੀ, ਮੈਂ ਇਸ ਨੂੰ ਪੂਰਾ ਨਹੀਂ ਕਰ ਸਕਾਂਗੀ। ਸਿਰਫ਼ ਮੈਨੂੰ ਪਤਾ ਸੀ ਕਿ ਮੈਂ ਇਸ ਨੂੰ ਉਤਾਰ ਸਕਾਂਗੀ ਅਤੇ ਹੁਣ ਮੈਂ ਭਾਬੀ ਜੀ ਦੇ ਨਾਲ ਇੱਕ ਕਾਮੇਡੀਅਨ ਦੇ ਟੈਗ ਤੋਂ ਖੁਸ਼ ਹਾਂ।'

ਇਹ ਖ਼ਬਰ ਵੀ ਪੜ੍ਹੋ : ਬ੍ਰੇਕਅੱਪ ਮਗਰੋਂ ਚਾਰ ਧਾਮ ਦੀ ਯਾਤਰਾ ‘ਤੇ ਨਿਕਲੀ ਹਿਮਾਂਸ਼ੀ ਖੁਰਾਣਾ, ਸਾਂਝੀਆਂ ਕੀਤੀਆਂ ਤਸਵੀਰਾਂ

ਜੀਵਨ 'ਚ ਸਾਥੀ ਮੇਰਾ ਕੰਮ ਹੈ : ਸ਼ੁਭਾਂਗੀ 
ਇਸ ਤੋਂ ਇਲਾਵਾ ਸ਼ੁਭਾਂਗੀ ਨੇ ਕਿਹਾ, ''ਮੇਰੇ ਲਈ ਇਹ ਬਹੁਤ ਉਤਰਾਅ-ਚੜ੍ਹਾਅ ਵਾਲਾ ਸਫ਼ਰ ਰਿਹਾ ਹੈ। ਮੇਰਾ ਵਿਆਹ 20 ਸਾਲ ਦੀ ਉਮਰ 'ਚ ਹੋ ਗਿਆ ਸੀ, ਇਹ ਸੌਖਾ ਨਹੀਂ ਸੀ। ਮੈਨੂੰ ਨਹੀਂ ਲੱਗਦਾ ਕਿ ਮੈਂ ਭਵਿੱਖ 'ਚ ਪਿਆਰ ਨੂੰ ਇੱਕ ਹੋਰ ਮੌਕਾ ਦੇਵਾਂਗੀ, ਮੈਂ ਨਹੀਂ ਕਰ ਸਕਦੀ। ਹੁਣ ਜੀਵਨ 'ਚ ਸਾਥੀ ਮੇਰਾ ਕੰਮ ਹੈ। ਮੈਂ ਹੁਣ ਰਿਸ਼ਤੇ ਦਾ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।'' 

ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਇੰਡਸਟਰੀ ਤੋਂ ਆਈ ਬੁਰੀ ਖ਼ਬਰ, 'ਸਿੰਘਮ' ਅਦਾਕਾਰ ਦਾ ਹੋਇਆ ਦਿਹਾਂਤ

ਸੌਖਾ ਨਹੀਂ ਸੀ ਐਕਟਿੰਗ ਦੀ ਦੁਨੀਆ 'ਚ ਜਾਣਾ
ਦੱਸ ਦੇਈਏ ਕਿ ਸ਼ੁਭਾਂਗੀ ਨਾ ਸਿਰਫ਼ ਸਰਬੋਤਮ ਅਭਿਨੇਤਰੀ ਹੈ, ਬਲਕਿ ਉਹ ਇਕ ਸਿਖਿਅਤ ਕਥਕ ਡਾਂਸਰ ਵੀ ਹੈ। ਉਹ ਅਕਸਰ ਆਪਣੇ ਡਾਂਸ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਸ਼ੁਭਾਂਗੀ ਨੇ ਐਕਟਿੰਗ ਦੀ ਦੁਨੀਆ 'ਚ ਜਾਣ ਲਈ ਸਖ਼ਤ ਮਿਹਨਤ ਕੀਤੀ। ਇਸ ਮਗਰੋਂ ਸਾਲ 2006 'ਚ ਸ਼ੁਭਾਂਗੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸ਼ੋਅ ‘ਕਸੌਟੀ ਜ਼ਿੰਦਾਗੀ’ ਨਾਲ ਕੀਤੀ ਸੀ। ਇਸ ਸ਼ੋਅ 'ਚ ਉਸ ਨੇ ਸ਼੍ਰੀ ਬਜਾਜ ਦੀ ਧੀ ਦਾ ਕਿਰਦਾਰ ਨਿਭਾਇਆ। ਹਾਲਾਂਕਿ ਸ਼ੁਭਾਂਗੀ ਦਾ ਕੋਈ ਵੱਡਾ ਕਿਰਦਾਰ ਨਹੀਂ ਸੀ ਪਰ ਉਸ ਦਾ ਮਾਸੂਮ ਚਿਹਰਾ ਦਰਸ਼ਕਾਂ ਦੁਆਰਾ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ੁਭਾਂਗੀ ਨੂੰ 2007 'ਚ ਸ਼ੋਅ 'ਕਸਤੂਰੀ' ਮਿਲਿਆ, ਜਿਸ 'ਚ ਉਹ ਕਰਨ ਪਟੇਲ ਨਾਲ ਸੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

 


author

sunita

Content Editor

Related News