8 ਸਾਲਾ ਬਾਅਦ ਇਹ ਮਸ਼ਹੂਰ ਕਪਲ ਹੋਇਆ ਵੱਖ

Wednesday, Jan 01, 2025 - 12:57 PM (IST)

8 ਸਾਲਾ ਬਾਅਦ ਇਹ ਮਸ਼ਹੂਰ ਕਪਲ ਹੋਇਆ ਵੱਖ

ਮੁੰਬਈ- ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਕਦੇ ਹਾਲੀਵੁੱਡ ਇੰਡਸਟਰੀ ਵਿੱਚ ਇੱਕ ਪਾਵਰ ਕਪਲ ਸਨ। ਦੋਹਾਂ ਦਾ ਵਿਆਹ ਸਾਲ 2014 ‘ਚ ਹੋਇਆ ਸੀ ਪਰ ਵਿਆਹ ਦੇ ਦੋ ਸਾਲ ਬਾਅਦ ਹੀ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ। ਹਾਲਾਂਕਿ, ਬ੍ਰੈਡ ਪਿਟ ਨੇ ਐਂਜਲੀਨਾ ਦੇ ਆਰੋਪਾਂ ਦਾ ਖੰਡਨ ਕੀਤਾ ਸੀ। ਤਲਾਕ ਦੀ ਪ੍ਰਕਿਰਿਆ ਨੂੰ 8 ਸਾਲ ਲੱਗ ਗਏ ਅਤੇ ਹੁਣ ਦੋਵੇਂ ਇਕ ਦੂਜੇ ਤੋਂ ਵੱਖ ਹੋ ਗਏ ਹਨ। ਐਂਜਲੀਨਾ ਦੇ ਵਕੀਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਐਂਜਲੀਨਾ ਨੇ ਲਾਏ ਇਹ ਦੋਸ਼
ਮਤਭੇਦਾਂ ਦਾ ਹਵਾਲਾ ਦਿੰਦੇ ਹੋਏ, ਜੋਲੀ ਨੇ ਇੱਕ ਪ੍ਰਾਈਵੇਟ ਜਹਾਜ਼ ਦੀ ਘਟਨਾ ਤੋਂ ਬਾਅਦ ਤਲਾਕ ਲਈ ਦਾਇਰ ਕੀਤਾ ਜਿਸ ਵਿੱਚ ਜੋਲੀ ਨੇ ਦੋਸ਼ ਲਾਇਆ ਕਿ ਪਿਟ ਨੇ ਉਨ੍ਹਾਂ ਦੇ ਛੇ ਬੱਚਿਆਂ ਨਾਲ ਦੁਰਵਿਵਹਾਰ ਕੀਤਾ ਸੀ। ਜਦੋਂ ਕਿ ਅਧਿਕਾਰੀਆਂ ਨੇ ਦੋਸ਼ਾਂ ਦੀ ਜਾਂਚ ਕੀਤੀ, ਪਿਟ ਦੇ ਖਿਲਾਫ ਕੋਈ ਦੋਸ਼ ਦਾਇਰ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਨਾ ਕਰਨ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ-ਦਿਲਜੀਤ ਦੋਸਾਂਝ ਨੇ ਮੁੰਹਮਦ ਸਦੀਕ ਨਾਲ ਸਾਂਝੀ ਕੀਤੀ ਸਟੇਜ, ਦੇਖੋ ਵੀਡੀਓ

ਵਕੀਲ ਨੇ ਕੀ ਕਿਹਾ?
ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਦੇ ਤਲਾਕ ਬਾਰੇ ਗੱਲ ਕਰਦੇ ਹੋਏ ਵਕੀਲ ਜੇਮਜ਼ ਸਾਈਮਨ ਨੇ ਕਿਹਾ- 8 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਐਂਜਲੀਨਾ ਜੋਲੀ ਨੇ ਬ੍ਰੈਡ ਪਿਟ ਤੋਂ ਤਲਾਕ ਲਈ ਦਾਇਰ ਕੀਤੀ ਸੀ। ਇਹ ਉਸ ਸਮੇਂ ਤੋਂ ਸ਼ੁਰੂ ਹੋਈ ਲੰਬੀ ਪ੍ਰਕਿਰਿਆ ਦਾ ਹਿੱਸਾ ਹੈ। ਸੱਚ ਕਹਾਂ ਤਾਂ ਐਂਜਲੀਨਾ ਇਸ ਸਭ ਤੋਂ ਥੱਕ ਚੁੱਕੀ ਹੈ। ਪਰ ਹੁਣ ਉਨ੍ਹਾਂ ਨੂੰ ਰਾਹਤ ਮਿਲੀ ਹੈ ਕਿ ਆਖਰਕਾਰ ਇਹ ਸਭ ਖਤਮ ਹੋ ਗਿਆ ਹੈ। ਇਸ ਵਿੱਚ ਕਲਾਕਾਰਾਂ ਨੇ ਜਿਊਰੀ ਤੋਂ ਸੁਣਵਾਈ ਦੀ ਮੰਗ ਕੀਤੀ ਹੈ। ਸਮਝੌਤੇ ਨੂੰ ਲੈ ਕੇ ਜੋ ਵੀ ਭੰਬਲਭੂਸਾ ਹੈ, ਉਹ ਇਸ ਸੁਣਵਾਈ ਵਿੱਚ ਸਾਫ਼ ਹੋ ਜਾਵੇਗਾ।

ਇਹ ਵੀ ਪੜ੍ਹੋ- ਮਨੁੱਖਤਾ ਦੀ ਸੇਵਾ ਸੋਸਾਇਟੀ' ਪਹੁੰਚੇ Diljit Dosanjh, ਦੇਖੋ ਤਸਵੀਰਾਂ

ਐਂਜਲੀਨਾ ਦਾ ਟੁੱਟਿਆ ਤੀਜਾ ਵਿਆਹ
ਐਂਜਲੀਨਾ ਜੋਲੀ ਦੀ ਗੱਲ ਕਰੀਏ ਤਾਂ 49 ਸਾਲਾ ਅਦਾਕਾਰਾ ਦਾ ਇਹ ਤੀਜਾ ਵਿਆਹ ਸੀ। ਉਨ੍ਹਾਂ ਦਾ ਪਹਿਲਾ ਵਿਆਹ 1996 ਵਿੱਚ ਜੌਨੀ ਲੀ ਮਿਲਰ ਨਾਲ ਹੋਇਆ ਸੀ। ਇਹ ਵਿਆਹ 4 ਸਾਲ ਤੱਕ ਚੱਲਿਆ। ਅਭਿਨੇਤਰੀ ਨੇ ਬਿਲੀ ਬੌਬ ਥੌਰਟਨ ਨਾਲ ਦੂਜਾ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਸਿਰਫ 3 ਸਾਲ ਹੀ ਚੱਲ ਸਕਿਆ। ਅਦਾਕਾਰਾ ਦੇ ਤੀਜੇ ਵਿਆਹ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2014 ਵਿੱਚ ਬ੍ਰੈਡ ਪਿਟ ਨਾਲ ਕੀਤਾ ਸੀ। ਹੁਣ ਇਸ ਵਿਆਹ ਦਾ ਵੀ ਅੰਤ ਹੋ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Priyanka

Content Editor

Related News