28 ਸਾਲਾ ਇਹ ਅਦਾਕਾਰਾ ਪਤੀ ਤੋਂ ਹੋਈ ਵੱਖ, ਸਾਂਝੀ ਕੀਤੀ ਪੋਸਟ
Friday, Jan 24, 2025 - 01:34 PM (IST)
ਮੁੰਬਈ- ਦੱਖਣ ਦੀ ਅਦਾਕਾਰਾ ਅਪਰਨਾ ਵਿਨੋਦ ਆਪਣੇ ਪਤੀ ਰਿਨਿਲਰਾਜ ਪੀਕੇ ਤੋਂ ਵੱਖ ਹੋ ਗਈ ਹੈ। ਉਸ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਅਤੇ ਆਪਣੇ ਵਿਆਹ ਨੂੰ 'ਮੁਸ਼ਕਲ ਪੜਾਅ' ਦੱਸਿਆ। ਅਦਾਕਾਰਾ ਨੇ ਖੁਲਾਸਾ ਕੀਤਾ ਕਿ ਇਹ ਉਸ ਦੇ ਲਈ 'ਭਾਵਨਾਤਮਕ ਤੌਰ 'ਤੇ ਥਕਾ ਦੇਣ ਵਾਲਾ' ਅਨੁਭਵ ਸੀ।ਅਪਰਨਾ ਵਿਨੋਦ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ - 'ਪਿਆਰੇ ਦੋਸਤੋ ਅਤੇ ਫਾਲੋਅਰਜ਼, ਮੈਂ ਤੁਹਾਡੇ ਨਾਲ ਇਹ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਹਾਲ ਹੀ ਵਿੱਚ ਮੇਰੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ ਹੈ। ਬਹੁਤ ਸੋਚ-ਵਿਚਾਰ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ, ਮੈਂ ਆਪਣਾ ਵਿਆਹ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਹ ਕੋਈ ਆਸਾਨ ਚੋਣ ਨਹੀਂ ਸੀ ਪਰ ਮੇਰਾ ਮੰਨਣਾ ਹੈ ਕਿ ਇਹ ਮੇਰੇ ਲਈ ਅੱਗੇ ਵਧਣ ਅਤੇ ਠੀਕ ਹੋਣ ਦਾ ਸਹੀ ਫੈਸਲਾ ਹੈ।
28 ਸਾਲਾ ਅਦਾਕਾਰਾ ਨੇ ਅੱਗੇ ਕਿਹਾ, 'ਮੇਰਾ ਵਿਆਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਅਤੇ ਭਾਵਨਾਤਮਕ ਤੌਰ 'ਤੇ ਥਕਾ ਦੇਣ ਵਾਲਾ ਪੜਾਅ ਸੀ।' ਇਸ ਲਈ ਮੈਂ ਅੱਗੇ ਵਧਣ ਲਈ ਉਹ ਅਧਿਆਇ ਬੰਦ ਕਰ ਦਿੱਤਾ। ਇਸ ਸਮੇਂ ਦੌਰਾਨ ਮੈਨੂੰ ਮਿਲੇ ਪਿਆਰ ਅਤੇ ਸਮਰਥਨ ਲਈ ਮੈਂ ਧੰਨਵਾਦੀ ਹਾਂ। ਮੈਂ ਉਮੀਦ ਅਤੇ ਸਕਾਰਾਤਮਕਤਾ ਨੂੰ ਅਪਣਾਉਣ ਲਈ ਉਤਸ਼ਾਹਿਤ ਹਾਂ।
ਇਹ ਵੀ ਪੜ੍ਹੋ- ਅਕਸ਼ੈ ਕੁਮਾਰ ਦੀ ਇਸ ਪ੍ਰਾਪਰਟੀ ਨੇ ਕਰਵਾ ਦਿੱਤੀ ਕਰੋੜਾਂ ਦਾ ਕਮਾਈ
ਅਕਤੂਬਰ 2022 'ਚ ਮੰਗਣੀ ਤੋਂ ਬਾਅਦ ਅਪਰਨਾ ਅਤੇ ਰਿਨਿਲਰਾਜ ਪੀਕੇ ਦਾ ਵਿਆਹ ਫਰਵਰੀ 2023 'ਚ ਹੋਇਆ। ਉਨ੍ਹਾਂ ਨੇ ਵੈਲੇਨਟਾਈਨ ਡੇਅ 'ਤੇ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਇੱਕ ਨਿੱਜੀ ਵਿਆਹ ਸਮਾਰੋਹ ਵਿੱਚ ਵਿਆਹ ਕਰਵਾਇਆ।ਆਪਣੇ ਅਦਾਕਾਰੀ ਕਰੀਅਰ ਦੀ ਗੱਲ ਕਰੀਏ ਤਾਂ, ਉਸਨੇ ਨਿਰਦੇਸ਼ਕ ਪ੍ਰਿਯਾਨੰਦਨ ਦੀ 'ਨਜਾਨ ਨਿਨੋਡੂ ਕੂਡੇਯੁੰਦੂ' (2015) 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ, ਅਪਰਨਾ ਨੂੰ ਆਸਿਫ਼ ਅਲੀ ਅਤੇ ਇੰਦਰਜੀਤ ਸੁਕੁਮਾਰਨ ਅਭਿਨੀਤ ਮਲਿਆਲਮ ਫਿਲਮ 'ਕੋਹਿਨੂਰ' (2015) ਅਤੇ ਥਾਲਪਤੀ ਵਿਜੇ ਦੀ 'ਬੈਰਾਵਾ' (2015) ਤੋਂ ਪ੍ਰਸਿੱਧੀ ਮਿਲੀ। ਅਪਰਨਾ ਨੂੰ ਆਖਰੀ ਵਾਰ ਨਿਰਦੇਸ਼ਕ ਸ਼ਰਨ ਕੁਮਾਰ ਦੀ ਐਕਸ਼ਨ ਥ੍ਰਿਲਰ 'ਨਾਡੂਵਨ' 'ਚ ਦੇਖਿਆ ਗਿਆ ਸੀ ਜਿੱਥੇ ਉਸ ਨੇ ਅਦਾਕਾਰ ਭਰਤ ਅਤੇ ਗੋਕੁਲ ਆਨੰਦ ਨਾਲ ਸਕ੍ਰੀਨ ਸਾਂਝੀ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8