ਮਸ਼ਹੂਰ ਗਾਇਕਾ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ
Wednesday, Jan 22, 2025 - 11:00 AM (IST)
ਮੁੰਬਈ- ਪ੍ਰਸਿੱਧ ਗਾਇਕਾ ਮੋਨਾਲੀ ਠਾਕੁਰ ਹਾਲ ਹੀ 'ਚ ਪੱਛਮੀ ਬੰਗਾਲ ਦੇ ਦਿਨਹਾਟਾ ਫੈਸਟੀਵਲ 'ਚ ਪ੍ਰਦਰਸ਼ਨ ਕਰਦੇ ਸਮੇਂ ਅਚਾਨਕ ਬਿਮਾਰ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਸਾਰਿਆਂ ਨੂੰ ਚਿੰਤਾ 'ਚ ਪਾ ਦਿੱਤਾ। ਪ੍ਰੋਗਰਾਮ ਦੌਰਾਨ ਸਟੇਜ 'ਤੇ ਗਾਉਂਦੇ ਸਮੇਂ ਉਨ੍ਹਾਂ ਦੀ ਸਿਹਤ ਵਿਗੜ ਗਈ।
ਇਹ ਵੀ ਪੜ੍ਹੋ- ਕੀ Justin Bieber ਲੈ ਰਹੇ ਹਨ ਪਤਨੀ ਤੋਂ ਤਲਾਕ!
ਮੋਨਾਲੀ ਠਾਕੁਰ ਹਾਲ ਹੀ 'ਚ ਕੂਚ ਬਿਹਾਰ ਦੇ ਦਿਨਹਾਟਾ ਫੈਸਟੀਵਲ 'ਚ ਪ੍ਰਦਰਸ਼ਨ ਕਰਨ ਆਈ ਸੀ ਪਰ ਪ੍ਰੋਗਰਾਮ ਦੌਰਾਨ ਉਸ ਨੂੰ ਸਾਹ ਲੈਣ 'ਚ ਮੁਸ਼ਕਲ ਆਉਣ ਲੱਗੀ, ਜਿਸ ਕਾਰਨ ਉਸ ਨੂੰ ਸਟੇਜ ਛੱਡਣਾ ਪਿਆ। ਉਸ ਦੀ ਹਾਲਤ ਨਾਜ਼ੁਕ ਹੋਣ 'ਤੇ, ਉਸ ਨੂੰ ਪਹਿਲਾਂ ਦਿਨਹਾਟਾ ਉਪ-ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਅਤੇ ਉੱਥੋਂ ਉਸ ਨੂੰ ਬਾਅਦ 'ਚ ਕੂਚ ਬਿਹਾਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਵੇਲੇ, ਉਸ ਦਾ ਇਲਾਜ ਉਸੇ ਹਸਪਤਾਲ 'ਚ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਬਨੇਰੇ 'ਤੇ ਖੜ੍ਹ ਇਸ ਅਦਾਕਾਰ ਨੇ ਗੁਆਂਢੀਆਂ ਨੂੰ ਕੱਢੀਆਂ ਗੰਦੀਆਂ- ਗੰਦੀਆਂ ਗਾਲ੍ਹਾਂ
ਇਹ ਦਿਨਹਾਟਾ ਮਹੋਤਸਵ ਉੱਤਰੀ ਬੰਗਾਲ ਵਿਕਾਸ ਮੰਤਰੀ ਉਦੈਨ ਗੁਹਾ ਦੇ ਪਿਤਾ, ਸਾਬਕਾ ਮੰਤਰੀ ਕਮਲ ਗੁਹਾ ਦੇ 98ਵੇਂ ਜਨਮ ਦਿਨ 'ਤੇ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ 'ਚ ਕਈ ਮਸ਼ਹੂਰ ਹਸਤੀਆਂ ਅਤੇ ਕਲਾਕਾਰ ਮੌਜੂਦ ਸਨ ਪਰ ਮੋਨਾਲੀ ਦੇ ਪ੍ਰਦਰਸ਼ਨ ਬਾਰੇ ਖਾਸ ਉਤਸ਼ਾਹ ਸੀ। ਪਿਛਲੇ ਸਾਲ ਦਸੰਬਰ 'ਚ ਵੀ ਮੋਨਾਲੀ ਠਾਕੁਰ ਵਾਰਾਣਸੀ 'ਚ ਇੱਕ ਸੰਗੀਤ ਸਮਾਰੋਹ ਸਟੇਜ 'ਤੇ ਗਲਤ ਪ੍ਰਬੰਧਾਂ ਕਾਰਨ ਅੱਧ ਵਿਚਕਾਰ ਛੱਡ ਕੇ ਚਲੀ ਗਈ ਸੀ। ਉਸ ਨੇ ਪ੍ਰਸ਼ੰਸਕਾਂ ਤੋਂ ਮੁਆਫੀ ਵੀ ਮੰਗੀ ਅਤੇ ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।