ਅਨਨਿਆ ਪਾਂਡੇ ਦੇ ਨਵੇਂ ਫੋਟੋਸ਼ੂਟ ਦੀਆਂ ਅਣਦੇਖੀਆਂ ਤਸਵੀਰਾਂ ਇੰਟਰਨੈੱਟ ’ਤੇ ਹੋ ਰਹੀਆਂ ਨੇ ਵਾਇਰਲ

Tuesday, Aug 03, 2021 - 04:14 PM (IST)

ਅਨਨਿਆ ਪਾਂਡੇ ਦੇ ਨਵੇਂ ਫੋਟੋਸ਼ੂਟ ਦੀਆਂ ਅਣਦੇਖੀਆਂ ਤਸਵੀਰਾਂ ਇੰਟਰਨੈੱਟ ’ਤੇ ਹੋ ਰਹੀਆਂ ਨੇ ਵਾਇਰਲ

ਮੁੰਬਈ (ਬਿਊਰੋ)– ਅਦਾਕਾਰਾ ਅਨਨਿਆ ਪਾਂਡੇ ਸਮੇਂ-ਸਮੇਂ ’ਤੇ ਦਰਸ਼ਕਾਂ ਦਾ ਦਿਲ ਆਪਣੀਆਂ ਗਲੈਮਰੈੱਸ ਤਸਵੀਰਾਂ ਨਾਲ ਜਿੱਤਦੀ ਰਹਿੰਦੀ ਹੈ। ਅਦਾਕਾਰਾ ਇਕ ਫੈਸ਼ਨ ਆਈਕਾਨ ਹੈ ਤੇ ਕਈ ਲੋਕਾਂ ਲਈ ਵਾਰਡਰੋਬ ਇੰਸਪੀਰੇਸ਼ਨ ਦਾ ਸਰੋਤ ਹੈ। ਇਕ ਪ੍ਰਮੁੱਖ ਮੈਗਜ਼ੀਨ ਤੋਂ ਹਾਲ ਹੀ ’ਚ ਜਾਰੀ ਕੀਤੀਆਂ ਗਈਆਂ ਗਲੈਮਰੈੱਸ ਤਸਵੀਰਾਂ ’ਚ ਉਸ ਨੇ ਆਪਣੇ ਦਿਲਕਸ਼ ਲੁਕਸ ਨਾਲ ਇਕ ਵਾਰ ਮੁੜ ਦਰਸ਼ਕਾਂ ਨੂੰ ਆਪਣਾ ਕਾਇਲ ਕਰ ਦਿੱਤਾ ਹੈ।

PunjabKesari

ਅਦਾਕਾਰਾ ਪਹਿਲੀ ਤਸਵੀਰ ’ਚ ਇਕ ਕੋਲਡ ਬੋਲਡ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਥੇ ਉਹ ਆਪਣੇ ਕਰਲ ਹੇਅਰ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਉਸ ਨੇ ਇਸ ਲੁੱਕ ਨੂੰ ਬਿਕਨੀ ਟਾਪ, ਮੈਰੂਨ ਟਰਾਊਜ਼ਰ ਨਾਲ ਪੇਅਰ ਕੀਤਾ ਹੈ। ਇਸ ਤੋਂ ਇਲਾਵਾ ਅਸੈਸਰੀਜ਼ ’ਚ ਅਨਨਿਆ ਇਕ ਸੋਨੇ ਦੀ ਚੇਨ, ਅੰਗੂਠੀ ਤੇ ਝੁਮਕਾ ਪਹਿਨੀ ਨਜ਼ਰ ਆ ਰਹੀ ਹੈ।

PunjabKesari

ਦੂਜੇ ਲੁੱਕ ’ਚ ਅਨਨਿਆ ਨੂੰ ਵਿੰਟੇਜ ਸੈੱਟਅੱਪ ’ਚ ਇਕ ਟੈਰੋ ਕਾਰ ਦੇ ਅੰਦਰ ਗੋਲਡਨ ਟ੍ਰੇਂਚ ਕੋਟ ਨਾਲ ਦੇਖਿਆ ਜਾ ਸਕਦਾ ਹੈ। ਉਸ ਦੀਆਂ ਇਹ ਅਣਦੇਖੀਆਂ ਤਸਵੀਰਾਂ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹਨ। ਉਸ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੈ ਤੇ ਉਸ ਦੇ ਮੇਕਅੱਪ ਨੂੰ ਘੱਟ ਤੋਂ ਘੱਟ ਰੱਖਿਆ ਗਿਆ ਹੈ, ਜਿਸ ਨਾਲ ਉਸ ਦੇ ਪੂਰੇ ਲੁੱਕ ’ਚ ਇਕ ਚਿਕ ਵਾਈਬ ਮਿਲ ਰਹੀ ਹੈ।

PunjabKesari

ਇਸ ਰੰਗੀਨ ਤਸਵੀਰ ’ਚ ਉਹ ਰੇਡੀਏਂਟ ਦਿਖ ਰਹੀ ਹੈ। ਅਨਨਿਆ ਨੇ ਇਕ ਇਨਫਿਲੂਪ ਬ੍ਰੈਲੇਟ ਨਾਲ ਇਕ ਮੈਟੇਲਿਕ ਕਾਰਡ ਵਾਲੀ ਸਕਰਟ ਪਹਿਨੀ ਹੈ ਤੇ ਇਸ ਨੂੰ ਅਦਾਕਾਰਾ ਨੇ ਸ਼ੋਲਡਰ ਲੈਂਥ ਝੁਮਕੇ ਨਾਲ ਕੰਪਲੀਟ ਕੀਤਾ ਹੈ। ਅਨਨਿਆ ਆਪਣੀ ਕਿਊਟ ਸਮਾਈਲ ਨਾਲ ਅਟ੍ਰੈਕਟਿਵ ਲੱਗ ਰਹੀ ਹੈ।

PunjabKesari

ਅਖੀਰ ’ਚ ਅਨਨਿਆ ਦਾ ਇਹ ਬੇਬਾਕ ਲੁੱਕ ਵੀ ਬੇਹੱਦ ਖ਼ਾਸ ਹੈ। ਉਹ ਇਸ ਦੌਰਾਨ ਇਕ ਕਾਲੇ ਰੰਗ ਦੀ ਵੈਲਵੇਟ ਵੀ-ਨੈੱਕ ਡਰੈੱਸ ਪਹਿਨੀ ਹੋਈ ਦਿਖਾਈ ਦੇ ਰਹੀ ਹੈ। ਇਸ ’ਚ ਉਸ ਦੇ ਵਾਲ ਪੋਨੀ ’ਚ ਬੰਨ੍ਹੇ ਹੋਏ ਹਨ ਤੇ ਘੱਟ ਜਿਊਲਰੀ ਨਾਲ ਲੁੱਕ ਨੂੰ ਪੂਰਾ ਕੀਤਾ ਹੈ। ਵਰਕ ਫਰੰਟ ’ਤੇ ਅਨਨਿਆ ਛੇਤੀ ਹੀ ਫ਼ਿਲਮ ‘ਲਿਗਰ’ ’ਚ ਵਿਜੇ ਦੇਵਰਕੋਂਡਾ ਨਾਲ ਦਿਖਾਈ ਦੇਵੇਗੀ। ਉਸ ਦੇ ਕੋਲ ਪਾਈਪਲਾਈਨ ’ਚ ਸ਼ਕੁਨ ਬੱਤਰਾ ਦੀ ਅਗਲੀ ਫ਼ਿਲਮ ਵੀ ਹੈ।

PunjabKesari

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News