ਰਿਐਲਿਟੀ ਸ਼ੋਅ 'ਦਿ ਕਰਦਸ਼ੀਅਨਜ਼' 'ਚ ਦਿਖਾਇਆ ਜਾਵੇਗਾ ਅਨੰਤ-ਰਾਧਿਕਾ ਦਾ ਵਿਆਹ

Saturday, Jul 13, 2024 - 04:15 PM (IST)

ਰਿਐਲਿਟੀ ਸ਼ੋਅ 'ਦਿ ਕਰਦਸ਼ੀਅਨਜ਼' 'ਚ ਦਿਖਾਇਆ ਜਾਵੇਗਾ ਅਨੰਤ-ਰਾਧਿਕਾ ਦਾ ਵਿਆਹ

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਆਪਣੀ ਭੈਣ ਖਲੋਏ ਕਰਦਸ਼ੀਅਨ ਨਾਲ ਸ਼ਿਰਕਤ ਕਰਨ ਵਾਲੀ ਅਮਰੀਕੀ ਰਿਐਲਿਟੀ ਟੀ.ਵੀ. ਕਲਾਕਾਰ ਕਿਮ ਕਾਰਦਸ਼ੀਅਨ ਦਾ ਕਹਿਣਾ ਹੈ ਕਿ ਇਹ ਸ਼ਾਨਦਾਰ ਸਮਾਰੋਹ ਉਨ੍ਹਾਂ ਦੇ ਟੀਵੀ ਸ਼ੋਅ 'ਦਿ ਕਰਦਸ਼ੀਅਨਜ਼' 'ਚ ਦਿਖਾਇਆ ਜਾਵੇਗਾ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ।

ਇਹ ਵੀ ਪੜ੍ਹੋ : ਕੀ ਇਹ ਸੱਚ ਹੈ ਕਿ Himesh Reshammiya ਦਾ ਗੀਤ‘Jhalak Dikhla Ja’ਸੁਣ ਕੇ ਆਉਂਦੇ ਸਨ ਭੂਤ?

ਰਾਜਨੀਤਿਕ ਨੇਤਾਵਾਂ ਦੇ ਨਾਲ-ਨਾਲ ਬਾਲੀਵੁੱਡ, ਦੱਖਣ ਭਾਰਤੀ ਸਿਨੇਮਾ ਅਤੇ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਅਤੇ ਦੇਸ਼ ਦੇ ਲਗਭਗ ਸਾਰੇ ਚੋਟੀ ਦੇ ਕ੍ਰਿਕਟਰਾਂ ਨੇ ਵਿਆਹ ਸਮਾਰੋਹ 'ਚ ਸ਼ਿਰਕਤ ਕੀਤੀ। ਕਿਮ ਅਤੇ ਉਸ ਦੀ ਭੈਣ ਖਲੋਏ ਵੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਈਆਂ। ਖਲੋਏ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਫ਼ਿਲਮ ਪ੍ਰੋਡਕਸ਼ਨ ਕਰੂ ਦੇ ਮੈਂਬਰ ਕੈਮਰੇ ਅਤੇ ਮਾਈਕ ਫੜੇ ਹੋਏ ਦੇਖੇ ਜਾ ਸਕਦੇ ਹਨ ਅਤੇ ਵੀਡੀਓ ਕਰਦਸ਼ੀਅਨ ਭੈਣਾਂ ਵੀ ਦਿਖਾਈ ਦੇ ਰਹੀਆਂ ਹਨ।

ਇਹ ਵੀ ਪੜ੍ਹੋ : ਬੱਚਨ ਪਰਿਵਾਰ ਨਾਲ ਸ਼ਾਮਲ ਨਹੀਂ ਹੋਈ ਵਿਆਹ 'ਚ ਐਸ਼ਵਰਿਆ ਰਾਏ ਬੱਚਨ, ਕੀ ਹੋਣ ਜਾ ਰਿਹਾ ਹੈ ਅਭਿਸ਼ੇਕ ਨਾਲ ਤਲਾਕ

ਵਿਆਹ ਲਈ ਤਿਆਰ ਕਿਮ ਨੇ ਆਪਣੀ ਅਤੇ ਭੈਣ ਖਲੋਏ ਦੇ ਲੁੱਕ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਸਾਨੂੰ ਆਪਣੀ ਵੀਡੀਓ ਦੀ ਸਕਰੀਨ ਖਿੱਚਣੀ ਪਈ ਕਿਉਂਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਇਕੱਠੇ ਦੁਨੀਆ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ ਹੈ। ਅਸੀਂ ਭਾਰਤ 'ਚ 'ਦਿ ਕਰਦਸ਼ੀਅਨਜ਼' ਦੀ ਸ਼ੂਟਿੰਗ ਕਰ ਰਹੇ ਹਾਂ ਤਾਂ ਜੋ ਤੁਸੀਂ ਲੋਕ ਸਾਨੂੰ ਭਾਰਤ 'ਚ ਦੇਖ ਸਕੋ।ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਸ਼ਾਨਦਾਰ ਸਮਾਗਮ ਵਿੱਚ ਸਾਰਿਆਂ ਦਾ ਨਿੱਘਾ ਸੁਆਗਤ ਕੀਤਾ। ਨੀਤਾ ਅੰਬਾਨੀ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਾਲੀ ਥਾਂ 'ਤੇ ਕਿਮ ਕਾਰਦਸ਼ੀਅਨ ਅਤੇ ਖਲੋਏ ਕਰਦਸ਼ੀਅਨ ਦਾ ਸ਼ਾਨਦਾਰ ਸਵਾਗਤ ਕੀਤਾ।


author

Priyanka

Content Editor

Related News