ਸ਼ਾਹਰੁਖ ਨੇ ਅਨੰਤ-ਰਾਧਿਕਾ ਨੂੰ ਦਿੱਤੀ 5 ਕਰੋੜ ਦੀ ਕਾਰ, ਸਲਮਾਨ-ਰਣਵੀਰ ਸਣੇ ਇਨ੍ਹਾਂ ਕਲਾਕਾਰਾਂ ਨੇ ਵੀ ਜੋੜੇ ਨੂੰ ਦਿੱਤੇ ਮਹਿੰਗੇ ਤੋਹਫ਼ੇ

Friday, Mar 08, 2024 - 11:41 AM (IST)

ਸ਼ਾਹਰੁਖ ਨੇ ਅਨੰਤ-ਰਾਧਿਕਾ ਨੂੰ ਦਿੱਤੀ 5 ਕਰੋੜ ਦੀ ਕਾਰ, ਸਲਮਾਨ-ਰਣਵੀਰ ਸਣੇ ਇਨ੍ਹਾਂ ਕਲਾਕਾਰਾਂ ਨੇ ਵੀ ਜੋੜੇ ਨੂੰ ਦਿੱਤੇ ਮਹਿੰਗੇ ਤੋਹਫ਼ੇ

ਮੁੰਬਈ (ਬਿਊਰੋ) - ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 1 ਤੋਂ 3 ਮਾਰਚ ਦੇ ਵਿਚਕਾਰ ਗੁਜਰਾਤ ਦੇ ਜਾਮਨਗਰ 'ਚ ਆਯੋਜਿਤ ਕੀਤੇ ਗਏ ਸਨ, ਜਿਸ 'ਚ ਬੀ-ਟਾਊਨ ਦੇ ਕਈ ਵੱਡੇ ਸੈਲੇਬਸ ਸੈਲੀਬ੍ਰੇਟ ਕਰਨ ਪਹੁੰਚੇ ਸਨ। ਇਨ੍ਹਾਂ ਸਿਤਾਰਿਆਂ ਨੇ ਆਪਣੀ ਪਰਫਾਰਮੈਂਸ ਨਾਲ ਨਾ ਸਿਰਫ ਜੋੜੇ ਦੇ ਫੰਕਸ਼ਨ ਨੂੰ ਯਾਦਗਾਰ ਬਣਾਇਆ ਸਗੋਂ ਉਨ੍ਹਾਂ ਨੂੰ ਅਨਮੋਲ ਤੋਹਫੇ ਵੀ ਦਿੱਤੇ। ਆਓ ਜਾਣਦੇ ਹਾਂ ਕਿਹੜੇ ਸੈਲੀਬ੍ਰਿਟੀਜ਼ ਨੇ ਕਿਹੜਾ ਬੇਸ਼ਕੀਮਤੀ ਤੋਹਫ਼ਾ ਦਿੱਤਾ....

PunjabKesari

ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ - ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਤੇ ਗੌਰੀ ਖ਼ਾਨ ਨੇ ਅਨੰਤ ਅੰਬਾਨੀ ਨੂੰ 5 ਕਰੋੜ ਰੁਪਏ ਦੀ ਇੱਕ ਲਗਜ਼ਰੀ ਸਪੋਰਟਸ ਕਾਰ ਤੋਹਫੇ 'ਚ ਦਿੱਤੀ ਹੈ।

PunjabKesari

ਸਲਮਾਨ ਖ਼ਾਨ - ਸੁਪਰਸਟਾਰ ਸਲਮਾਨ ਖ਼ਾਨ ਨੇ ਵੀ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ 'ਚ ਸ਼ਿਰਕਤ ਕੀਤੀ। ਅਦਾਕਾਰ ਨੇ ਅਨੰਤ ਨੂੰ ਪਾਟੇਕ ਫਿਲਿਪ ਬ੍ਰਾਂਡ ਦੀ ਇੱਕ ਕਸਟਮਾਈਜ਼ਡ ਲਗਜ਼ਰੀ ਘੜੀ ਅਤੇ ਰਾਧਿਕਾ ਨੂੰ ਇੱਕ ਹੀਰੇ ਦੇ ਈਅਰ ਰਿੰਗਜ਼ ਦਿੱਤੇ ਹਨ।

PunjabKesari

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ - ਅਦਾਕਾਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੂੰ ਲਗਜ਼ਰੀ ਬ੍ਰਾਂਡ ਦਾ ਬਰੇਸਲੇਟ ਅਤੇ ਹੀਰੇ ਦਾ ਹਾਰ ਤੋਹਫ਼ੇ 'ਚ ਦਿੱਤਾ ਹੈ। 

PunjabKesari

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ - ਅਦਾਕਾਰਾ ਕਿਆਰਾ ਅਡਵਾਨੀ ਈਸ਼ਾ ਅੰਬਾਨੀ ਦੀ ਬਚਪਨ ਦੀ ਦੋਸਤ ਹੈ। ਉਹ ਆਪਣੇ ਪਤੀ ਸਿਧਾਰਥ ਮਲਹੋਤਰਾ ਨਾਲ ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ 'ਚ ਸ਼ਾਮਲ ਹੋਈ ਸੀ। ਖ਼ਬਰਾਂ ਮੁਤਾਬਕ, ਉਨ੍ਹਾਂ ਨੇ ਜੋੜੇ ਨੂੰ ਹੀਰਿਆਂ ਦਾ ਗਣੇਸ਼ ਤੇ ਲਕਸ਼ਮੀ ਜੀ ਦਿੱਤਾ ਸੀ।

PunjabKesari

ਸ਼ਾਹਿਦ ਕਪੂਰ ਅਤੇ ਮੀਰਾ ਕਪੂਰ - ਇਸ ਲਿਸਟ 'ਚ ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਦਾ ਨਾਂ ਵੀ ਸ਼ਾਮਲ ਹੈ, ਜਿਸ ਨੇ ਰਾਧਿਕਾ ਮਰਚੈਂਟ ਨੂੰ ਇੱਕ ਮਹਿੰਗਾ ਰੂਬੀ ਜੜਿਆ ਹੋਇਆ ਹੀਰੇ ਦਾ ਹਾਰ ਅਤੇ ਅਨੰਤ ਅੰਬਾਨੀ ਨੂੰ ਇੱਕ ਮਹਿੰਗਾ ਪਰਫਿਊਮ ਗਿਫਟ ਕੀਤਾ ਸੀ।

PunjabKesari

ਰਣਬੀਰ ਕਪੂਰ ਅਤੇ ਆਲੀਆ ਭੱਟ - ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਬਧੀ ਰਾਹਾ ਕਪੂਰ ਨਾਲ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ 'ਤੇ ਪਹੁੰਚੇ। ਖਬਰਾਂ ਅਨੁਸਾਰ, ਜੋੜੇ ਨੇ ਰਾਧਿਕਾ ਮਰਚੈਂਟ ਨੂੰ ਗੁਚੀ ਬ੍ਰਾਂਡ ਦਾ ਮਹਿੰਗਾ ਹੀਰਿਆਂ ਵਾਲਾ ਪਰਸ ਅਤੇ ਅਨੰਤ ਨੂੰ ਜੌਰਡਨ ਦਾ ਸਭ ਤੋਂ ਮਹਿੰਗੇ ਜੁੱਤੇ ਗਿਫਟ ਕੀਤੇ ਹਨ।

PunjabKesari

ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ - ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਮਾਤਾ-ਪਿਤਾ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਅਨੰਤ ਅਤੇ ਰਾਧਿਕਾ ਨੂੰ ਇੱਕ ਲਗਜ਼ਰੀ ਬ੍ਰਾਂਡ ਦੀਆਂ ਹੀਰਿਆਂ ਨਾਲ ਜੜੀਆਂ ਕੱਪਲ ਵਾਚ ਯਾਨੀਕਿ ਘੜੀਆਂ ਦਾ ਸੈੱਟ ਗਿਫਟ ਕੀਤਾ ਹੈ।


 


author

sunita

Content Editor

Related News