ਅੰਮ੍ਰਿਤਾ ਰਾਵ ਨੇ 19 ਮਹੀਨੇ ਬਾਅਦ ਲਿਆ ਰੈਸਟੋਰੈਂਟ ਫੂਡ ਦਾ ਮਜ਼ਾ

Thursday, Sep 02, 2021 - 03:44 PM (IST)

ਅੰਮ੍ਰਿਤਾ ਰਾਵ ਨੇ 19 ਮਹੀਨੇ ਬਾਅਦ ਲਿਆ ਰੈਸਟੋਰੈਂਟ ਫੂਡ ਦਾ ਮਜ਼ਾ

ਮੁੰਬਈ (ਬਿਊਰੋ)– ਅੰਮ੍ਰਿਤਾ ਰਾਵ ਤੇ ਆਰ. ਜੇ. ਅਨਮੋਲ ਦੇ ਜੀਵਨ ’ਚ ਪਿਛਲੇ ਸਾਲ ਨਵੰਬਰ ’ਚ ਉਨ੍ਹਾਂ ਦੇ ਪਹਿਲੇ ਬੱਚੇ ਵੀਰ ਦਾ ਸਵਾਗਤ ਹੋਇਆ। ਇਸ ਦੌਰਾਨ ਮਹਾਮਾਰੀ ’ਚ ਆਪਣੇ ਬੱਚੇ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਅਦਾਕਾਰਾ ਨੇ ਪੂਰੇ 19 ਮਹੀਨਿਆਂ ਤਕ ਸਿਰਫ ਘਰ ਦਾ ਬਣਿਆ ਖਾਣਾ ਹੀ ਖਾਧਾ।

ਇਹ ਖ਼ਬਰ ਵੀ ਪੜ੍ਹੋ : ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਦੇਖ ਭੜਕਿਆ ਰਣਜੀਤ ਬਾਵਾ

ਅੰਤ ’ਚ ਉਸ ਨੇ ਆਪਣੇ ਆਪ ਨੂੰ ਇਕ ਬਹੁਤ ਜ਼ਰੂਰੀ ਟ੍ਰੀਟ ਦੇਣ ਦਾ ਫ਼ੈਸਲਾ ਕੀਤਾ ਤੇ ਹੋਟਲ ’ਚ ਬਣੇ ਇਟਾਲੀਅਨ ਖਾਣੇ ਦਾ ਸਵਾਦ ਲਿਆ।

ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਅੰਮ੍ਰਿਤਾ ਕਹਿੰਦੀ ਹੈ, ‘ਮਾਂ ਬਣਨਾ ਇਕ ਅਜਿਹਾ ਅਹਿਸਾਸ ਹੈ, ਜਿਸ ’ਚ ਸਮਾਯੋਜਨ ਤੇ ਕੁਰਬਾਨੀ ਹੈ। ਫਿਰ ਵੀ ਮਾਂ ਹੋਣ ਦਾ ਇਹ ਸਭ ਤੋਂ ਚੰਗਾ ਤੇ ਪਿਆਰਾ ਅਹਿਸਾਸ ਹੈ।’

 
 
 
 
 
 
 
 
 
 
 
 
 
 
 
 

A post shared by AMRITA RAO 🇮🇳 (@amrita_rao_insta)

ਅੰਮ੍ਰਿਤਾ ਨੇ ਅੱਗੇ ਕਿਹਾ, ‘ਤਾਲਾਬੰਦੀ ਤੇ ਬੱਚੇ ਦੀ ਸੁਰੱਖਿਆ ਲਈ ਮੈਂ ਸਿਰਫ ਘਰ ਦਾ ਮਾਂ ਦੇ ਹੱਥ ਦਾ ਖਾਣਾ ਖਾਧਾ ਹੈ ਤੇ ਹੁਣ ਪੂਰੇ 19 ਮਹੀਨਿਆਂ ਬਾਅਦ ਮੈਂ ਖ਼ੁਦ ਨੂੰ ਹੋਟਲ ਦੇ ਖਾਣੇ ਨਾਲ ਟ੍ਰੀਟ ਦੇਣ ਦਾ ਫ਼ੈਸਲਾ ਕੀਤਾ। ਇੰਨੇ ਸਮੇਂ ਬਾਅਦ ਇਟਾਲੀਅਨ ਭੋਜਨ ਦੀ ਥਾਲੀ ਦੇਖ ਕੇ ਤਾਂ ਮੈਂ ਫਿਰ ਤੋਂ ਬੱਚੀ ਬਣ ਗਈ ਤੇ ਆਪਣੇ ਉਤਸ਼ਾਹ ਨੂੰ ਰੋਕ ਹੀ ਨਹੀਂ ਪਾਈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News