ਅੰਮ੍ਰਿਤ ਮਾਨ ਨੇ ਪਿਤਾ ਨਾਲ ਤਸਵੀਰ ਸਾਂਝੀ ਕਰ ਮਾਂ ਨੂੰ ਕੀਤਾ ਯਾਦ, ਜੂਨ ਮਹੀਨੇ ਹੋਇਆ ਸੀ ਦਿਹਾਂਤ

11/22/2020 6:23:35 PM

ਜਲੰਧਰ (ਬਿਊਰੋ)– ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀ ਮਾਤਾ ਦਾ ਦਿਹਾਂਤ ਇਸੇ ਸਾਲ 29 ਜੂਨ ਨੂੰ ਹੋਇਆ। ਅੰਮ੍ਰਿਤ ਮਾਨ ਵਲੋਂ ਮਾਤਾ ਦੇ ਦਿਹਾਂਤ ਦੀ ਖ਼ਬਰ ਖ਼ੁਦ ਸੋਸ਼ਲ ਮੀਡੀਆ ’ਤੇ ਮਾਂ ਨਾਲ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਗਈ ਸੀ। ਅੰਮ੍ਰਿਤ ਮਾਨ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਦੇ ਸਨ ਤੇ ਉਨ੍ਹਾਂ ਨੂੰ ਯਾਦ ਕਰਦਿਆਂ ਉਹ ਭਾਵੁਕ ਵੀ ਹੋ ਜਾਂਦੇ ਹਨ।

 
 
 
 
 
 
 
 
 
 
 
 
 
 
 
 

A post shared by Amrit Maan (@amritmaan106)

ਹਾਲ ਹੀ ’ਚ ਅੰਮ੍ਰਿਤ ਮਾਨ ਵਲੋਂ ਆਪਣੇ ਪਿਤਾ ਨਾਲ ਇਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ’ਚ ਉਹ ਆਪਣੇ ਪਿਤਾ ਬਾਰੇ ਲਿਖਣ ਦੇ ਨਾਲ-ਨਾਲ ਆਪਣੀ ਮਾਂ ਬਾਰੇ ਵੀ ਲਿਖ ਰਹੇ ਹਨ। ਅੰਮ੍ਰਿਤ ਮਾਨ ਤਸਵੀਰ ਨਾਲ ਲਿਖਦੇ ਹਨ, ‘ਕਾਸ਼ ਇਸ ਤਸਵੀਰ ’ਚ ਮਾਂ ਵੀ ਹੁੰਦੀ ਪਰ ਜ਼ਿੰਦਗੀ ਹੈ ਤੇ ਜ਼ਿੰਦਗੀ ਇੰਝ ਹੀ ਹੁੰਦੀ ਹੈ। ਮੇਰੇ ਬਾਪੂ ਜੀ ਤੁਹਾਨੂੰ ਖੁਸ਼ ਰੱਖਣ ਦੀ ਸਾਰੀ ਉਮਰ ਕੋਸ਼ਿਸ਼ ਕਰਾਂਗਾ। ਸਾਰੀ ਦੁਨੀਆ ’ਚ ਮਾਪੇ ਤੰਦਰੁਸਤ ਰਹਿਣ, ਇਹੀ ਦੁਆ ਕਰਦੇ ਹਾਂ।’

 
 
 
 
 
 
 
 
 
 
 
 
 
 
 
 

A post shared by Amrit Maan (@amritmaan106)

ਉਥੇ ਮਾਤਾ ਦੇ ਦਿਹਾਂਤ ਮੌਕੇ ਅੰਮ੍ਰਿਤ ਮਾਨ ਨੇ ਲਿਖਿਆ ਸੀ, ‘ਚੰਗਾ ਮਾਂ ਇੰਨਾ ਹੀ ਸਫਰ ਸੀ ਆਪਣਾ ਇਕੱਠਿਆ ਦਾ, ਹਰ ਜਨਮ ’ਚ ਤੇਰਾ ਹੀ ਪੁੱਤ ਬਣ ਕੇ ਆਵਾਂ ਇਹੀ ਅਰਦਾਸ ਕਰਦਾ। ਕਿੰਨੇ ਹੀ ਸੁਪਨੇ ਅੱਜ ਤੇਰੇ ਨਾਲ ਹੀ ਚਲੇ ਗਏ। ਤੇਰੇ ਪੁੱਤ ਨੂੰ ਲੋੜ ਸੀ ਤੇਰੀ। ਜਲਦੀ ਫਿਰ ਮਿਲਾਂਗੇ ਮਾਂ। ਸਾਰੀ ਉਮਰ ਤੇਰੇ ਦੱਸੇ ਰਾਹਾਂ ’ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ ਤੇ ਹਾਂ ਮੈਂ ਖਾਣਾ ਟਾਈਮ ਸਿਰ ਖਾ ਲਿਆ ਕਰਾਂਗਾ। ਵਾਅਦਾ ਤੇਰੇ ਨਾਲ।’


Rahul Singh

Content Editor Rahul Singh