ਬੱਬਰ ਦਾ ਪਾਵਰ ਪੈਕਡ ਟ੍ਰੇਲਰ ਪੰਜਾਬੀ ਇੰਡਸਟਰੀ ਨੂੰ ਹੋਰ ਬੁਲੰਦੀਆਂ ’ਤੇ ਲਿਜਾਵੇਗਾ (ਵੀਡੀਓ)

Wednesday, Mar 09, 2022 - 11:50 AM (IST)

ਬੱਬਰ ਦਾ ਪਾਵਰ ਪੈਕਡ ਟ੍ਰੇਲਰ ਪੰਜਾਬੀ ਇੰਡਸਟਰੀ ਨੂੰ ਹੋਰ ਬੁਲੰਦੀਆਂ ’ਤੇ ਲਿਜਾਵੇਗਾ (ਵੀਡੀਓ)

ਚੰਡੀਗੜ੍ਹ (ਬਿਊਰੋ)– ਕ੍ਰਿਸਪ, ਪਾਵਰ ਪੈਕਡ, ਰੋਮਾਂਚਕ ਤੇ ਮਨੋਰੰਜਕ ਹੋਣ ਦੇ ਨਾਲ-ਨਾਲ ਆਉਣ ਵਾਲੀ ਪੰਜਾਬੀ ਫ਼ਿਲਮ ‘ਬੱਬਰ’ ਦੇ ਟ੍ਰੇਲਰ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ’ਚ ਬਹੁਤ ਉਤਸ਼ਾਹ ਤੇ ਸਸਪੈਂਸ ਪੈਦਾ ਕਰ ਦਿੱਤਾ ਹੈ ਕਿਉਂਕਿ ਇਹ ਟ੍ਰੇਲਰ ਉਮੀਦ ਤੋਂ ਕਿਤੇ ਪਰੇ ਹੈ। ਟ੍ਰੇਲਰ ਪਹਿਲਾਂ ਹੀ ਦੱਖਣ ਦੀਆਂ ਫ਼ਿਲਮਾਂ ਦੀ ਦਿੱਖ ਤੇ ਅਨੁਭਵ ਦੇ ਰਿਹਾ ਹੈ, ਦੱਖਣ ਵਰਗਾ ਰੋਮਾਂਚਕ ਐਕਸ਼ਨ ਪਰ ਅਸਲੀਅਤ ਦੇ ਨੇੜੇ ਹੈ।

ਫ਼ਿਲਮ ’ਚ ਗੋਨਿਆਣਾ ਵਾਲਾ ਜੱਟ ਅੰਮ੍ਰਿਤ ਮਾਨ ਮੁੱਖ ਭੂਮਿਕਾ ’ਚ ਹੈ, ਜੋ ਪਹਿਲਾਂ ਵੀ ਆਪਣੀਆਂ ਫ਼ਿਲਮਾਂ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਵਾਰ ਉਹ ਕੁਝ ਅਨੋਖਾ ਲੈ ਕੇ ਆ ਰਹੇ ਹਨ। ਟ੍ਰੇਲਰ ’ਚ ਉਨ੍ਹਾਂ ਦਾ ਕਾਤਲ ਦੇਸੀ ਲੁੱਕ, ਗੈਂਗਸਟਾ ਸਟਾਈਲ ਐਕਸ਼ਨ, ਸ਼ਾਨਦਾਰ ਤਰੀਕੇ ਨਾਲ ਬੋਲੇ ਗਏ ਡਾਇਲਾਗਸ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੋਰ ਉਤਸ਼ਾਹਿਤ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ

ਸਭ ਤੋਂ ਸਫ਼ਲ ਫ਼ਿਲਮ ‘ਵਾਰਨਿੰਗ’ ਦਾ ਨਿਰਦੇਸ਼ਨ ਕਰਨ ਵਾਲੇ ਅਮਰ ਹੁੰਦਲ ਨੇ ਨਾ ਸਿਰਫ਼ ‘ਬੱਬਰ’ ਨੂੰ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੈ, ਸਗੋਂ ਉਹ ਫ਼ਿਲਮ ’ਚ ਮੁੱਖ ਕਿਰਦਾਰ ਵੀ ਨਿਭਾਉਣਗੇ। ਫ਼ਿਲਮ ’ਚ ਉਨ੍ਹਾਂ ਦੀ ਦਿੱਖ ਨੇ ਦਰਸ਼ਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਫ਼ਿਲਮ ਦੀ ਪੂਰੀ ਕਾਸਟ ਤੇ ਕਰਿਊ ਦੀ ਸਖ਼ਤ ਮਿਹਨਤ ਟ੍ਰੇਲਰ ਤੋਂ ਸਪੱਸ਼ਟ ਝਲਕਦੀ ਹੈ। ਇਹ ਸਖ਼ਤ ਮਿਹਨਤ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਬਿਲਕੁਲ ਨਵੇਂ ਪੱਧਰ ’ਤੇ ਲਿਜਾਵੇਗੀ। ਦਿਲਚਸਪ ਗੱਲ ਇਹ ਹੈ ਕਿ ਫ਼ਿਲਮ ’ਚ ਦਿਖਾਇਆ ਗਿਆ ਐਕਸ਼ਨ ਜ਼ਿਆਦਾ ਅਸਲੀ ਤੇ VFX ਦੀ ਘੱਟ ਵਰਤੋਂ ਕੀਤੀ ਗਈ ਹੈ।

ਬੱਬਰ ਦੀ ਮਸ਼ਹੂਰ ਕਾਸਟ ’ਚ ਹੋਰ ਨਾਵਾਂ ’ਚ ਕਾਤਲ ਅਵਤਾਰ ’ਚ ਬੱਬਰ ਦੇ ਰੂਪ ’ਚ ਯੋਗਰਾਜ ਸਿੰਘ ਨਜ਼ਰ ਆਉਣਗੇ ਤੇ ਫ਼ਿਲਮ ’ਚ ਹਰ ਕੋਈ ਰਾਜਾ ਬਣਨ ਲਈ ਉਨ੍ਹਾਂ ਦੀ ਕੁਰਸੀ ’ਤੇ ਬੈਠਣਾ ਚਾਹੁੰਦਾ ਹੈ। ਰਘਵੀਰ ਬੋਲੀ ਵੀ ਵੱਖਰੇ ਪਰ ਮਜ਼ਬੂਤ ਕਿਰਦਾਰ ’ਚ ਨਜ਼ਰ ਆਉਣਗੇ। ਬੱਬਰ ਦੀ ਸਟਾਰਕਾਸਟ ’ਚ ਬਾਲੀਵੁੱਡ ਤੇ ਪਾਲੀਵੁੱਡ ਇੰਡਸਟਰੀ ਦੇ ਵੱਡੇ ਸਿਤਾਰੇ ਸ਼ਾਮਲ ਹਨ।

ਫ਼ਿਲਮ ਦੀ ਮਜ਼ਬੂਤ ਰੀੜ੍ਹ ਦੀ ਹੱਡੀ ਇਸ ਦੇ ਪਾਵਰ ਪੈਕਡ ਤੇ ਵਿਲੱਖਣ ਸਕ੍ਰਿਪਟ ਤੋਂ ਇਲਾਵਾ ਇਸ ਦੇ ਸੰਵਾਦ ਤੇ ਦਮਦਾਰ ਸੰਗੀਤ ਹੋਣ ਜਾ ਰਹੇ ਹਨ।

ਸਾਨੂੰ ਯਕੀਨ ਹੈ ਕਿ ਇਹ ਕਾਰਨ ਸਾਰਿਆਂ ਨੂੰ ਯਕੀਨ ਦਿਵਾਉਣ ਲਈ ਕਾਫੀ ਹਨ ਕਿ ਇਹ ਫ਼ਿਲਮ ਜ਼ਰੂਰ ਬਾਕਸ ਆਫਿਸ ’ਤੇ ਰਾਜ ਕਰਨ ਜਾ ਰਹੀ ਹੈ। ਇੰਤਜ਼ਾਰ ਹੋਰ ਨਹੀਂ ਕਰਨਾ ਪਵੇਗਾ ਕਿਉਂਕਿ ਇਹ ਫ਼ਿਲਮ 18 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਅਮਰ ਹੁੰਦਲ ਵਲੋਂ ਲਿਖੀ ਤੇ ਨਿਰਦੇਸ਼ਿਤ ਫ਼ਿਲਮ ‘ਬੱਬਰ’ ਦਾ ਨਿਰਮਾਣ ਬੰਬ ਬੀਟਸ ਤੇ ਦੇਸੀ ਕਰਿਊ ਵਲੋਂ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News