ਅਮਰਿੰਦਰ ਗਿੱਲ ਦੀ ਐਲਬਮ ‘ਜੁਦਾ 3’ ਦਾ ਪਹਿਲਾ ਗੀਤ ‘ਚੱਲ ਜਿੰਦੀਏ’ ਰਿਲੀਜ਼, ਪ੍ਰਸ਼ੰਸਕਾਂ ’ਚ ਖ਼ੁਸ਼ੀ ਦੀ ਲਹਿਰ
Tuesday, Aug 31, 2021 - 01:47 PM (IST)

ਚੰਡੀਗੜ੍ਹ (ਬਿਊਰੋ)– ਅਮਰਿੰਦਰ ਗਿੱਲ ਦੇ ਚਾਹੁਣ ਵਾਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਐਲਬਮ ‘ਜੁਦਾ 3’ ਦੀ ਉਡੀਕ ਕਰ ਰਹੇ ਸਨ। ਅੱਜ ਅਮਰਿੰਦਰ ਗਿੱਲ ਨੇ ਆਪਣੇ ਚਾਹੁਣ ਵਾਲਿਆਂ ਦੀ ਇਹ ਉਡੀਕ ਖ਼ਤਮ ਕਰ ਦਿੱਤੀ ਹੈ ਤੇ ਐਲਬਮ ਦਾ ਪਹਿਲਾ ਗੀਤ ਵੀ ਰਿਲੀਜ਼ ਕਰ ਦਿੱਤਾ ਹੈ।
ਦੱਸ ਦੇਈਏ ਕਿ ਐਲਬਮ ਦੇ ਰਿਲੀਜ਼ ਹੋਏ ਗੀਤ ਦਾ ਨਾਂ ‘ਚੱਲ ਜਿੰਦੀਏ’ ਹੈ। ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਬੀਰ ਸਿੰਘ ਨੇ ਲਿਖੇ ਹਨ ਤੇ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ। ਵੀਡੀਓ ਬਲਜੀਤ ਸਿੰਘ ਦਿਓ ਨੇ ਬਣਾਈ ਹੈ।
ਇਹ ਖ਼ਬਰ ਵੀ ਪੜ੍ਹੋ : ਵਿਗੜੀ ਸਿਹਤ ਦੇ ਚਲਦਿਆਂ ਗਾਇਕ ਸੁੱਖੀ ਹਸਪਤਾਲ ’ਚ ਦਾਖ਼ਲ, ਬਿਆਨ ਕੀਤਾ ਦਰਦ
ਯੂਟਿਊਬ ’ਤੇ ਗੀਤ ਦੀ ਡਿਟੇਲ ’ਚ ਜਾ ਕੇ ਦੇਖੀਏ ਤਾਂ ਸਭ ਤੋਂ ਪਹਿਲਾਂ ਕਿਸਾਨ ਏਕਤਾ ਜ਼ਿੰਦਾਬਾਦ ਲਿਖਿਆ ਹੋਇਆ ਹੈ। ਉਥੇ ਜਦੋਂ ਅਮਰਿੰਦਰ ਗਿੱਲ ਨੇ ਐਲਬਮ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਉਦੋਂ ਇਹ ਗੱਲ ਵੀ ਆਖੀ ਸੀ ਕਿ ਕਿਸਾਨ ਵਿਰੋਧੀ ਪਲੇਟਫਾਰਮਜ਼ ਨੂੰ ਛੱਡ ਕੇ ਇਹ ਐਲਬਮ ਬਾਕੀ ਸਾਰੇ ਪਲੇਟਫਾਰਮਜ਼ ’ਤੇ ਰਿਲੀਜ਼ ਹੋਵੇਗੀ।
ਉਥੇ ‘ਚੱਲ ਜਿੰਦੀਏ’ ਗੀਤ ਦੇ ਅਖੀਰ ’ਚ ਅਮਰਿੰਦਰ ਗਿੱਲ ਨੇ ਚਾਹੁਣ ਵਾਲਿਆਂ ਨੂੰ ਦੋ ਹੋਰ ਤੋਹਫ਼ੇ ਦਿੱਤੇ ਸਨ। ਅਸਲ ’ਚ ਗੀਤ ਦੇ ਅਖੀਰ ’ਚ ਆਉਣ ਵਾਲੇ ਦੋ ਗੀਤਾਂ ‘ਬੰਦ ਦਰਵਾਜ਼ੇ’ ਤੇ ‘ਪੱਗ’ ਦੇ ਬੋਲ ਵੀ ਸੁਣਨ ਨੂੰ ਮਿਲ ਰਹੇ ਹਨ।
ਨੋਟ– ਤੁਹਾਨੂੰ ਅਮਰਿੰਦਰ ਗਿੱਲ ਦਾ ਇਹ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।